
ਗਲਾਸਗੋ (ਪੰਜ ਦਰਿਆ ਬਿਊਰੋ) ਪੰਜ ਦਰਿਆ ਨਾਲ ਹਰ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੀ ਆ ਰਹੀ ਭੈਣ ਬਲਜਿੰਦਰ ਕੌਰ ਸਰਾਏ ਦੇ ਮਾਤਾ ਜੀ ਹਰਭਜਨ ਕੌਰ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਇਸ ਦੁੱਖ ਦੀ ਘੜੀ ਵਿੱਚ ਮਹਿਕ ਪੰਜਾਬ ਦੀ ਗਿੱਧਾ ਗਰੁੱਪ ਗਲਾਸਗੋ ਦੀ ਤਰਫੋਂ ਨਿਰਮਲਜੀਤ ਕੌਰ ਗਿੱਲ, ਅੰਮ੍ਰਿਤ ਕੌਰ ਸਰਾਓ, ਰਜਨੀ ਰੱਖੜਾ, ਗੁਰਪ੍ਰੀਤ ਕੌਰ, ਅਮਰਦੀਪ ਜੱਸਲ, ਅਮਨ ਪ੍ਰਕਾਸ਼, ਜਸਵੀਰ ਕੌਰ, ਰੇਨੂ ਜੌਹਲ, ਕੁਲਜੀਤ ਕੌਰ ਸਹੋਤਾ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਮਾਤਾ ਜੀ ਨੇ ਆਖਰੀ ਸਵਾਸ ਆਪਣੇ ਪਿੰਡ ਸਰਾਏ ਖਾਸ ਵਿਖੇ ਲਏ। ਅਦਾਰਾ ਪੰਜ ਦਰਿਆ ਦੀ ਟੀਮ, ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਵੀ ਸਰਾਏ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ ਗਿਆ।