
ਕਾਵੈਂਟਰੀ (ਅਮਨਦੀਪ ਧਾਲੀਵਾਲ) ਇੰਗਲੈਂਡ ਵਿੱਚ ਪੰਜਾਬੀ ਸਾਹਿਤ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਮਿਡਲੈਂਡ ਸਾਹਿਤਕ ਮੰਚ (ਵਿਲਨਹਾਲ) ਵੱਲੋਂ ਬੜੇ ਅਦਬ, ਖ਼ਲੂਸ ਨਾਲ ਪਲੇਠਾ ਕਾਵਿ ਸਮਾਗਮ ‘ਅਦਬੀ ਮਹਿਫ਼ਲ’ ਕਰਵਾਇਆ ਗਿਆ। ਅਮਰ ਜੋਤੀ ਹੀਰ ਅਤੇ ਉਹਨਾਂ ਦੇ ਸਾਥੀਆਂ ਦੀ ਕਰੜੀ ਮਿਹਨਤ ਸਦਕਾ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸਾਹਿਤ ਪ੍ਰੇਮੀਆਂ ਲਈ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਜਿੱਥੇ ਨਾਮਵਰ ਸ਼ਖਸ਼ੀਅਤਾਂ ਸੰਤੋਖ ਸਿੰਘ ਹੇਅਰ, ਬਲਦੇਵ ਮਸਤਾਨਾ, ਸ਼ਿੰਦਾ ਸੁਰੀਲਾ, ਕੁਲਵੰਤ ਸਿੰਘ ਢੇਸੀ, ਅਮਿਤ ਅਨਵਰ ਅਤੇ ਸੁਰਿੰਦਰ ਸਿੰਘ ਸਾਗਰ ਨੂੰ ਸਨਮਾਨਿਤ ਕੀਤਾ ਗਿਆ। ਉੱਥੇ ਹੋਰ ਨਾਮਵਰ ਕਵੀ ਰਵਿੰਦਰ ਕੁੰਦਰਾ, ਸਾਭੀ ਚਾਹਲ, ਜਸਪਾਲ ਸਿੰਘ ਝੀਤਾ, ਨਛੱਤਰ ਭੋਗਲ, ਡਾ:ਹਰੀਸ਼ ਮਲਹੋਤਰਾ, ਜ਼ੁਬੇਦਾ ਖਾਨੁਮ, ਮਹਿੰਦਰ ਦਿਲਬਰ, ਮੋਤਾ ਸਿੰਘ ਸਰਾਏ, ਚੰਨ ਜੰਡਿਆਲਵੀ, ਭੁਪਿੰਦਰ ਸਿੰਘ ਸੱਗੂ, ਬਲਦੇਵ ਸਿੰਘ ਦਿਓਲ, ਪਰਮਿੰਦਰ ਸਿੰਘ ਸਿੱਧੂ, ਸੋਨੀਆ ਪਾਲ, ਅਮਰੀਕ ਸੋਫ਼ੀ, ਗਾਇਕ ਪ੍ਰੇਮ ਚਮਕੀਲਾ, ਨਿਰਮਲ ਕੰਧਾਲਵੀ, ਰੂਪ ਦਵਿੰਦਰ ਕੋਰ, ਕੌਂਸਲਰ ਤਰਸੇਮ ਸਿੰਘ, ਹਰਜਿੰਦਰ ਸਿੰਘ ਮਠਾੜੂ ਨੇ ਆਪੋ ਆਪਣੇ ਵਿਚਾਰ ਪੇਸ਼ ਕਰਕੇ ਹਾਜ਼ਰੀ ਭਰੀ। ਸਟੇਜ ਦੀ ਜ਼ੁੰਮੇਵਾਰੀ ਸੁਰਿੰਦਰ ਸਾਗਰ ਜੀ ਨੇ ਸੰਭਾਲ਼ੀ। ਬਲਵੰਤ ਸਿੰਘ ਬੈਂਸ, ਗੁਰਸ਼ਰਨ ਸਿੰਘ ਅਜੀਬ, ਕੁਲਦੀਪ ਸਿੰਘ ਪ੍ਰਮਾਰ ਜੀ ਦੀ ਸਿਹਤ ਠੀਕ ਨਾ ਹੋਣ ਕਰਕੇ ਪ੍ਰੋਗਰਾਮ ਦਾ ਹਿੱਸਾ ਨਾ ਬਣ ਸਕੇ । ਆਖਿਰ ਵਿੱਚ ਆਏ ਹੋਏ ਮਹਿਮਾਨਾਂ ਨੇ ਖਾਣੇ ਦਾ ਅਨੰਦ ਲਿਆ ਅਤੇ ਅਮਰ ਜੋਤੀ ਹੀਰ ਜੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਰ ਸਾਲ ਇਸ ਤਰਾਂ ਦੇ ਪ੍ਰੋਗਰਾਮ ਕਰਵਾਉਂਦੇ ਰਹਿਣਗੇ ।