ਬਠਿੰਡਾ (ਬਹਾਦਰ ਸਿੰਘ ਪਥਰਾਲਾ/ ਪੰਜ ਦਰਿਆ ਬਿਊਰੋ) ਗਾਇਕ ਜਸਪ੍ਰੀਤ ਬਰਾੜ ਆਪਣੇ ਨਵੇਂ ਗੀਤ “ਕੈਨੇਡਾ ‘ਚ ਟਰਾਲਾ” ਨਾਲ ਡਰਾਈਵਰ ਭਾਈਚਾਰੇ ਦੀ ਬਾਤ ਪਾਉਣ ਆ ਰਿਹਾ ਹੈ। ਜਸਪ੍ਰੀਤ ਬਰਾੜ ਪਿਛਲੇ ਲੰਮੇ ਸਮੇਂ ਤੋਂ ਗਾਇਕੀ ਵਿੱਚ ਸਰਗਰਮ ਹਨ ਅਤੇ ਮਸਤਾਨੀ ਚਾਲ ਨਾਲ ਕਦਮ ਦਰ ਕਦਮ ਅੱਗੇ ਵਧਦੇ ਆ ਰਹੇ ਹਨ। ਇਸ ਨਵੇਂ ਆ ਰਹੇ ਗੀਤ ਸੰਬੰਧੀ ਵੀ ਭਰਪੂਰ ਆਸਵੰਦ ਜਸਪ੍ਰੀਤ ਬਰਾੜ ਨੇ “ਪੰਜ ਦਰਿਆ ਯੂਕੇ” ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਗੀਤ ਵਿੱਚ ਸਹਿ ਗਾਇਕਾ ਵਜੋਂ ਇਬਾਦਤ ਕੌਰ ਨੇ ਸਾਥ ਦਿੱਤਾ ਹੈ। ਉੱਘੇ ਗੀਤਕਾਰ ਜੱਗਾ ਬਿਲਾਸਪੁਰ ਦੀ ਪ੍ਰੋਡਕਸ਼ਨ ਇਸ ਗੀਤ ਨੂੰ ਲਿਖਿਆ ਹੈ ਗੀਤਕਾਰ ਪਾਸੀ ਭਾਗੀਕੇ ਨੇ ਅਤੇ ਸੰਗੀਤ ਰਿਆਜ਼ ਰੋਹਿਤ ਨੇ ਤਿਆਰ ਕੀਤਾ ਹੈ। ਵੀਡੀਓ ਫਿਲਮਾਂਕਣ ਰੋਹਿਤ ਕੈਨੇਡਾ ਤੇ ਅਮਰਜੀਤ ਖੁਰਾਣਾ ਨੇ ਕੀਤਾ ਹੈ। ਵੀਡੀਓ ਵਿੱਚ ਕਲਾਕਾਰਾਂ ਵਜੋਂ ਰਮਨ ਖੋਸਾ ਤੇ ਜੈਜ਼ ਸਿੱਧੂ ਨੇ ਅਦਾਕਾਰੀ ਕੀਤੀ ਹੈ। ਜਸਪ੍ਰੀਤ ਬਰਾੜ ਨੇ ਬਹੁਤ ਹੀ ਉਤਸ਼ਾਹ ਨਾਲ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਇਸ ਗੀਤ ‘ਤੇ ਬਹੁਤ ਮਿਹਨਤ ਕੀਤੀ ਹੈ। ਉਮੀਦ ਹੀ ਨਹੀਂ ਸਗੋਂ ਯਕੀਨ ਵੀ ਹੈ ਕਿ ਚੰਗੀ ਗਾਇਕੀ ਸੁਣਨ ਦੇ ਸ਼ੌਕੀਨ ਲੋਕ ਬਣਦਾ ਪਿਆਰ ਝੋਲੀ ਜ਼ਰੂਰ ਪਾਉਣਗੇ।
