ਬਰਮਿੰਘਮ (ਪੰਜ ਦਰਿਆ ਬਿਊਰੋ)

ਬਰਮਿੰਘਮ ਦੀ 29 ਸਾਲਾ ਫੌਜ਼ੀਆ ਹਨੀਫ ਦੀ ਕਿਸਮਤ ਦੇਖੋ ਕਿ ਆਪਣੇ ਨਵਜੰਮੇ ਪੁੱਤ ਆਯਾਨ ਦਾ ਮੂੰਹ ਦੇਖਣਾ ਵੀ ਨਸੀਬ ਨਾ ਹੋਇਆ ਕਿ ਖੁਦ ਕੋਰੋਨਾ ਕਾਰਨ ਮੌਤ ਦੇ ਮੂੰਹ ਜਾ ਪਈ। ਬੱਚੇ ਦੇ ਜਨਮ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਹ ਕੋਰੋਨਾਵਾਇਰਸ ਤੋਂ ਪੀੜਤ ਹੋਣ ਕਾਰਨ ਆਪਣੇ ਪੁੱਤਰ ਨੂੰ ਛੂਹ ਵੀ ਨਾ ਸਕੀ, ਚਾਅ ਲਾਡ ਵੀ ਨਾ ਕਰ ਸਕੀ। ਬੱਚੇ ਦੇ ਜਨਮ ਤੋਂ ਬਾਅਦ ਉਸਨੂੰ ਬਰਮਿੰਘਮ ਦੇ ਹਰਟਲੈਂਡਜ ਹਸਪਤਾਲ ਵਿੱਚ ਛੇ ਦਿਨ ਰੱਖਿਆ ਗਿਆ, ਅੰਤ ਉੱਥੇ ਹੀ ਉਹ ਪ੍ਰਾਣ ਤਿਆਗ ਗਈ।