ਸੁਖਚੈਨ ਸਿੰਘ,ਠੱਠੀ ਭਾਈ।
ਕਰੋਨਾ ਵਾਇਰਸ ਬੀਮਾਰੀ ਫੈਲਣ ਕਾਰਨ ਸਾਰੇ ਹੀ ਕਾਰੋਬਾਰ ਸਰਕਾਰ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਬੰਦ ਕੀਤੇ ਗਏ ਹਨ, ਤਾਂ ਕੇ ਇਹ ਬੀਮਾਰੀ ਹੋਰ ਜ਼ਿਆਦਾ ਨਾ ਫੈਲੇ,ਤੇ ਸਾਰੇ ਲੋਕ ਸਰੁੱਖਿਅਤ ਰਹਿਣ,ਏਸ ਲਈ ਪੂਰੇ ਭਾਰਤ ਵਿੱਚ ਨਹੀਂ ਬਲਕਿ ਦੁਨੀਆਂ ਦੇ ਕੲੀ ਹੋਰ ਵੱਡੇ ਦੇਸ਼ਾਂ ਵਿੱਚ ਵੀ ਲਾਕਡਾਊਨ ਕੀਤਾ ਗਿਆ ਹੈ।ਲਾਕਡਾਊਨ ਕਰਕੇ ਕਿਸੇ ਵੀ ਇਨਸਾਨ ਨੂੰ ਘਰੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਹੈ ਤੇ ਲੋਕ ਸਰਕਾਰ ਦੇ ਇਸ ਕਾਨੂੰਨ ਦਾ ਸਮਰਥਨ ਕਰ ਰਹੇ ਹਨ।ਪਰ ਇਸ ਸਮੇਂ ਹਰ ਮਨੁੱਖ ਨੂੰ ਖਾਣ ਪੀਣ ਦੀਆਂ ਵਸਤਾਂ ਮਹੱਈਆ ਕਰਵਾਈਆਂ ਜਾਣਗੀਆਂ ਚਾਹੀਦੀਆਂ ਹਨ,ਤੇ ਵੰਡੀਆਂ ਵੀ ਜਾ ਰਹੀਆਂ ਹਨ।ਪਰ ਇਹ ਸਹੂਲਤਾਂ ਸਿਰਫ ਕੁੱਝ ਕੁ ਰਾਖਵੇਂ ਲੋਕਾਂ ਲਈ ਹਨ। ਅਮੀਰ ਲੋਕ ਦਾ ਗੁਜ਼ਾਰਾ ਤਾਂ ਵਧੀਆ ਚੱਲਦਾ ਹੀ ਰਹੇਗਾ। ਕਿਉਂ ਕੇ ਉੱਨਾਂ ਨੂੰ ਖੇਤੀ ਦੀ ਪੈਦਾਵਾਰ ਕਰਕੇ ਪੈਸਾਂ ਮਿਲ਼ਦਾ ਰਹਿੰਦਾ ਹੈ। ਪਰ ਮਿਡਲ ਕਲਾਸ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ ।ਜਿੱਥੇ ਕੇ ਸਾਰਿਆਂ ਦਾ ਹੱਕ ਬਣਦਾ ਹੈ ਕਿਉਂਕਿ ਵੋਟਾਂ ਤਾਂ ਸਰਕਾਰ ਨੂੰ ਸਾਰਿਆਂ ਨੇ ਹੀ ਪਾਈਆਂ ਹਨ। ਕਿਸੇ ਦਾ ਇੱਕਲਾ ਪੱਕਾ ਘਰ ਦੇਖ ਕੇ ਰਾਸ਼ਨ ਦੇਣਾ ਨਾ ਬੰਦ ਕਰੋ । ਕੰਮ ਤਾਂ ਸਭ ਦੇ ਹੀ ਠੱਪ ਹਨ।
ਇਸ ਕਰਕੇ ਸਰਕਾਰਾਂ ਨੂੰ ਅਪੀਲ ਹੈ ਕੇ ਮਿਡਲ ਕਲਾਸ ਲੋਕਾਂ ਨੂੰ ਵੀ ਕੁੱਝ ਨਾ ਕੁੱਝ ਸਹਾਇਤਾ ਦਿੱਤੀ ਜਾਵੇ । ਕਿਉਂ ਕੇ ਮਿਡਲ ਕਲਾਸ ਵਾਲੇ ਲੋਕ ਸੱਪ ਦੇ ਮੂੰਹ ਵਿੱਚ ਕਿਰਲੀ ਵਾਲੀ ਗੱਲ ਵਾਲੇ ਹਾਲਾਤ ਬਣੇ ਹੋਏ ਹਨ।
ਸੁਖਚੈਨ ਸਿੰਘ,ਠੱਠੀ ਭਾਈ,
8437932924