ਸਿਹਤ ਵਿਭਾਗ ਨੇ ਚੁੱਪੀ ਧਾਰੀ
ਬਰਨਾਲਾ (ਰਾਜਿੰਦਰ ਵਰਮਾ)

ਨੇੜਲੇ ਪਿੰਡ ਛੰਨਾ ਗੁਲਾਬ ਸਿੰਘ ਦੇ ਆਪੂ ਬਣੇ ਅਧਰੰਗ ਦੇ ਡਾਕਟਰਾਂ ਦੇ ਮਾਮਲੇ ਦੀ ਤੰਦ ਅੱਜ ਉਸ ਸਮੇਂ ਉਲਝ ਗਈ ਜਦੋਂ ਕੋਵਿੰਡ-19 ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੇ ਪਿੰਡ ਵਿੱਚ ਬਾਹਰੋਂ ਅਧਰੰਗ ਦੇ ਟੀਕੇ ਲਗਵਾਉਣ ਆ ਰਹੇ ਮਰੀਜਾਂ ਦਾ ਮਾਮਲਾ ਉਚ ਅਧਿਕਾਰੀਆਂ ਕੋਲ ਪਹੁੰਚਾ ਦਿੱਤਾ ।
ਪਿੰਡ ਛੰਨਾ ਵਿਖੇ ਪਿਛਲੇ 20 ਸਾਲਾਂ ਤੋਂ ਆਮ ਘਰਾਂ ਵਿੱਚ ਆਪੂ ਬਣੇ ਡਾਕਟਰ ਅਧਰੰਗ ਦੇ ਟੀਕੇ ਲਗਾਉਣ ਦਾ ਧੰਦਾ ਬਿਨ•ਾਂ ਕਿਸੇ ਰੋਕ ਟੋਕ ਤੋਂ ਕਰ ਰਹੇ ਹਨ। ਪਿਛਲੇ ਮਹੀਨੇ ਜਦੋਂ ਦੇਸ਼ ਅੰਦਰ ਕੋਰੋਨਾ ਮਹਾਂਮਾਰੀ ਦੀ ਬਿਮਾਰੀ ਵੱਧਣੀ ਸੁਰੂ ਹੋਈ ਤਾਂ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰ ਲਿਆ ਸੀ ਕਿ ਪਿੰਡ ਵਿੱਚ ਬਾਹਰੋਂ ਕਿਸੇ ਵੀ ਵਿਅਕਤੀ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਤੇ ਅਧਰੰਗ ਦੇ ਟੀਕੇ ਲਗਾਉਣ ਵਾਲੇ ਵਿਅਕਤੀਆਂ ਨੂੰ ਵੀ ਰੋਕ ਦਿੱਤਾ ਸੀ । ਤੇ ਪਿੰਡ ਦੇ ਆਪੂ ਬਣੇ ਡਾਕਟਰਾਂ ਨੇ ਟੀਕੇ ਲਗਾਉਣੇ ਜਾਰੀ ਰੱਖੇ । ਅੱਜ ਸਵੇਰੇ ਮਾਮਲਾ ਉਸ ਸਮੇਂ ਫਿਰ ਭਟਕ ਗਿਆ ਜਦੋਂ ਜਲੰਧਰ ਸਾਈਡ ਤੋਂ ਅਧਰੰਗ ਦੇ ਮਰੀਜ ਨੂੰ ਇੱਕ ਗੱਡੀ ਲੈ ਕੇ ਪਿੰਡ ਆਈ ਤਾਂ ਪਿੰਡ ਵਾਸੀਆਂ ਨੇ ਤੁਰੰਤ ਬੂਥ ਨੰਬਰ 35 ਦੇ ਬੀ.ਐਲ.ਓ. ਕੀਰਤਨ ਸਿੰਘ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਦੇ ਦਿੱਤੀ । ਬੀ.ਐਲ.ਓ. ਕੀਰਤਨ ਸਿੰਘ ਨੇ ਸੁਪਰਵਾਈਜ਼ਰ ਗੁਰਵਿੰਦਰ ਸਿੰਘ ਨੂੰ ਲਿਖਤੀ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਛੰਨਾ ਵਿੱਚ ਅਧਰੰਗ ਦੇ ਟੀਕੇ ਅਜੇ ਵੀ ਲਗਾਏ ਜਾ ਰਹੇ ਹਨ ਤੇ ਜ਼ਿਆਦਾਤਰ ਮਰੀਜ਼ ਮੋਗਾ, ਜਲੰਧਰ, ਲੁਧਿਆਣਾ ਸਾਈਡ ਤੋਂ ਆ ਰਹੇ ਹਨ। ਇਸ ਸਬੰਧੀ ਸੁਪਰਵਾਈਜ਼ਰ ਏ.ਡੀ.ਓ. ਗੁਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਪਿੰਡ ਵਿੱਚ ਬੀਮਾਰੀ ਫੈਲਣ ਦੇ ਡਰੋਂ ਅਧਰੰਗ ਵਾਲੇ ਵੈਦਾਂ ਦਾ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਤੇ ਉਨ•ਾਂ ਖਿਲਾਫ ਜਲਦ ਕਾਰਵਾਈ ਹੋਵੇਗੀ।