17.4 C
United Kingdom
Thursday, May 9, 2024

More

    ਨੌਜਵਾਨਾਂ ਲਈ ਪ੍ਰੇਰਨਾ ਸਰੋਤ ਇਨਸਾਨ ਅਤੇ ਮੁੱਖ ਅਧਿਆਪਕ ਅਮਨਦੀਪ ਸਿੰਘ

    (ਸ਼ਮਸ਼ੀਲ ਸਿੰਘ ਸੋਢੀ, ਚੰਡੀਗੜ੍ਹ)

    ਕਹਿੰਦੇ ਨੇ ਜੇਕਰ ਬੰਦਾ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਦੇ ਨਾਲ਼-ਨਾਲ਼ ਆਪਣੀ ਸਿਹਤ ਦਾ ਖ਼ਿਆਲ ਰੱਖ ਆਪਣੇ ਨਾਲ਼ਦਿਆਂ ਨੂੰ ਵੀ ਸਿਹਤਮੰਦ ਰਹਿਣ ਲਈ ਹਮੇਸ਼ਾਂ ਪ੍ਰੇਰਣਾ ਸਰੋਤ ਬਣ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਮੇਂ- ਸਮੇਂ ਤੇ ਜਾਗਰੂਕ ਕਰਦਾ ਰਹੇ ਤਾਂ ਉਸ ਬੰਦੇ ਦੀਆਂ ਸਿਫ਼ਤਾਂ ਆਸ- ਪਾਸ ਰੱਜ ਕੇ ਹੋਣਾ ਸੋਨੇ ਤੇ ਸੁਹਾਗਾ ਹੋਣ ਬਰਾਬਰ ਹੈ।ਅੱਜ ਇਸ ਲੇਖ ਵਿੱਚ ਮੈਂ ਜਿਸ ਨੌਜਵਾਨ ਦੀ ਗੱਲ ਕਰਨ ਜਾ ਰਿਹਾ ਹਾਂ ਉਸ ਇਨਸਾਨ ਦਾ ਨਾਮ ਅਮਨਦੀਪ ਸਿੰਘ ਜੋ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਹਿਬ ਚੰਦ ਪਿੰਡ ਵਿੱਚ ਸਥਿਤ ਸਰਕਾਰੀ ਹਾਈ ਸਕੂਲ ਵਿਖੇ ਅੱਜਕੱਲ੍ਹ ਬਤੌਰ ਮੁੱਖ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਿਹਾ ਹੈ। ਜੇਕਰ ਛੋਟੇ ਵੀਰ ਅਮਨਦੀਪ ਸਿੰਘ ਦੀ ਹੁਣ ਤੱਕ ਦੀ ਜੀਵਨ ਸ਼ੈਲੀ ਬਾਰੇ ਗੱਲ ਕਰਾਂ ਤਾਂ ਵੀਰ ਚਾਲ਼ੀ ਮੁਕਤਿਆਂ ਦੀ ਸ਼ਹਾਦਤ ਦੀ ਯਾਦ ਕਰਾਉਂਦੀ ਧਰਤੀ ਸ੍ਰੀ ਮੁਕਤਸਰ ਸਾਹਿਬ  ਦਾ ਜੰਮਪਲ ਹੈ ਅਤੇ ਜਿਸ ਦਾ ਜਨਮ ਮਾਤਾ ਸ੍ਰੀਮਤੀ ਅਮਰਜੀਤ ਕੌਰ ਦੇ ਕੁੱਖੋਂ ਪਿਤਾ ਸਰਦਾਰ ਤੇਜਿੰਦਰ ਸਿੰਘ ਦੇ ਘਰ ਵੱਡੇ ਭਰਾ ਜਗਦੀਪ ਸਿੰਘ(ਅੱਜਕੱਲ੍ਹ ਬੀਪੀਈਓ ਸ੍ਰੀ ਮੁਕਤਸਰ ਸਾਹਿਬ) ਮਗਰੋਂ ਹੋਇਆ।।ਜੇਕਰ  ਛੋਟੇ ਵੀਰ ਅਮਨਦੀਪ ਸਿੰਘ ਦੀ ਪੜ੍ਹਾਈ ਦੀ ਗੱਲ ਕਰਾਂ ਤਾਂ ਵੀਰ ਨੇ ਐੱਮ ਫਿ਼ਲ ਅਤੇ ਐੱਮ. ਏ .(ਇਤਿਹਾਸ) ਦੇ ਨਾਲ਼ -ਨਾਲ਼ ਬੀ.ਐੱਡ.ਕਰਨ ਤੋਂ ਬਾਅਦ ਸਿਹਤ ਦੀ ਸੰਭਾਲ ਕਿੰਝ ਕਰਨੀਂ ਚਾਹੀਦੀ ਹੈ,ਇਸ ਨੂੰ ਬਾਰੀਕੀ ਨਾਲ਼ ਜਾਣਨ ਲਈ ਡਿਪਲੋਮਾ ਇਨ ਹੈਲਥ ਐਂਡ ਨਿਊਟਰੀਸ਼ਨ ਇਗਨਊ ਯੂਨੀਵਰਸਿਟੀ (ਦਿੱਲੀ ) ਤੋਂ ਇੱਕ ਸਾਲ ਦਾ ਕੋਰਸ ਵੀ ਕੀਤਾ। ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਅਤੇ ਮਾਪਿਆਂ ਦਾ ਸੁਫ਼ਨਾ ਸਾਕਾਰ ਕਰਨ ਲਈ ਅਮਨਦੀਪ ਨੇ ਮਿਹਨਤ ਕਰਦਿਆਂ ਸੰਨ ਦੋ ਹਜ਼ਾਰ ਛੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਵਿਚ ਬਤੌਰ ਜ਼ਿਲ੍ਹਾ ਪ੍ਰੀਸ਼ਦ ਅਧਿਆਪਕ ਦੇ ਤੌਰ ਤੇ ਨੋਕਰੀ ਕੀਤੀ। ਫ਼ਿਰ ਇੱਥੇ ਹੀ ਨਹੀਂ ਸੰਨ ਦੋ ਹਜ਼ਾਰ ਵੀਹ ਵਿੱਚ ਇਹ ਵੀਰ ਅਧਿਆਪਕ ਦੀ ਨੋਕਰੀ ਕਰਦਿਆਂ ਆਪਣੀ ਮਿਹਨਤ ਦੇ ਬਲਬੂਤੇ ਸਦਕਾ ਬਤੌਰ ਮੁੱਖ ਅਧਿਆਪਕ ਭਰਤੀ ਹੋ ਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਮੌਜੂਦ ਸਾਹਿਬ ਚੰਦ ਪਿੰਡ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।ਜਦ ਵੀਰ ਨੂੰ ਉਸ ਦੇ ਮੁੱਖ ਅਧਿਆਪਕ ਦੇ ਕਿੱਤੇ ਤੋਂ ਇਲਾਵਾ ਜੀਵਨ ਨਾਲ਼ ਸਬੰਧਤ ਹੋਰ ਗਤੀਵਿਧੀਆਂ ਅਤੇ ਸ਼ੌਂਕ ਬਾਰੇ ਵਿਸਥਾਰ ਨਾਲ਼ ਪੁੱਛਿਆ ਗਿਆ ਤਾਂ ਅਮਨਦੀਪ ਸਿੰਘ ਨੇ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਉਹ ਮੁੱਖ ਅਧਿਆਪਕ ਵਜੋਂ ਸੇਵਾਵਾਂ ਨਿਭਾਉਣ ਦੇ ਨਾਲ਼ -ਨਾਲ਼ ਰਾਜ ਪੱਧਰ ਦਾ ਕ੍ਰਿਕਟ ਖੇਡਣ ਵਾਲਾ ਖਿਡਾਰੀ ਵੀ ਹੈ।ਇਸ ਤੋਂ ਇਲਾਵਾ ਵੀਰ ਨੇ ਦੱਸਿਆ ਕਿ ਉਹ ਘੁੰਮਣ ਦਾ ਬੜਾ ਸ਼ੌਕੀਨ ਹੈ ਅਤੇ ਉਹ ਹੁਣ ਤਾਈਂ ਭਾਰਤ ਦੇ ਸਾਰੇ ਰਾਜ ਸੋਲ੍ਹਾਂ ਰਾਜਾਂ ਵਿੱਚ ਘੁੰਮ ਚੁੱਕਿਆ ਹੈ ਅਤੇ ਆਉਂਦੇ ਵਰ੍ਹਿਆਂ ਵਿੱਚ ਉਸ ਦਾ ਨਿਸ਼ਾਨਾ ਬਾਕੀ ਤੇਰਾਂ ਰਾਜਾਂ ਵਿੱਚ ਗੇੜੀਆਂ ਲਾਉਣ ਦਾ ਹੈ। ਜਦ ਵੀਰ ਤੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਣ ਦਾ ਮਕਸਦ ਪੁੱਛਿਆ ਗਿਆ ਤਾਂ ਅਮਨਦੀਪ ਦਾ ਕਹਿਣਾ ਸੀ ਭਾਵੇਂ ਉਹ ਆਪਣੀ ਪੜ੍ਹਾਈ ਦੌਰਾਨ ਭਾਰਤ ਦੇ ਵੱਖ -ਵੱਖ ਹਿੱਸਿਆਂ ਬਾਰੇ ਪੜ੍ਹ ਚੁੱਕਿਆ ਹੈ ਪਰ ਉਹ ਕਿਤਾਬੀ ਗਿਆਨ ਦੇ ਨਾਲ਼-ਨਾਲ਼ ਇਹਨਾਂ ਦੇ ਬਾਰੇ ਅਸਲ ਰੂਪ ਵਿੱਚ ਜਾਣਕਾਰੀ ਪ੍ਰਾਪਤ ਕਰਨ ਦਾ ਇੱਛੁਕ ਹੈ।ਇਸ ਤੋਂ ਇਲਾਵਾ ਇਹ ਵੀਰ ਪਿਛਲੇ ਪੰਦਰਾਂ ਸਾਲਾਂ ਤੋਂ ਬਾਡੀ ਬਿਲਡਿੰਗ ਦੀਆਂ ਗਤੀਵਿਧੀਆਂ ਵਿੱਚ ਨਿਰੰਤਰ ਹਿੱਸਾ ਲੈਦਾ ਆ ਰਿਹਾ ਹੈ।ਇਸ ਦੇ ਨਾਲ਼-ਨਾਲ਼ ਅਮਨਦੀਪ ਸਿੰਘ ਦਾ ਕਹਿਣਾ ਕਿ ਉਹ ਹਮੇਸ਼ਾਂ ਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤ ਹੋ ਸਿਹਤਮੰਦ ਹੋਣ ਅਪੀਲ ਕਰੇਗਾ ਤਾਂ ਜੋ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਆ ਕੇ ਮੁੜ ਖੁਸ਼ਹਾਲੀ ਨਾਲ  ਉਹੀ ਰੌਣਕਾਂ ਨਾਲ਼ ਹੀ ਭਿੱਜਿਆ ਪੰਜਾਬ ਬਣਾਵੇ। ਸਿਹਤ ਦੀ  ਸੰਭਾਲ਼ ਬਾਰੇ ਜਦ ਵੀਰ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਜਿੰਮ ਵਿੱਚ ਕਸਰਤ ਕਰਨ ਵਾਲਿਆਂ ਨੂੰ ਹਮੇਸ਼ਾਂ ਹੀ ਕੁਦਰਤੀ ਭੋਜਨ ਦੇ ਸ੍ਰੋਤਾਂ ਨਾਲ਼ ਸਰੀਰ ਬਣਾਉਣ ਤੇ ਜ਼ੋਰ ਦਿੰਦਿਆਂ ਦਵਾਈਆਂ ਨਾਲ਼ ਭਰਪੂਰ ਸਰੀਰ ਬਣਾਉਣ ਦਾ ਹਮੇਸ਼ਾਂ ਵਿਰੋਧ ਕੀਤਾ ਸੀ ਅਤੇ ਨੋਜਵਾਨ ਪੀੜ੍ਹੀ ਨੂੰ ਸਿਰਫ਼ ਕੁਦਰਤੀ ਭੋਜਨ ਦੇ ਸ੍ਰੋਤਾਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਅਪਣਾਉਣ ਲਈ ਹਮੇਸ਼ਾਂ ਆਖਿਆ ਹੈ। ਏਥੇ ਇਹ ਵੀ ਗੱਲ ਦੱਸਣੀ ਬਣਦੀ ਹੈ ਕਿ ਇਹ ਛੋਟਾ ਵੀਰ ਸਮਾਜ ਵਿੱਚ ਬਤੌਰ ਡਾਇਟੀਸ਼ੀਅਨ ਵਜੋਂ ਵੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਜਿਸ ਦਾ ਮਕਸਦ ਹਰ ਵਰਗ ਨੂੰ ਸਰੀਰ ਬਣਾਉਣ ਲਈ ਵਰਤੀਆਂ ਜਾਂਦੀਆਂ ਦਵਾਈਆਂ ਤੋਂ ਮੁਕਤ ਕਰਨ ਲਈ ਸਹੀ ਖਾਣ ਪੀਣ ਦੀ ਤਕਨੀਕ ਤੋਂ ਜਾਣੂੰ ਕਰਵਾ ਸਰੀਰ ਨੂੰ ਲੋੜੀਂਦੀ ਖੁਰਾਕ ਦੀ ਜਾਣਕਾਰੀ ਦੇ ਕੇ ਨਾਲ਼ ਜੋੜਨਾ ਹੈ। ਮੇਰਾ ਛੋਟਾ ਵੀਰ ਅੱਜ ਵੀ ਆਪਣੀ ਸਿਹਤ ਬਾਰੇ ਫ਼ਿਕਰਮੰਦ ਰਹਿੰਦਿਆਂ ਜਿੰਮ ਵਿੱਚ ਜਾ ਕਸਰਤ ਕਰਨਾ ਨਹੀਂ ਭੁੱਲਦਾ। ਛੋਟੇ ਵੀਰ ਅਮਨਦੀਪ ਸਿੰਘ ਦੀਆਂ ਸਮਾਜ ਨੂੰ ਡਾਇਟੀਸ਼ੀਅਨ ਵਜੋਂ ਦਿੱਤੀਆਂ ਸੇਵਾਵਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਸਿਹਤ ਨੂੰ ਠੀਕ ਕਰਨ ਦਾ ਬਹੁਤ ਲਾਭ ਹੋਇਆ ਹੈ।ਇਸ ਤੋਂ ਇਲਾਵਾ ਵੀਰ ਨੇ ਆਯੂਰਵੈਦਿਕ ਚਿਕਿਤਸਾ ਬਾਰੇ ਵੀ ਪੜ੍ਹਾਈ ਕੀਤੀ ਹੈ। ਇਸ ਤੋਂ ਇਲਾਵਾ ਇਸ ਛੋਟੇ ਵੀਰ  ਵੱਲੋਂ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਸਿਹਤ ਦੀ ਸੰਭਾਲ ਕਰਨ ਲਈ ਸਮੇਂ-ਸਮੇਂ ਸਿਰ ਕਈ ਵਾਰ ਜਾਗਰੂਕ ਕੀਤਾ  ਜਾਂਦਾ ਹੈ ਅਤੇ ਇਹ ਵੀਰ ਆਪਣੀ ਦਸਾਂ ਨਹੁੰਆਂ ਦੀ ਕਿਰਤ ਵਿੱਚੋਂ ਗਰੀਬ ਵਰਗ ਦੇ ਬੱਚਿਆਂ ਦੀ ਵੀ ਦਿਖਾਵੇ ਕਰਨ ਨੂੰ ਭੁੱਲ ਅੰਦਰਖਾਤੇ ਕਿਸੇ ਨਾ ਕਿਸੇ ਰੂਪ ਵਿੱਚ ਸਹਾਇਤਾ ਕਰਦਾ ਰਹਿੰਦਾ ਹੈ। ਪਰਮਾਤਮਾ ਕਰੇ ਇਹ ਮੇਰਾ ਛੋਟਾ ਵੀਰ ਅਮਨਦੀਪ ਸਿੰਘ (ਹੈਡਮਾਸਟਰ) ਹਮੇਸ਼ਾਂ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਯਤਨਸ਼ੀਲ ਹੁੰਦਿਆਂ ਦਿਨ ਰਾਤ ਮਿਹਨਤ ਕਰਦਿਆਂ ਤਰੱਕੀਆਂ ਭਰਪੂਰ ਖੁਸ਼ਹਾਲ ਜ਼ਿੰਦਗੀ ਬਤੀਤ ਕਰੇ।ਸਿਹਤ ਨੂੰ ਸੰਭਾਂਲਣ ਸਬੰਧੀ ਲੋੜੀਂਦੀ ਜਾਣਕਾਰੀ ਲੈਣ ਲਈ ਛੋਟੇ ਵੀਰ ਅਮਨਦੀਪ ਸਿੰਘ (ਹੈਡਮਾਸਟਰ) ਦਾ ਸੰਪਰਕ   ਨੰਬਰ+91-9814800055 ਹੈ।

    PUNJ DARYA

    Leave a Reply

    Latest Posts

    error: Content is protected !!