ਦਰਜਨ ਦੇ ਕਰੀਬ ਅੱਖਾਂ ਦੇ ਕਰਵਾਏ ਗਏ ਅਪ੍ਰੇਸ਼ਨ
ਪਥਰਾਲਾ 18 ਨਵੰਬਰ ( ਬਹਾਦਰ ਸਿੰਘ ਸੋਨੀ /ਪੰਜ ਦਰਿਆ ਬਿਊਰੋ )
ਪਿੰਡ ਗੁਰਥੜੀ ਦੇ ਗੁਰਦੁਆਰਾ ਸਾਹਿਬ ਵਿਖੇ ਲਾਏ ਕੈਂਸਰ, ਦਿਲ, ਅੱਖਾਂ ਅਤੇ ਦੰਦਾਂ ਦੇ ਮੁਫ਼ਤ ਕੈਂਪ ਚ 230 ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਂਪ ਦਾ ਉਦਘਾਟਨ ਥਾਣਾ ਸੰਗਤ ਦੇ ਐਸ ਐਚ ਓ ਜਸਵਿੰਦਰ ਸਿੰਘ ਨੇ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧੀਰਾ ਸਿੰਘ ਖਾਲਸਾ ਨੇ ਦੱਸਿਆ ਕਿ ਓਮ ਸੰਨਜ਼ ਲਿਮਟਿਡ ਫੈਕਟਰੀ ਸੰਗਤ ਦੇ ਡਾਇਰੈਕਟਰ ਦੀਪ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਪ੍ਰੈਜੀਡੈਂਟ ਆਰਡੀ ਅਗਰਵਾਲ ਅਤੇ ਸੀ ਓ ਬਲਵੰਤ ਸਿੰਘ ਗਿੱਲ ਦੀ ਮਦਦ ਨਾਲ ਮੈਕਸ ਹਸਪਤਾਲ ਬਠਿੰਡਾ ਦੇ ਡਾਕਟਰਾਂ ਵੱਲੋਂ ਪਿੰਡ ਗੁਰਥੜੀ ਦੇ ਗੁਰਦੁਆਰਾ ਸਾਹਿਬ ਵਿਖੇ ਕੈਂਸਰ, ਦਿਲ ਦੇ ਰੋਗਾਂ, ਅੱਖਾਂ ਅਤੇ ਦੰਦਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਕੈਂਪ ਲਾਇਆ ਗਿਆ, ਜਿਸ ਵਿਚ ਵੱਖ ਵੱਖ ਬਿਮਾਰੀਆਂ ਦੇ ਮਰੀਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਫੈਕਟਰੀ ਪ੍ਰਬੰਧਕਾਂ ਵੱਲੋਂ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕੈਂਸਰ ਰੋਗਾਂ ਦੇ ਮਾਹਿਰ ਡਾਕਟਰ ਰਾਜਿੰਦਰ ਮੀਨਾ, ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਰੋਹਿਤ ਮੋਦੀ,ਦੰਦਾਂ ਦੇ ਰੋਗਾਂ ਦੀ ਮਾਹਿਰ ਡਾਕਟਰ ਨੇਹਾ ਕਾਂਸਲ ਅਤੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਹਰਜੀਤ ਸਿੰਘ ਵੱਲੋਂ ਸੇਵਾਵਾਂ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਕਟਰੀ ਦੇ ਟਰਾਂਸਪੋਰਟ ਮਨੇਜਰ ਧਰਮਪਾਲ ਸਿੰਘ ਨੇ ਦੱਸਿਆ ਕਿ ਅੱਜ ਪਿੰਡ ਗੁਰਥੜੀ ਦੇ ਗੁਰਦੁਆਰਾ ਸਾਹਿਬ ਵਿਖੇ ਵੱਖ-ਵੱਖ ਬਿਮਾਰੀ ਸਬੰਧੀ ਕੈਂਪ ਲਗਾਇਆ ਗਿਆ ਹੈ ਜਿਸ ਵਿਚ 230 ਦੇ ਕਰੀਬ ਮਰੀਜ਼ਾਂ ਦਾ ਚੈਕ ਅੱਪ ਕੀਤਾ ਗਿਆ ਜਿਸ 80ਦੇ ਕਰੀਬ ਅੱਖਾਂ ਦੇ ਚੈੱਕ ਅੱਪ ਕੀਤਾ ਗਿਆ ਜਿਸ ਵਿਚ 25 ਦੇ ਕਰੀਬ ਲੋੜ ਮਰੀਜ਼ਾਂ ਦੇ ਅੱਖਾਂ ਦੇ ਆਪ੍ਰੇਸ਼ਨ ਕੀਤੇ ਜਾਣੇ ਹਨ ਜਿਸ ਦੇ ਅੱਜ ਅਪ੍ਰੇਸ਼ਨ ਕਰਵਾਏ ਜਾਣਗੇ ਅਤੇ ਕੁੱਝ ਦਿਨ ਪਹਿਲਾਂ ਮੈਡੀਕਲ ਕੈਂਪ ਅਤੇ ਅੱਖਾਂ ਦਾ ਕੈਂਪ ਪਿੰਡ ਮਛਾਣਾ ਵਿਖੇ ਲਗਾਇਆ ਗਿਆ ਸੀ ਜਿਸ ਵਿੱਚ ਦਰਜਨ ਦੇ ਕਰੀਬ ਅੱਖਾਂ ਦੇ ਆਪ੍ਰੇਸ਼ਨ ਕਰਵਾਏ ਗਏ ਹਨ। ਪਿੰਡ ਵਾਸੀਆਂ ਵੱਲੋਂ ਫੈਕਟਰੀ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਐਚ.ਆਰ. ਗੁਰਵਿੰਦਰ ਸਿੰਘ ਢਿੱਲੋਂ, ਟਰਾਂਸਪੋਰਟ ਮੈਨੇਜ਼ਰ ਧਰਮਪਾਲ ਸਿੰਘ ,ਡਾਕਟਰ ਕਸ਼ਮੀਰ ਸਿੰਘ,ਬੀਰੀ ਸਿੰਘ ਸਾਬਕਾ ਸਰਪੰਚ ਕਰਮਜੀਤ ਕੌਰ, ਸਾਬਕਾ ਪੰਚ ਭੋਲਾ ਸਿੰਘ, ਸਾਬਕਾ ਪੰਚ ਗੁਰਜੰਟ ਸਿੰਘ,ਮਾਸਟਰ ਦੇਸਰਾਜ ਸਿੰਘ,ਬਲਵੀਰ ਸਿੰਘ ਸੈਕਟਰੀ ਆਦਿ ਹਾਜ਼ਰ ਸਨ।
