ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਜਿੱਥੇ ਪੂਰੀ ਦੁਨੀਆਂ ਵਿੱਚ ਵਸਦੀਆਂ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਅਤੇ ਭਾਵਨਾਵਾਂ ਨਾਲ ਮਨਾਇਆ ਜਾਂਦਾ ਹੈ ਉਥੇ ਇਟਲੀ ਦੇ ਪ੍ਰਸਿੱਧ ਸ਼ਹਿਰ ਮਾਰਕੇ ਦੀਆਂ ਸਮੂਹ ਸੰਗਤਾਂ ਵੱਲੋ ਧਾਰਮਿਕ ਗ੍ਰੰਥ ਰਮਾਇਣ ਦੇ ਰਚਨਾਤਮਿਕ ਭਗਵਾਨ ਰਿਸ਼ੀ ਵਾਲਮੀਕਿ ਜੀ ਦਾ ਜਨਮ ਦਿਹਾੜਾ ਭਗਵਾਨ ਵਾਲਮੀਕਿ ਸਭਾ (ਰਜਿ) ਮਾਰਕੇ ਦੇ ਸਹਿਯੋਗ ਨਾਲ ਚੈਸਾਪੋਲੰਬੋ ਕੋਲਫਾਨੋ (ਮਾਰਕੇ) ਵਿਖੇ ਬਹੁਤ ਹੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸੰਬੰਧੀ ਬਹਾਦਰ ਸਿੰਘ ਭੱਟੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਪਾਵਨ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਹੈ, ਜਿੱਥੇ ਇਸ ਮੌਕੇ ਰਹੀਮਪੁਰ ਡੇਰੇ ਦੇ ਗੱਦੀ ਨਸ਼ੀਨ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਵੀ ਉਚੇਚੇ ਤੌਰ ਤੇ ਭਾਰਤ ਤੋਂ ਪਹੁੰਚੇ, ਜਿਨ੍ਹਾਂ ਨੇ ਆਪਣੇ ਪ੍ਰਵਚਨਾਂ ਨਾਲ ਆਏ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਉਨ੍ਹਾਂ ਦੱਸਿਆ ਇਸ ਸਮਾਗਮ ਵਿੱਚ ਯੂਰਪ ਦੀਆਂ ਵੱਖ ਵੱਖ ਵਾਲਮੀਕਿ ਸਭਾਵਾਂ ਤੋ ਪਹੁੰਚੇ ਆਗੂਆਂ ਦਾ ਸਨਮਾਨ੍ਹ ਕੀਤਾ ਗਿਆ। ਵੀਰ ਅਜੇ ਔਜਲਾ ਅਤੇ ਸੋਨੂੰ ਖਹਿਰਾ ਨੇ ਵੀ ਹਾਜਰੀਆਂ ਭਰਦੇ ਭਗਵਾਨ ਵਾਲਮੀਕਿ ਦਾ ਗੁਣਗਾਨ ਕੀਤਾ, ਅਤੇ ਵਿਸ਼ੇਸ਼ ਤੌਰ ‘ਤੇ ਸਤਿਸੰਗ ਦਰਬਾਰ ਵੀ ਸਜਾਇਆ ਗਿਆ,ਇਸ ਮੌਕੇ ਲੰਗਰ ਅਤੁੱਟ ਵਰਤਾਏ ਗਏ।

