10.2 C
United Kingdom
Saturday, April 19, 2025

More

    ਬਿਜਲੀ ਮੰਤਰੀ ਨੇ ਸੰਗਰੂਰ ਵਿਖੇ 66 ਕੇ.ਵੀ ਗਰਿੱਡ ਸਬ-ਸਟੇਸ਼ਨ ਅਤੇ ਅਤਿ ਆਧੁਨਿਕ ਬਹੁ ਮੰਜ਼ਿਲਾ ਇਮਾਰਤ ਦੇ ਨੀਂਹ ਪੱਥਰ ਰੱਖੇ

     ਦੋਵੇਂ ਪ੍ਰਾਜੈਕਟ 26.80 ਕਰੋੜ ਰੁਪਏ ਦੀ ਲਾਗਤ ਨਾਲ ਹੋਣਗੇ ਮੁਕੰਮਲ

    ਸੂਬਾ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਤਰਜੀਹੀ ਆਧਾਰ ’ਤੇ ਹੱਲ ਕਰਨ ਲਈ ਵਚਨਬੱਧ: ਹਰਭਜਨ ਸਿੰਘ ਈ.ਟੀ.ਓ
    ਦਲਜੀਤ ਕੌਰ ਭਵਾਨੀਗੜ੍ਹ 
    ਸੰਗਰੂਰ, 14 ਅਗਸਤ, 2022: ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਵੱਲੋਂ ਅੱਜ ਸੰਗਰੂਰ ਵਿਖੇ ਦੋ ਵੱਖ-ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ। 
    ਬਿਜਲੀ ਮੰਤਰੀ ਨੇ ਸੰਗਰੂਰ ਵਿਖੇ 66 ਕੇ.ਵੀ ਗਰਿੱਡ ਸਬ ਸਟੇਸ਼ਨ ਦਾ ਨੀਂਹ ਪੱਥਰ ਰੱਖਣ ਮਗਰੋਂ ਜਾਣਕਾਰੀ ਦਿੱਤੀ ਕਿ ਲਗਭਗ 9.50 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਸਬ ਸਟੇਸ਼ਨ 31 ਮਾਰਚ 2023 ਤੱਕ ਮੁਕੰਮਲ ਹੋ ਜਾਵੇਗਾ। ਉਨਾਂ ਦੱਸਿਆ ਕਿ ਇਸ ਸਬ ਸਟੇਸ਼ਨ ਦੇ ਬਣਨ ਨਾਲ ਲਗਭਗ 60 ਤੋਂ 70 ਹਜ਼ਾਰ ਬਿਜਲੀ ਖਪਤਕਾਰਾਂ ਨੂੰ ਲਾਭ ਮਿਲੇਗਾ ਅਤੇ ਇਸ ਦੇ ਸ਼ੁਰੂ ਹੋਣ ਨਾਲ ਭਵਿੱਖ ਵਿੱਚ 66 ਕੇ.ਵੀ ਗਰਿੱਡ ਸਬ ਸਟੇਸ਼ਨ ਬਡਰੁੱਖਾਂ, ਮੰਗਵਾਲ ਅਤੇ ਸੋਹੀਆਂ ਰੋਡ ’ਤੇ ਚੱਲਦੇ ਗਰਿੱਡ ਸਬ ਸਟੇਸ਼ਨ ਦੇ ਓਵਰਲੋਡਿੰਗ ਹੋਣ ਦੀ ਸੰਭਾਵਨਾ ਨਹੀਂ ਰਹੇਗੀ। 
    ਇਸੇ ਤਰ੍ਹਾਂ ਦੂਜੇ ਪ੍ਰਾਜੈਕਟ, 33 ਕੇ.ਵੀ ਕਲੋਨੀ ਸੋਹੀਆਂ ਰੋਡ ਸੰਗਰੂਰ ਵਿਖੇ ਪੀ.ਐਸ.ਪੀ.ਸੀ.ਐਲ ਸੰਗਰੂਰ ਦੇ 12 ਦਫ਼ਤਰਾਂ ਨੂੰ ਇੱਕੋ ਸਥਾਨ ’ਤੇ ਤਬਦੀਲ ਕਰਨ ਲਈ ਉਸਾਰੀ ਜਾਣ ਵਾਲੀ ਬਹੁ ਮੰਜ਼ਿਲਾ ਅਤਿ ਆਧੁਨਿਕ ਇਮਾਰਤ ਦਾ ਨੀਂਹ ਪੱਥਰ ਰੱਖਣ ਮੌਕੇ ਬਿਜਲੀ ਮੰਤਰੀ ਨੇ ਦੱਸਿਆ ਕਿ ਇਸ ਇਮਾਰਤ ਦੀ ਉਸਾਰੀ ’ਤੇ ਲਗਭਗ 17.30 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਪ੍ਰਾਜੈਕਟ ਨੂੰ 31 ਮਾਰਚ 2024 ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨਾਂ ਕਿਹਾ ਕਿ ਇੱਕੋ ਛੱਤ ਹੇਠਾਂ ਪੀ.ਐਸ.ਪੀ.ਸੀ.ਐਲ ਦੇ ਦਫ਼ਤਰ ਇਕੱਠੇ ਹੋਣ ਨਾਲ ਖਪਤਕਾਰਾਂ, ਬਿਜਲੀ ਕਾਮਿਆਂ ਤੇ ਪੈਨਸ਼ਨਰਾਂ ਨੂੰ ਸਮਾਂਬੱਧ ਸੇਵਾਵਾਂ ਦੇਣ ਵਿੱਚ ਹੋਰ ਵੀ ਸੌਖ ਹੋ ਜਾਵੇਗੀ।
    ਸ. ਈ.ਟੀ.ਓ. ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਸਰਕਾਰ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਤਰਜੀਹੀ ਆਧਾਰ ’ਤੇ ਹੱਲ ਕਰਨ ਲਈ ਵਚਨਬੱਧ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਘਰੇਲੂ ਖ਼ਪਤਕਾਰਾਂ ਨੂੰ ਹਰ ਦੋ ਮਹੀਨੇ ਲਈ 600 ਯੂਨਿਟ ਮੁਫ਼ਤ ਬਿਜਲੀ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ ਜੋ ਕਿ ਨਿਰਪੱਖਤਾ ਨਾਲ ਸਾਰੇ ਘਰੇਲੂ ਉਪਭੋਗਤਾਵਾਂ ਲਈ ਲਾਗੂ ਹੋਵੇਗੀ ਅਤੇ ਦੋ ਮਹੀਨੇ ਵਿੱਚ 600 ਯੂਨਿਟ ਤੱਕ ਦੀ ਬਿਜਲੀ ਖਪਤ ਵਾਲੇ ਖਪਤਕਾਰਾਂ ਲਈ ਭੁਗਤਾਨ ਬਿੱਲ ਜ਼ੀਰੋ ਹੋਵੇਗਾ।
    ਇਸ ਮੌਕੇ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਅਤੇ ਵਿਧਾਇਕ ਲਹਿਰਾ ਬਰਿੰਦਰ ਕੁਮਾਰ ਗੋਇਲ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐਸ.ਐਸ.ਪੀ ਮਨਦੀਪ ਸਿੰਘ ਸਿੱਧੂ, ਡਾਇਰੈਕਟਰ ਪੀ.ਐਸ.ਪੀ.ਸੀ.ਐਲ ਇੰਜ: ਡੀ.ਪੀ.ਐਸ ਗਰੇਵਾਲ ਆਦਿ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!