ਹਿਜ ਐਕਸੀਲੈਂਸੀ ਸੁਹੇਲ ਮਹੁੰਮਦ ਅਲ ਯਰੂਨੀ ਨੇ ਅਦਾ ਕੀਤੀ ਉਦਘਾਟਨ ਦੀ ਰਸਮ
ਦੁਬਈ (ਸੁਖਚੈਨ ਸਿੰਘ) ਬੀਤੇ ਦਿਨੀਂ ਦੁਬਈ ਦੇ ਮਸ਼ਹੂਰ ਵੈਦ ਹਰੀ ਸਿੰਘ (ਮਦਰ ਟਰੇਸਾ ਅਮੈਰਕਨ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ) ਵੱਲੋਂ ਇੱਕ ਨਵੀਂ ਬਰਾਂਚ “ਆਪਣਾ ਪੰਜਾਬ ਹਰਬਸ ਟ੍ਰੇਡਿੰਗ” ਦਾ ਉਦਘਾਟਨ ਕੀਤਾ ਗਿਆ। ਇਸ ਸੁਭਾਗੇ ਸਮੇਂ ਮੁੱਖ ਮਹਿਮਾਨ ਵਜੋਂ ਹਿਜ ਐਕਸੀਲੈਂਸੀ ਸੁਹੇਲ ਮਹੁੰਮਦ ਅਲ ਯਰੂਨੀ (ਗਿੰਨੀਜ਼ ਬੁੱਕ ਰਿਕਾਰਡ, ਡਾਕਟਰ ਜੇ ਪੀ ਅਬਦੁਲ ਕਲਾਮ ਫਾਊਂਡੇਸ਼ਨ ਦੇ ਪ੍ਰਧਾਨ, ਮਨੁੱਖੀ ਅਧਿਕਾਰ ਕਮੇਟੀ ਵਾਸ ਚੈਸਲਰ) ਵੱਲੋਂ ਇਸ ਬਰਾਂਚ ਦਾ ਉਦਘਾਟਨ ਆਬੂਧਾਬੀ ਮਫਰਕ ਵਿਖੇ ਰੀਬਨ ਕੱਟ ਕੇ ਬੜੇ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ। ਵੈਦ ਹਰੀ ਸਿੰਘ ਦੀ ਟੀਮ ਵੱਲੋਂ ਹਿਜ ਐਕਸੀਲੈਂਸੀ ਸੁਹੇਲ ਮਹੁੰਮਦ ਅਲ ਯਰੂਨੀ ਦਾ ਭਰਵਾਂ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਹਿਜ ਐਕਸੀਲੈਂਸੀ ਸੁਹੇਲ ਮਹੁੰਮਦ ਅਲ ਯਰੂਨੀ ਆਪਣੇ ਆਪ ਵਿੱਚ ਇੱਕ ਬਹੁਤ ਹੋਣਹਾਰ ਸ਼ਖ਼ਸੀਅਤ ਹਨ। ਵੈਦ ਹਰੀ ਸਿੰਘ ਜੀ ਦੀਆਂ ਪਹਿਲਾਂ ਵੀ ਦੁਬਈ ਅਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਫ਼ਰਹਾ ਹਰਬਸ ਟ੍ਰੇਡਿੰਗ ਦੇ ਨਾਮ ਹੇਠ ਕਈ ਬਰਾਂਚਾਂ ਸਫ਼ਲਤਾ ਪੂਰਵਕ ਚੱਲ ਰਹੀਆਂ ਹਨ। ਵੈਦ ਹਰੀ ਸਿੰਘ ਬੜੇ ਹੀ ਠਰੰਮ੍ਹੇ ਸੁਭਾਅ ਤੇ ਇਮਾਨਦਾਰ ਇਨਸਾਨ ਹਨ। ਇਸ ਕਰਕੇ ਉਹਨਾਂ ਨੇ ਵਿਦੇਸ਼ ਵਿੱਚ ਵੀ ਆਪਣਾ ਚੰਗਾ ਨਾਮ ਕਮਾਇਆ ਹੈ। ਉਹ ਵਿਦੇਸ਼ ਰਹਿੰਦੇ ਹੋਏ ਵੀ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਹਨ। ਕਰੋਨਾ ਕਾਲ ਵਿੱਚ ਉੱਨਾ ਨੇ ਬਹੁਤ ਸਾਰੀਆਂ ਸੇਵਾਵਾਂ ਨਿਭਾਈਆਂ ਅਤੇ ਕਈ ਸੰਸਥਾਵਾਂ ਵਿੱਚ ਸੇਵਾਵਾਂ ਬਾਖੂਬੀ ਨਿਭਾ ਰਹੇ ਹਨ। ਉਦਘਾਟਨ ਸਮੇਂ ਬਹੁਤ ਸਾਰੇ ਮਸ਼ਹੂਰ ਚਿਹਰੇ, ਸਤਪਾਲ ਖਾਨਪੁਰੀ, ਡਾਕਟਰ ਪਰਮਿੰਦਰ ਸਿੰਘ, ਸੁਖਚੈਨ ਸਿੰਘ ਠੱਠੀ ਭਾਈ, ਅਵਤਾਰ ਸਿੰਘ ਬੂਥਗੜ੍ਹ, ਸੰਨੀ ਕਾਸਰ, ਵਿਜੈ ਕੁਮਾਰ, ਜਸਵੀਰ ਸਿੰਘ, ਸੁਰਿੰਦਰ ਸਿੰਘ, ਹਰਭਜਨ ਸਿੰਘ, ਮਲਕੀਤ ਸਿੰਘ, ਜੀਵਨ ਕੁਮਾਰ, ਗਏ ਦਲਜੀਤ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ ਮੋਮ, ਗੁਰਦਿਆਲ ਸਿੰਘ ਭਾਟੀਆ, ਵਿਸ਼ਾਲ ਕੁਮਾਰ ਆਦਿ ਹਾਜ਼ਰ ਸਨ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਚਾਹ ਪਾਣੀ ਪਿਆਇਆ ਗਿਆ ਤੇ ਆਖਰ ਵਿੱਚ ਵੈਦ ਹਰੀ ਸਿੰਘ ਅਤੇ ਹਿਜ ਐਕਸੀਲੈਂਸੀ ਸੁਹੇਲ ਮਹੁੰਮਦ ਅਲ ਯਰੂਨੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ।
