ਮਰਹੂਮ ਸੰਦੀਪ ਨੰਗਲ ਅੰਬੀਆਂ ਦੀ ਯਾਦ ਵਿੱਚ ਦੋ ਦਿਨਾਂ ਕਬੱਡੀ ਕੱਪ


ਕੁਆਲਾਲੰਪੁਰ ਤੋਂ ਸਤਨਾਮ ਸਿੰਘ ਮੱਟੂ ਦੀ ਰਿਪੋਰਟ
ਕਬੱਡੀ ਫੈਡਰੇਸ਼ਨ ਮਲੇਸ਼ੀਆ ਵੱਲੋਂ ਮਸ਼ਹੂਰ ਕਬੱਡੀ ਖਿਡਾਰੀ ਮਰਹੂਮ ਸੰਦੀਪ ਨੰਗਲ ਅੰਬੀਆਂ ਦੀ ਯਾਦ ਵਿੱਚ ਪਿਛਲੇ ਦਿਨੀਂ ਦੋ ਦਿਨਾ ਕਬੱਡੀ ਕੱਪ ਟੂਰਨਾਮੈਂਟ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਖੇ ਕਰਵਾਏ ਗਏ। ਜਿਸ ਵਿੱਚ ਆਜ਼ਾਦ ਕਬੱਡੀ ਕਲੱਬ, ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਬੱਡੀ ਕਲੱਬ, ਚੜ੍ਹਦੀ ਕਲਾ ਕਬੱਡੀ ਕੱਪ, ਮੀਰੀ ਪੀਰੀ ਕਬੱਡੀ ਕਲੱਬ, ਰਾਇਲ ਪੰਜਾਬ ਕਬੱਡੀ ਕਲੱਬ ਅਤੇ ਸ਼ਾਨੇ ਪੰਜਾਬ ਕਬੱਡੀ ਕਲੱਬ ਦੀਆਂ ਟੀਮਾਂ ਨੇ ਸ਼ਿਰਕਤ ਕਰਕੇ ਤਾਕਤ ਦਾ ਪ੍ਰਦਰਸ਼ਨ ਕੀਤਾ। ਇਸ ਵਿੱਚ ਕਬੱਡੀ ਕੱਪ ਤੇ ਆਜਾਦ ਕਲੱਬ ਦੇ ਖਿਡਾਰੀ ਆਪਣੀ ਤਾਕਤ ਦੇ ਜੌਹਰ ਨਾਲ ਲੋਹਾ ਮੰਨਵਾ ਕੇ ਕਾਬਜ ਹੋਣ ‘ਚ ਸਫਲ ਰਹੇ। ਮਿਲਣੀ ਦੌਰਾਨ ਸਤਨਾਮ ਸਿੰਘ ਮੱਟੂ ਨਾਲ ਖੁਸ਼ੀ ਨਾਲ ਜਾਣਕਾਰੀ ਸਾਂਝੀ ਕਰਦਿਆਂ ਮਲੇਸ਼ੀਆ ਤੋਂ ਆਜ਼ਾਦ ਕਲੱਬ ਦੇ ਸੰਦੀਪ ਵਰਮਾ ਨੇ ਦੱਸਿਆ ਕਿ ਇਸ ਵਾਰੀ ਕਲੱਬਾਂ ਵੱਲੋਂ ਕਬੱਡੀ ਨੂੰ ੳਤਸ਼ਾਹਿਤ ਕਰਨ ਦੇ ਇਰਾਦੇ ਨਾਲ ਸਾਰੇ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ। ਉਹਨਾਂ ਕਿਹਾ ਕਿ ਸਾਡਾ ਮਕਸਦ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਵਹਿਣ ਤੋਂ ਖੇਡਾਂ ਵੱਲ੍ਹ ਰੁਚਿਤ ਕਰਨਾ ਹੈ। ਇਸ ਸਮੇਂ ਇੰਟਰਨੈਸ਼ਨਲ ਕੱਬਡੀ ਕੁਮੈਂਟਰ ਰੁਪਿੰਦਰ ਜਲਾਲ ਨੇ ਦੂਸਰੀ ਵਾਰੀ ਆਜਾਦ ਕਲੱਬ ਵੱਲੋਂ ਮਲੇਸ਼ੀਆ ‘ਚ ਮੈਚ ਦੀ ਕਮਾਨ ਸੰਭਾਲੀ। ਕਲੱਬ ਦੇ ਮੈਂਬਰ ਕੁਲਦੀਪ ਬਾਬਾ, ਸੰਦੀਪ ਵਰਮਾ, ਬੱਬੂ ਖੀਰਾਵਾਲੀ, ਗੁਰਜੀਤ ਪੱਡਾ, ਬੱਬੂ ਗੁਰਦਾਪੁਰੀਆ ਗੁਰਚਰਨ ਸਿੰਘ ਚੰਨੀ ਤੇ ਹੋਰ ਸਾਰੇ ਮੈਬਰਾਂ ਦੇ ਪੂਰਨ ਸਹਿਯੋਗ ਨਾਲ ਵਿਦੇਸ਼ ਦੀ ਧਰਤੀ ‘ਤੇ ਮਾਂ ਖੇਡ ਕਬੱਡੀ ਦੇ ਟੂਰਨਾਮੈਂਟ ਦੇ ਕੱਪ ‘ਤੇ ਆਜਾਦ ਕਬੱਡੀ ਕਲੱਬ ਕਾਬਜ ਹੋਇਆ। ਪਿਓਰ ਪੰਜਾਬੀ ਚੈਨਲ ਵਾਲਿਆ ਨੇ ਮਲੇਸੀਆ ਪਹੁੰਚ ਕੇ ਕਬੱਡੀ ਟੂਰਨਾਮੈਂਟ ਦਾ ਲਾਈਵ ਪ੍ਰਸਾਰਣ ਕੀਤਾ।