ਬਰੇਸ਼ੀਆ (ਸਿੱਕੀ ਝੱਜੀ ਪਿੰਡ ਵਾਲਾ) ਮਾਂ ਬੋਲੀ ਪੰਜਾਬੀ ਨੂੰ ਯੂਰਪ ਦੀ ਧਰਤੀ ‘ਤੇ ਪ੍ਰਫੁੱਲਤ ਕਰਨ ਵਾਲੀ ਸਭਾ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਇਥੋਂ ਦੇ ਸ਼ਹਿਰ ਸਨਬੋਨੀਫਾਚੋ ਵਿਖੇ ਇੱਕ ਸੁਰਮਈ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਸੰਗੀਤਕ ਸ਼ਾਮ ਵਿੱਚ ਯੂਰਪ ਦੌਰੇ ‘ਤੇ ਆਏ ਸਾਫ ਸੁਥਰੇ ਗੀਤ ਗਾਉਣ ਵਾਲੇ, ਗੀਤਕਾਰੀ ਦੇ ਬਾਬਾ ਬੋਹੜ ਬਾਪੂ ਦੇਵ ਥਰੀਕੇ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਪ੍ਰਸਿੱਧ ਪੰਜਾਬੀ ਗਾਇਕ ਗੁਰਮੀਤ ਮੀਤ ਦਾ ਸਭਾ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਗਾਇਕ ਗੁਰਮੀਤ ਮੀਤ ਨੇ ਆਪਣੇ ਗੀਤਾਂ ਲਾਹੌਰ, ਸੱਚੀਆਂ ਗੱਲਾਂ, ਰੁੱਖ ਕੁੱਖ ਤੇ ਪਾਣੀ, ਸੁਣੀ ਕਰਨੈਲ ਸਿਆਂ ਅਤੇ ਮਾਣਕ ਦੀਆਂ ਕਲੀਆਂ ਸੁਣਾ ਕੇ ਦਰਸ਼ਕ ਕੀਲੇ। ਇਸ ਮੌਕੇ ਲੇਖਕ ਬਿੰਦਰ ਕੋਲੀਆਂ ਵਾਲ, ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ, ਗੀਤਕਾਰ ਨਿਰਵੈਲ ਸਿੰਘ ਢਿੱਲੋਂ, ਹਰਦੀਪ ਕੰਗ ਅਤੇ ਬੱਬੂ ਜਲੰਧਰੀ ਵੀ ਆਪੋ ਆਪਣੀ ਹਾਜਰੀ ਨਾਲ ਸਰੋਤਿਆਂ ਦੇ ਰੂਬਰੂ ਹੋਏ।
