12.4 C
United Kingdom
Monday, May 20, 2024

More

    ਸ਼ਹੀਦ ਕਿਰਨਜੀਤ ਕੌਰ ਦਾ 25ਵਾਂ ਸਫ਼ਲ ਸ਼ਰਧਾਂਜਲੀ ਸਮਾਗਮ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ

    ਐਕਸ਼ਨ ਕਮੇਟੀ ਮਹਿਲਕਲਾਂ ਦੀ ਮਹੀਨਿਆਂ ਬੱਧੀ ਸਫ਼ਲ ਯੋਜਨਾਬੰਦੀ
    ਹਰ ਤਬਕੇ ਨੇ ਯੋਗਦਾਨ ਪਾਕੇ ਮੁਹਿੰਮ ਨੂੰ ਸਫਲ ਬਣਾਉਣ ਲਈ ਧੰਨਵਾਦ
    ਮਹਿਲਕਲਾਂ-ਬਰਨਾਲਾ ਇਲਾਕੇ ਦੇ ਘਰ-ਘਰ, ਝੁੱਗੀਆਂ ਝੋਂਪੜੀਆਂ ਤੱਕ ਪਹੁੰਚੀ ਮੁਹਿੰਮ
    ਦਲਜੀਤ ਕੌਰ ਭਵਾਨੀਗੜ੍ਹ 
    ਮਹਿਲ ਕਲਾਂ/ਬਰਨਾਲਾ, 13 ਅਗਸਤ, 2022: ਸ਼ਹੀਦ ਕਿਰਨਜੀਤ ਕੌਰ ਦਾ 25 ਵਾਂ ਸ਼ਰਧਾਂਜਲੀ ਸਮਾਗਮ ਦਾਣਾ ਮੰਡੀ ਮਹਿਲਕਲਾਂ ਵਿੱਚ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਅਤੇੇ ਬੁਲਾਰੇ ਸਾਥੀ ਨਰਾਇਣ ਦੱਤ ਨੇ ਐਕਸ਼ਨ ਕਮੇਟੀ ਵੱਲੋਂ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਦਹਿ ਹਜਾਰਾਂ ਦੀ ਗਿਣਤੀ ਵਿੱਚ ਜੁਝਾਰੂ ਮਰਦ-ਔਰਤਾਂ ਦੇ ਕਾਫਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਸ ਵਾਰ ਮੁਹਿੰਮ ਨੂੰ ਸਫਲ ਬਨਾਉਣ ਵਾਲੀਆਂ ਆਗੂ ਟੀਮਾਂ ਖਾਸ ਕਰ ਇਨਕਲਾਬੀ ਕੇਂਦਰ,ਪੰਜਾਬ ਅਤੇ ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਦੇ ਆਗੂਆਂ ਦਾ ਵਿਸੇਸ਼ ਧੰਨਵਾਦ ਕੀਤਾ ਹੈ।
    ਇਨ੍ਹਾਂ ਟੀਮਾਂ ਨੇ ਪੂਰੇ ਮਹਿਲਕਲਾਂ-ਬਰਨਾਲਾ ਇਲਾਕੇ ਨੂੰ ਦੋ ਹਿੱਸਿਆਂ ਵਿੱਚ ਵੰਡਕੇ ਵਿਉਂਤਬੱਧ 15 ਰੋਜ਼ਾ ਪ੍ਰਚਾਰ ਮੁਹਿੰਮ ਚਲਾਈ। ਮੈਡੀਕਲ ਪ੍ਰੈਕਟੀਸ਼ਨਰਾਂ ਦੀ ਆਗੂ ਟੀਮ ਵੱਲੋਂ ਡਾ ਗੁਰਮੀਤ ਦੀਵਾਨਾ, ਡਾ. ਬਾਰੂ ਮੁਹੰਮਦ ਦੀ ਅਗਵਾਈ ਵੱਡ ਅਕਾਰੀ ਰੰਗਦਾਰ ਪੋਸਟਰ ਮੁਹਿੰਮ ਨੂੰ ਸਫਲ ਬਣਾਇਆ। ਐਕਸ਼ਨ ਕਮੇਟੀ ਨੇ ਇਸ ਮੁਹਿੰਮ ਦੌਰਾਨ 5 ਮੀਟਿੰਗਾਂ ਕਰਕੇ ਹਰ ਪੱਖ ਨੂੰ ਵਿਚਾਰਿਆ। ਇੱਕ ਵੱਡੀ ਮੀਟਿੰਗ ਵੱਖ ਵੱਖ ਆਗੂਆਂ ਦੀ ਕਰਕੇ ਉਨ੍ਹਾਂ ਦੇ ਵਿਚਾਰਾਂ ਤੋਂ ਜਾਣੂ ਹੋਇਆ ਗਿਆ। ਸਾਰੀਆਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ 200 ਦੇ ਕਰੀਬ ਆਗੂਆਂ/ਵਰਕਰਾਂ ਦੀ ਵੱਡੀ ਮੀਟਿੰਗ ਕੀਤੀ ਅਤੇ ਵੱਡ ਅਕਾਰੀ ਰੰਗਦਾਰੀ ਪੋਸਟਰ ਜਾਰੀ ਕਰਕੇ 15 ਰੋਜਾ ਜਨਤਕ ਚੇਤਨਾ ਮੁਹਿੰਮ ਦੀ ਸ਼ੁਰੂਆਤ ਕੀਤੀ। 20 ਪਿੰਡਾਂ/ਕਸਬਿਆਂ ਵਿੱਚ ਇਨਕਲਾਬੀ ਕੇਂਦਰ ਦੇ ਨੌਜਵਾਨਾਂ ਨੇ ਭਾਕਿਯੂ ਏਕਤਾ ਡਕੌਂਦਾ ਦੇ ਸਰਗਰਮ ਸਹਿਯੋਗ ਨਾਲ ਚੇਤਨਾ ਮੀਟਿੰਗਾਂ ਕੀਤੀਆਂ। 35 ਪਿੰਡਾਂ ਵਿੱਚ ਇਨਕਲਾਬੀ ਕੇਂਦਰ ਦੀ ਦੂਜੀ ਟੀਮ ਨੇ ਵੱਖਰਿਆਂ ਭਾਕਿਯੂ ਏਕਤਾ ਡਕੌਂਦਾ ਦੇ ਸਰਗਰਮ ਸਹਿਯੋਗ ਨਾਲ ਸਫਲ ਚੇਤਨਾ ਮੀਟਿੰਗਾਂ ਲਾਮਬੰਦ ਕੀਤੀਆਂ। ਹਰ ਮੀਟਿੰਗ ਵਿੱਚ ਔਸਤ ਗਿਣਤੀ ਮਰਦ-ਔਰਤਾਂ, ਨੌਜਵਾਨਾਂ ਸਮੇਤ ਗਿਣਤੀ 48 ਰਹੀ। ਅੱਧ ਤੋਂ ਵੱਧ ਪਿੰਡਾਂ ਵਿੱਚ ਔਰਤਾਂ ਵੀ ਮੀਟਿੰਗਾਂ ਵਿੱਚ ਸ਼ਾਮਿਲ ਹੋਈਆਂ ਅਤੇ ਕਈ ਥਾਵਾਂ`ਤੇ ਵਿਚਾਰ ਵੀ ਰੱਖਣ ਦਾ ਹੌਸਲਾ ਕੀਤਾ। ਇਸ ਤਰ੍ਹਾਂ ਔਰਤਾਂ ਨੂੰ ਘਰ ਦੀ ਚਾਰਦੀਵਾਰੀ ਵਿੱਚੋਂ ਬਾਹਰ ਨਿੱਕਲ ਦਾ 25 ਸਾਲ ਪਹਿਲਾਂ ਦਿੱਤਾ ਹੋਕਾ ਸਾਕਾਰ ਹੁੰਦਾ ਨਜਰ ਆਇਆ। 
    ਸਭ ਤੋਂ ਵੱਡੀ ਇੱਕ ਹੋਰ ਘਾਟ ਰੜਕ ਰਹੀ ਸੀ ਕਿ ਨੌਜਵਾਨ ਅਗਵਾਈ ਸਾਂਭਣ ਲਈ ਅੱਗੇ ਨਹੀਂ ਆ ਰਹੇ ਸਨ। ਇਸ ਵਾਰ ਹਰਪ੍ਰੀਤ ਮਲੂਕਪੁਰ, ਜਗਮੀਤ ਬੱਲਮਗੜ੍ਹ ਨੇ ਦਰਜਨਾਂ ਨਵੇਂ ਨੌਜਵਾਨਾਂ ਦੀ ਆਗੂ ਟੀਮ ਵਿਕਸਤ ਕਰਨ ਵਿੱਚ ਸਫਲਤਾ ਹਾਸਲ ਕੀਤੀ। ਨਵੇਂ ਨੌਜਵਾਨਾਂ ਨੇ ਪੂਰੀ ਮੁਹਿੰਮ ਦੀ ਜਿੰੰਮੇਵਾਰੀ ਸਫਲਤਾ ਨਾਲ ਨਿਭਾਈ। ਲੋਕ ਕਵੀ ਸੰਤ ਰਾਮ ਉਦਾਸੀ ਅਤੇ ਨਕਸਲਵਾੜੀ ਲਹਿਰ ਦੇ ਸ਼ਹੀਦ ਮੇਹਰ ਸਿੰਘ ਮੰਡਵੀ ਦੇ ਧਰਤੀ ਰਾਏਸਰ ਅਤੇ ਨਕਸਲਵਾੜੀ ਲਹਿਰ ਦੇ ਸ਼ਹੀਦ ਨਿਰੰਜਣ ਸਿੰਘ ਅਕਾਲੀ ਦੇ ਪਿੰਡ ਕਾਲਸਾਂ ਵਿਖੇ ਜੋਸ਼ੀਲੇ ਮਾਰਚ ਕੀਤੇ। ਜਿਸ ਵਿੱਚ ਨੌਜਵਾਨਾਂ ਅਤੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। 
    ਪਿੰਡਾਂ ਦੀ ਚੇਤਨਾ ਮੁਹਿੰਮ ਦੌਰਾਨ ਨੌਜਵਾਨਾਂ ਵੱਲੋਂ ਹੀ ਯਾਦਵਿੰਦਰ ਠੀਕਰੀਵਾਲ ਅਤੇ ਜੱਸਾ ਠੀਕਰੀਵਾਲਾ ਦੀ ਨਿਰਦੇਸ਼ਨਾ ਹੇਠ ਕੌਮਾਂਤਰੀ ਮਜਦੂਰਾਂ ਦਾ ਗੀਤ `ਲਹਿਰਾਂ ਬਣ ਉੱਠੋ` ਪੇਸ਼ ਕੀਤਾ ਗਿਆ। ਅਜਮੇਰ ਅਕਲੀਆ ਅਤੇ ਲਖਵਿੰਦਰ ਲੱਖਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਮੁਹਿੰਮ ਦੀ ਸਿਖਰ ਸੀ ਕਿ ਸਭ ਤੋਂ ਵੱਧ ਪੀੜਤ ਤਬਕਾ ਮਜਦੂਰਾਂ ਦੀਆਂ ਝੁੱਗੀਆਂ, ਝੌਂਪੜੀਆਂ ਤੱਕ ਮੁਹਿੰਮ ਨੁੰ ਲੈਕੇ ਜਾਣਾ। 11 ਅਗਸਤ ਮੂੰਹ ਹਨੇਰੇ ਦਾਣਾ ਮੰਡੀ ਬਰਨਾਲਾ ਦੀਆਂ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ 30 ਔਰਤਾਂ, 10 ਮਰਦ, 8 ਨੌਜਵਾਨ, 40 ਸਕੂਲੀ ਬੱਚਿਆਂ ਨੂੰ ਸਾਥੀ ਨਰਾਇਣ ਦੱਤ, ਗੁਰਮੀਤ ਸੁਖਪੁਰਾ, ਜੱਸੀ ਪੇਧਨੀ ਨੇ ਸੰਬੋਧਿਤ ਕੀਤਾ। ਸਿੱਟਾ ਇਹ ਸੀ ਕਿ 12 ਅਗਸਤ ਨੂੰ 20 ਔਰਤਾਂ,6 ਨੌਜਵਾਨ, 8 ਸਕੂਲੀ ਵਿਦਿਆਰਥੀ ਦਾਣਾ ਮੰਡੀ ਮਹਿਲਕਲਾਂ ਹੋਣ ਵਾਲੇ ਸਮਾਗਮ ਵਿੱਚ ਸ਼ਾਮਿਲ ਹੋਏ। ਆਖਰੀ ਸ਼ਬਦ ਤੱਕ ਬਹੁਤ ਧਿਆਨ ਨਾਲ ਸੁਣਿਆ। 
    ਸ਼ੋਸ਼ਲ ਮੀਡੀਆ ਰਾਹੀਂ ਮੁਹਿੰਮ ਚਲਾਉਣ ਦੀ ਜਿੰਮੇਵਾਰੀ ਨਵਦੀਪ ਠੀਕਰੀਵਾਲ, ਕਰਮਜੀਤ ਭੋਤਨਾ, ਵਰਿੰਦਰ ਨੇ ਨਿਭਾਈ। 12 ਰੋਜ਼ਾ 40-45 ਮਿੰਟ ਪ੍ਰਮੁੱਖ ਸ਼ਖਸ਼ੀਅਤਾਂ ਦੇ ਲਾਈਵ ਪ੍ਰੋਗਰਾਮ ਦੀ ਮੁਹਿੰਮ ਚਲਾਈ ਗਈ। ਪਰਚਾਰ ਦੌਰਾਨ ਕਈ ਥਾਈਂ ਲਾਈਵ ਹੋਇਆ ਗਿਆ। ਲਾਈਵ ਮੁਹਿੰਮ ਦੌਰਾਨ ਦੇਸ਼ ਵਿੱਚ ਬੈਠੇ ਇਸ ਲੋਕ ਸੰਘਰਸ਼ ਦੇ 38161 ਸੰਗੀ ਸਾਥੀਆਂ ਨੇ ਸੁਣਿਆ ਅਤੇ ਜਾਰੀ ਹੈ। 

    ਐਕਸ਼ਨ ਕਮੇਟੀ ਦੀ ਅਗਵਾਈ ਹੇਠ ਗੁਰਮੀਤ ਸੁਖਪੁਰਾ, ਨਰਾਇਣ ਦੱਤ, ਗੁਰਮੇਲ ਠੁੱਲੀਵਾਲ, ਬਿੱਕਰ ਸਿੰਘ ਔਲਖ, ਜਗਜੀਤ ਸਿੰਘ, ਜਰਨੈਲ ਸਿੰਘ, ਗੁਰਬਿੰਦਰ ਸਿੰਘ, ਪਿਸ਼ੌਰਾ ਸਿੰਘ, ਬਲਦੇਵ ਸਿੰਘ ਧੋਲਾ ਦੀ ਅਗਵਾਈ ਹੇਠ 58 ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ 858 ਅਧਿਆਪਕਾਂ ਅਤੇ 18665 ਵਿਦਿਆਰਥੀਆਂ ਦੇ ਰੂਬਰੂ ਹੋਇਆ ਗਿਆ। ਸਕੂਲ ਅਧਿਆਪਕਾਂ, ਟੀਐਸਯੂ ਦੇ ਬਿਜਲੀ ਕਾਮਿਆਂ, ਪਾਵਰਕੌਮ ਦੇ ਪੈਨਸ਼ਨਰਾਂ, ਕਿਸਾਨਾਂ, ਫੂਡ ਗ੍ਰੇਨ ਕਰਮਚਾਰੀਆਂ ਨੇ ਆਰਥਿਕ ਸਹਿਯੋਗ ਵਿੱਚ ਵੱਡਾ ਯੋਗਦਾਨ ਪਾਇਆ। ਲੰਗਰ, ਦੁੱਧ ਦੀ ਸੇਵਾ ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਦੀਆਂ ਟੀਮਾਂ ਵੱਲੋਂ ਨਿਭਾਈ ਗਈ।

    ਇਸ ਵਾਰ 12 ਅਗਸਤ ਨੂੰ ਅਹਿਮ ਸਨਮਾਨ ਕਰਨ ਵਾਲੀ ਸਖਸ਼ੀਅਤ ਵਜੋਂ ਔਰਤਾਂ, ਦਲਿਤਾਂ, ਘੱਟ ਗਿਣਤੀਆਂ, ਕਬਾਇਲੀ ਲੋਕਾਂ ਦੀ ਆਜਾਦ ਖੋਜ ਕਰਤਾ ਡਾ. ਨਵਸ਼ਰਨ ਕੌਰ ਨੂੰ ਚੁਣਿਆ ਗਿਆ। ਖੇਡਾਂ, ਵਿੱਦਿਆ, ਭਾਸ਼ਨ ਪ੍ਰਤੀਯੋਗਤਾ ਵਿੱਚ ਅਹਿਮ ਸਥਾਾਨ ਹਾਸਲ ਕਰਨ ਵਾਲੇ ਖਿਡਾਰੀਆਂ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਅਤੇ ਨਗਦ ਰਾਸ਼ੀ ਦੇਕੇ ਸਨਮਾਨਿਤ ਕੀਤਾ ਗਿਆ। ਸਰਕਾਰੀ ਮਿਡਲ ਸਕੂਲ ਰੱਤੋਕੇ ਦੇ ਮੁੱਖ ਅਧਿਆਪਕਾ ਅਤੇ ਸਟਾਫ਼ ਨੂੰ ਮਿਆਰੀ ਸਿੱਖਿਆ ਦੇ ਖੁੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ। ਬੁਲਾਰਿਆਂ ਤੋਂ ਇਲਾਵਾ ਲੋਕ ਪੱਖੀ ਗੀਤ ਸੰਗੀਤ ਅਤੇ ਸਮਾਗਮ ਦੀ ਅਖੀਰ ਡਾ ਸੋਮ ਪਾਲ ਹੀਰਾ ਦੁਆਰਾ ਨਿਰਦੇਸ਼ਤ ਖੁਬਸੂਰਤ ਨਾਟਕ “ਸੂਰਜ ਕਦੇ ਮਰਿਆ ਨਹੀਂ” ਪੇਸ਼ ਕੀਤਾ। ਜੋ ਇਸ ਸਮਾਗਮ ਦੀ ਅਖੀਰ ਹੋ ਨਿੱਬੜਿਆ। ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਮਰਹੂਮ ਡਾ ਕੁਲਵੰਤ ਰਾਏ ਪੰਡੌਰੀ ਦੀ ਯਾਦ ਵਿੱਚ ਡਾ ਧੰਨਾ ਮੱਲ ਗੋਇਲ ਦੀ ਅਗਵਾਈ ਅਤੇ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਫਰੀ ਮੈਡੀਕਲ ਕੈਂਪ ਲਾਏ ਗਏ। 
    ਇਸ ਸਮੇਂ ਬੇਵਕਤੀ ਵਿਛੋੜਾ ਦੇ ਗਏ ਐਕਸ਼ਨ ਕਮੇਟੀ ਮੈਂਬਰਾਂ ਮੋਹਣ ਸਿੰਘ, ਭਗਵੰਤ ਸਿੰਘ, ਕੁਲਵੰਤ ਰਾਏ, ਪ੍ਰੀਤਮ ਦਰਦੀ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ। ‘ਲਾਲ ਪਰਚਮ’ ਦੇ ਮਹਿਲਕਲਾਂ ਦੇ 25ਵੇਂ ਵਰ੍ਹੇ ਨੂੰ ਸਮਰਪਿਤ ਵਿਸ਼ੇਸ਼ ਅੰਕ ਅਤੇ ਹੋਰ ਲੋਕ ਪੱਖੀ ਸਾਹਿਤ ਖਿੱਚ ਦਾ ਕੇਂਦਰ ਬਣਿਆ ਰਿਹਾ। ਮਨਜੀਤ ਧਨੇਰ, ਗੁਰਮੀਤ ਸੁਖਪੁਰ, ਜਰਨੈਲ ਸਿੰਘ, ਮਲਕੀਤ ਵਜੀਦਕੇ, ਗੁਰਦੇਵ ਮਹਿਲ ਖੁਰਦ, ਅਮਰਜੀਤ ਕੁੱਕੂ ਅਤੇ ਮਾਸਟਰ ਪ੍ਰੇਮ ਕੁਮਾਰ ਪੂਰਾ ਸਮਾਂ ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾਉਂਦੇ ਰਹੇ। 
    ਆਗੂਆਂ ਨੇ ਜੁਝਾਰੂ ਲੋਕਾਂ ਨੂੰ ਇਸ ਸ਼ਾਨਮੱਤੇ ਸੰਘਰਸ਼ ਵਿੱਚ ਨਿਭਾਈ ਜਾ ਰਹੀ ਸ਼ਾਨਦਾਰ ਭੁਮਿਕਾ ਦੀ ਜੈ ਜੈ ਕਾਰ ਕਰਦਿਆਂ ਸੂਹੀ ਸਲਾਮ ਆਖੀ। ਇਸ ਤਰ੍ਹਾਂ ‘ਮਹਿਲਕਲਾਂ ਲੋਕ ਘੋਲ ਦਾ ਪੈਗਾਮ-ਜਾਰੀ ਰੱਖਣਾ ਹੈ ਸੰਗਰਾਮ’ ਦੇ ਜੋਰਦਾਰ ਅਹਿਦ ਨਾਲ ਸ਼ਹੀਦ ਕਿਰਜੀਤ ਦਾ 25ਵਾਂ ਸ਼ਰਧਾਂਜਲੀ ਸਮਾਗਮ ਸਮਾਪਤ ਹੋਇਆ।

    PUNJ DARYA

    Leave a Reply

    Latest Posts

    error: Content is protected !!