8.9 C
United Kingdom
Saturday, April 19, 2025

More

    ਟਰੰਪ ਸਾਹਿਬ! ਓਹ ਬੇਬੇ ਮਰਗੀ, ਜੋ ਦਹੀਂ ਨਾਲ ਟੁੱਕ ਦਿੰਦੀ ਹੁੰਦੀ ਸੀ।

    ਡੋਨਾਲਡ ਟਰੰਪ ਦੇ ਸਕਾਟਲੈਂਡ ਦੌਰੇ ਸਮੇਂ ਵਿਰੋਧ ਪ੍ਰਦਰਸ਼ਨਾਂ ਦਾ ਖਦਸ਼ਾ
    ਇਸ ਵਾਰ ਯੂਕੇ ਜਾਂ ਅਮਰੀਕਾ ਸਰਕਾਰ ਖਰਚੇ ਲਈ ਪਾਬੰਦ ਨਹੀਂ
    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਛੁੱਟੀਆਂ ਮਨਾਉਣ ਲਈ ਇਸ ਮਹੀਨੇ ਸਕਾਟਲੈਂਡ ਦੀ ਯਾਤਰਾ ਕਰ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਅਮਰੀਕੀ ਰਾਸ਼ਟਰਪਤੀ ਇੱਕ ਹਫ਼ਤੇ ਲਈ ਐਬਰਡੀਨਸ਼ਾਇਰ ਅਤੇ ਏਅਰਸ਼ਾਇਰ ਵਿੱਚ ਆਪਣੇ ਲਗਜ਼ਰੀ ਗੋਲਫ ਮੈਦਾਨਾਂ ਦਾ ਦੌਰਾ ਕਰਨਗੇ। ਇਹ ਸਮਝਿਆ ਜਾਂਦਾ ਹੈ ਕਿ ਟਰੰਪ ਮੈਨੀ ਐਸਟੇਟ ਅਤੇ ਟਰਨਬੇਰੀ ਵਿਖੇ ਸਮਾਂ ਬਿਤਾਉਣ ਲਈ 21 ਅਗਸਤ ਦੇ ਆਸਪਾਸ ਉਡਾਣ ਭਰਨਗੇ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਚੋਣ ਹਾਰਨ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਉਹ ਸਕਾਟਲੈਂਡ ਆਉਣਗੇ। ਸਕਾਟਲੈਂਡ ਪੁਲਿਸ ਪਹਿਲਾਂ ਹੀ ਇਸ ਦੌਰੇ ਨਾਲ ਜੁੜੇ ਵਿਰੋਧ ਪ੍ਰਦਰਸ਼ਨਾਂ ਅਤੇ ਵਿਘਨ ਲਈ ਤਿਆਰੀ ਕਰ ਰਹੀ ਹੈ ਅਤੇ ਇਸ ਫੇਰੀ ਲਈ ਸੁਰੱਖਿਆ ਵਧਾ ਦਿੱਤੀ ਜਾਵੇਗੀ। ਇਸਦੇ ਇਲਾਵਾ ਪ੍ਰੈਸਟਵਿਕ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਵੀ ਟਰੰਪ ਦੀ ਯਾਤਰਾ ਲਈ ਵਿਸ਼ੇਸ਼ ਸੁਰੱਖਿਆ ਉਪਾਅ ਕਰਨੇ ਪੈ ਸਕਦੇ ਹਨ। ਟਰੰਪ ਆਪਣੇ ‘ਟਰੰਪ ਫੋਰਸ ਵਨ’ ਜਹਾਜ਼ ਕਸਟਮ ਬੋਇੰਗ 757 ਵਿੱਚ ਆ ਸਕਦੇ ਹਨ। ਜਿਕਰਯੋਗ ਹੈ ਕਿ 2018 ਵਿੱਚ, ਦੋ ਦਿਨਾਂ ਲਈ ਇਸੇ ਤਰ੍ਹਾਂ ਦੀ ਇੱਕ ਯਾਤਰਾ ਲਈ ਪੁਲਿਸ ਦੀ ਤਨਖਾਹ ਵਿੱਚ 3.5 ਮਿਲੀਅਨ ਪੌਂਡ ਦਾ ਖਰਚਾ ਆਇਆ ਸੀ, ਜਿਸ ਦਾ ਅੱਧਾ ਹਿੱਸਾ ਓਵਰਟਾਈਮ ਵਿੱਚ ਉਹਨਾਂ ਅਧਿਕਾਰੀਆਂ ਨੂੰ ਦਿੱਤਾ ਗਿਆ ਜਿਨ੍ਹਾਂ ਨੂੰ ਛੁੱਟੀ ‘ਤੇ ਹੋਣਾ ਚਾਹੀਦਾ ਸੀ। ਪਰ ਟਰੰਪ ਹੁਣ ਇੱਕ ਨਿੱਜੀ ਵਿਅਕਤੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਅਧਿਕਾਰਤ ਜਾਂ ਸਰਕਾਰੀ ਕਾਰੋਬਾਰ ‘ਤੇ ਨਹੀਂ ਹੈ। ਇਸ ਲਈ ਯੂਕੇ ਜਾਂ ਯੂ ਐਸ ਸਰਕਾਰਾਂ ਉਸਦੀ ਯਾਤਰਾ ਲਈ ਲੋੜੀਂਦੀ ਕਿਸੇ ਵੀ ਪੁਲਿਸਿੰਗ ਲਈ ਭੁਗਤਾਨ ਕਰਨ ਲਈ ਪਾਬੰਦ ਨਹੀਂ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!