
ਗਲਾਸਗੋ (ਪੰਜ ਦਰਿਆ ਬਿਊਰੋ) ਲੰਡਨ ਵਸਦੀ ਕਹਾਣੀਕਾਰਾ ਅਜੀਤ ਸਤਨਾਮ ਕੌਰ ਨੂੰ ਉਸ ਵੇਲੇ ਡੂੰਘਾ ਦੁੱਖ ਹੋਇਆ ਜਦ ਉਹਨਾਂ ਦੇ ਮਾਤਾ ਜੀ ਸਰਦਾਰਨੀ ਸਵਰਨ ਕੌਰ ਅਕਾਲ ਚਲਾਣਾ ਕਰ ਗਏ। ਉਹ ਕਾਫੀ ਲੰਮੇ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ। ਮਾਤਾ ਸਵਰਨ ਕੌਰ ਆਪਣੇ ਪਿੱਛੇ ਪੋਤਰਿਆਂ ਦੋਹਤਰਿਆਂ ਤੱਕ ਘੁੱਗ ਵਸਦੇ ਪਰਿਵਾਰ ਛੱਡ ਗਏ ਹਨ। ਅਦਾਰਾ “ਪੰਜ ਦਰਿਆ ਯੂਕੇ” ਇਸ ਦੁੱਖ ਦੀ ਘੜੀ ਵਿੱਚ ਅਜੀਤ ਸਤਨਾਮ ਕੌਰ ਜੀ ਤੇ ਉਹਨਾਂ ਦੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਦਾ ਹੈ।