ਮਹਿਲਾ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ।
ਬਰਮਿੰਘਮ (ਪੰਜ ਦਰਿਆ ਬਿਊਰੋ/ ਨਵਦੀਪ ਸਿੰਘ ਗਿੱਲ) ਕਾਂਸੀ ਦੇ ਮੈਡਲ ਵਾਲੇ ਮੈਚ ਵਿੱਚ ਗੋਲ਼ਚੀ ਸਵਿਤਾ ਪੂਨੀਆ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਨਿਊਜ਼ੀਲੈਂਡ ਨੂੰ ਪੈਨਲਟੀ ਸ਼ੂਟ ਆਊਟ ਵਿੱਚ 2-1 ਨਾਲ ਹਰਾਇਆ। ਪੂਰੇ ਸਮੇਂ ਦੌਰਾਨ ਮੈਚ ਦਾ ਸਕੋਰ 1-1 ਸੀ। ਭਾਰਤ ਨੇ ਸਲੀਮਾ ਟੇਟੇ ਨੇ ਗੋਲ ਕੀਤਾ ਸੀ। ਕੀਵੀ ਟੀਮ ਨੇ ਆਖ਼ਰੀ ਮਿੰਟ ਵਿੱਚ ਮਿਲੇ ਪੈਨਲਟੀ ਸਟਰੋਕ ਨਾਲ ਬਰਾਬਰੀ ਕਰ ਲਈ ਸੀ। ਸ਼ੂਟ ਆਊਟ ਵਿੱਚ ਇਕ ਵਾਰ ਨਿਊਜ਼ੀਲੈਂਡ 1-0 ਨਾਲ ਅੱਗੇ ਸੀ। ਫੇਰ ਸੋਨਿਕਾ ਤੇ ਨਵਨੀਤ ਕੌਰ ਨੇ ਗੋਲ ਕੀਤੇ ਅਤੇ ਸਵਿਤਾ ਪੂਨੀਆ ਨੇ ਚੰਗੇ ਬਚਾਅ ਕੀਤੇ।ਕਾਮਨਵੈਲਥ ਖੇਡਾਂ ਦੇ ਇਤਿਹਾਸ ਵਿੱਚ ਭਾਰਤੀ ਮਹਿਲਾ ਹਾਕੀ ਦਾ ਇਹ ਭਾਰਤ ਦਾ ਤੀਜਾ ਮੈਡਲ ਹੈ। 2006 ਮੈਲਬਰਨ ਵਿੱਚ ਭਾਰਤ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ। 2022 ਮਾਨਚੈਸਟਰ ਵਿਖੇ ਸੋਨੇ ਦਾ ਤਮਗਾ ਜਿੱਤਿਆ ਸੀ।

