12.4 C
United Kingdom
Monday, May 20, 2024

More

    ਸਕਾਟਲੈਂਡ ‘ਚ ਪ੍ਰਦੂਸ਼ਣ ਕਾਰਨ ਹਜ਼ਾਰਾਂ ਲੋਕਾਂ ਦੀ ਹੁੰਦੀ ਹੈ ਸਮੇਂ ਤੋਂ ਪਹਿਲਾਂ ਮੌਤ

    ਵਿਸ਼ਵ ਪੱਧਰ ‘ਤੇ ਹਰ ਸਾਲ ਹੁੰਦੀਆਂ ਹਨ 9 ਮਿਲੀਅਨ ਮੌਤਾਂ  
    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਹਰ ਸਾਲ ਹਜ਼ਾਰਾਂ ਲੋਕ ਪ੍ਰਦੂਸ਼ਣ ਕਰਕੇ ਸਮੇਂ ਤੋਂ ਪਹਿਲਾਂ ਹੀ ਆਪਣੀ ਜਾਨ ਗਵਾ ਬੈਠਦੇ ਹਨ। ਇੱਕ ਰਿਪੋਰਟ ਅਨੁਸਾਰ ਸਕਾਟਲੈਂਡ ਵਿੱਚ ਹਰ ਸਾਲ 2500 ਲੋਕ ਹਵਾ ਪ੍ਰਦੂਸ਼ਣ ਦੇ ਨਤੀਜੇ ਵਜੋਂ ਸਮੇਂ ਤੋਂ ਪਹਿਲਾਂ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਜੋ ਕਿ ਬਹੁਤ ਹੀ ਚਿੰਤਾਜਨਕ ਹੈ। ਜਦਕਿ ਵਿਸ਼ਵ ਪੱਧਰ ‘ਤੇ ਵਾਤਾਵਰਨ ਕਾਰਨਾਂ ਕਰਕੇ ਹਰ ਸਾਲ 9 ਮਿਲੀਅਨ ਮੌਤਾਂ (ਜਾਂ ਛੇ ਬਾਲਗਾਂ ਵਿੱਚੋਂ ਇੱਕ) ਹੁੰਦੀਆਂ ਹਨ। ਇਸਦੇ ਨਾਲ ਹੀ ਕਈ ਹੋਰ ਸਮੱਸਿਆਵਾਂ ਵੀ ਜੁੜੀਆਂ ਹੋਈਆਂ ਹਨ ਜਿਵੇਂ ਕਿ ਹਥਿਆਰ, ਧੋਖਾਧੜੀ, ਗੁਲਾਮੀ ਅਤੇ ਮਨੁੱਖੀ ਤਸਕਰੀ ਆਦਿ। ਇਸ ਹਫਤੇ, ਇੰਟਰਪੋਲ ਦੀ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸਨੇ 27 ਪ੍ਰਦੂਸ਼ਣ ਅਪਰਾਧ ਦੇ ਮਾਮਲਿਆਂ ਦੀ ਜਾਂਚ ਕੀਤੀ ਹੈ ਕਿ ਕਿਵੇਂ ਕਾਰੋਬਾਰੀ ਲੋਕ ਆਪਣੇ ਮੁਨਾਫੇ ਨੂੰ ਵਧਾਉਣ ਲਈ ਵਾਤਾਵਰਣ ਨਾਲ ਖਿਲਵਾੜ ਕਰ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁਝ ਕੇਂਦਰੀ ਮਾਫੀਆ ਜਾਂ ਗੈਂਗ ਹਨ ਪਰ ਸ਼ੱਕੀ ਵਿਅਕਤੀਆਂ ਦੀ ਵੱਡੀ ਬਹੁਗਿਣਤੀ ਸਨਮਾਨਿਤ ਕਾਰੋਬਾਰੀ ਅਤੇ ਕਾਨੂੰਨੀ ਫਰਮਾਂ ਚਲਾਉਣ ਵਾਲੀਆਂ ਔਰਤਾਂ ਹਨ। ਇਸ ਸੰਬੰਧੀ ਵਾਤਾਵਰਣ ਏਜੰਸੀਆਂ ਅਤੇ ਪੁਲਿਸ ਵਿੱਚ ਤਾਲਮੇਲ ਦੀ ਘਾਟ ਹੈ, ਜਦੋਂ ਕਿ ਕੋਈ ਅਸਲ ਵਿਸ਼ੇਸ਼ ਸਿਖਲਾਈ ਨਹੀਂ ਹੈ। ਇੰਟਰਪੋਲ ਨੇ ਕਿਹਾ ਕਿ ਇੱਕ ਸਮੂਹ ਨੇ ਗੈਰ-ਕਾਨੂੰਨੀ ਤੌਰ ‘ਤੇ ਇਸ ਦੇਸ਼ ਤੋਂ ਕੂੜਾ ਬਰਾਮਦ ਕੀਤਾ ਅਤੇ ਇਸ ਨੂੰ ਪੋਲੈਂਡ ਵਿੱਚ ਡੰਪ ਕੀਤਾ, ਜਦਕਿ ਉਸੇ ਸਮੇਂ ਇਹ ਦਾਅਵਾ ਕੀਤਾ ਕਿ ਯੂਕੇ ਵਿਚ ਇਸ ਦਾ ਜਾਇਜ਼ ਨਿਪਟਾਰਾ ਕੀਤਾ ਗਿਆ ਸੀ। ਉਨ੍ਹਾਂ ਦੁਆਰਾ ਸੁੱਟੇ ਗਏ ਕੂੜੇ ਦੇ ਨਤੀਜੇ ਵਜੋਂ ਪੋਲੈਂਡ ਵਿੱਚ 30-40 ਵਾਰ ਅੱਗਾਂ ਵੀ ਲੱਗੀਆਂ। ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਵੱਧ ਮੁਨਾਫਾ ਜਿਉਣ ਲਈ ਕਮਾਉਣ ਦੀ ਦੌੜ ਵਿੱਚ ਹਾਂ ਪਰ ਜਿਸ ਧਰਤੀ ‘ਤੇ ਰਹਿ ਕੇ ਜਿਉਣਾ ਹੈ, ਓਸੇ ਨੂੰ ਹੀ ਪਲੀਤ ਕਰ ਰਹੇ ਹਾਂ। 

    PUNJ DARYA

    Leave a Reply

    Latest Posts

    error: Content is protected !!