1.8 C
United Kingdom
Monday, April 7, 2025

More

    ਰਸੋਈ ‘ਚ ਪਈ ਸੌਂਫ ਕਰ ਸਕਦੀ ਹੈ ਘਰੇਲੂ ਡਾਕਟਰ ਦਾ ਕੰਮ 

    ਭੋਜਨ ਤੋਂ ਬਾਅਦ ਸੌਂਫ ਖਾਣ ਦੀ ਆਦਤ ਹਰ ਕਿਸੇ ਨੂੰ ਹੁੰਦੀ ਹੈ। ਸੌਂਫ ‘ਚ ਕਈ ਪੋਸ਼ਤ ਤੱਤ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ‘ਚ ਮਦਦ ਕਰਦੇ ਹਨ। ਸੌਂਫ ਖਾਣ ਨਾਲ ਯਾਦਸ਼ਕਤੀ ਵੱਧਦੀ ਹੈ ਅਤੇ ਸਰੀਰ ਨੂੰ ਠੰਡਕ ਮਿਲਦੀ ਹੈ। ਸੌਂਫ ‘ਚ ਆਇਰਨ, ਪੋਟਾਸ਼ੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਹੁੰਦੇ ਹਨ, ਜੋ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਹੈ। ਢਿੱਡ ਦੇ ਲਈ ਸੌਫ ਬਹੁਤ ਲਾਭਦਾਇਕ ਹੈ, ਇਹ ਢਿੱਡ ਦੀਆ ਬਿਮਾਰੀਆਂ ਨੂੰ ਦੂਰ ਰੱਖਣ ਤੇ ਸਾਫ ਰੱਖਣ ਦੇ ‘ਚ ਸਹਾਇਤਾ ਕਰਦੀ ਹੈ। ਸੌਂਫ ਖਾਣ ਨਾਲ ਅਪਚ, ਐਸੀਡਿਟੀ ਅਤੇ ਢਿੱਡ ‘ਚ ਗੈਸ ਨਹੀਂ ਬਣਦੀ।ਸੌਂਫ ਖਾਣ ਦੇ ਕੁਝ ਹੋਰ ਤਰੀਕੇ ਜਾਣਦੇ ਹਾਂ।
    1. ਸੌਂਫ ਦੀ ਚਾਹ
    ਢਿੱਡ ਦੀ ਗੈਸ ਦੂਰ ਕਰਨਾ ਦਾ ਇਕ ਤਰੀਕਾ ਸੌਂਫ ਦੀ ਚਾਹ ਪੀਣਾ ਹੈ। ਇਸ ਲਈ ਦੋ ਚਮਚੇ ਪੀਸੀ ਹੋਈ ਸੌਂਫ ਨੂੰ ਇਕ ਕੱਪ ਪਾਣੀ ‘ਚ ਪਾ ਕੇ ਉਬਾਲੋ। ਹੁਣ ਇਸ ‘ਚ ਚਾਹ ਦਾ ਪਾਊਡਰ, ਥੋੜ੍ਹਾ ਗੁੜ ਅਤੇ ਇਕ ਚੌਥਾਈ ਦੁੱਧ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਗਰਮ ਕਰੋ ਅਤੇ ਛਾਣ ਕੇ ਪੀਓ। ਤੁਹਾਨੂੰ ਤੁਰੰਤ ਗੈਸ ਅਤੇ ਅਪਚ ਤੋਂ ਰਾਹਤ ਮਿਲੇਗੀ।
    2. ਇਲਾਇਚੀ ਅਤੇ ਅਦਰਕ ਨਾਲ ਸੌਂਫ
    ਇਸ ਲਈ ਇਕ ਚਮਚਾ ਸੌਂਫ ਅਤੇ ਅਦਰਕ ਦਾ ਇਕ ਛੋਟਾ ਟੁੱਕੜਾ ਲਓ। ਇਸ ਨੂੰ ਇਕ ਕੱਪ ਪਾਣੀ ‘ਚ ਮਿਲਾ ਕੇ ਉਬਾਲੋ। ਇਸ ਮਿਸ਼ਰਣ ਨੂੰ ਦਿਨ ‘ਚ ਖਾਣਾ ਖਾਣ ਦੇ ਬਾਅਦ ਦੋ-ਤਿੰਨ ਵਾਰੀ ਲਓ। ਅਦਰਕ ਦੀ ਮਦਦ ਨਾਲ ਸਰੀਰ ‘ਚ ਬਣੀ ਗੈਸ ਬਾਹਰ ਨਿਕਲ ਜਾਂਦੀ ਹੈ।
    3. ਸੌਂਫ ਨੂੰ ਚਬਾ ਕੇ ਖਾਓ 
    ਢਿੱਡ ਦੀ ਗੈਸ ਠੀਕ ਕਰਨ ਲਈ ਤੁਸੀਂ ਖਾਣਾ ਖਾਣ ਮਗਰੋਂ ਸੌਂਫ ਖਾ ਸਕਦੇ ਹੋ। ਤੁਸੀਂ ਇਸ ਨੂੰ ਦਿਨ ‘ਚ ਤਿੰਨ ਤੋਂ ਚਾਰ ਵਾਰੀ ਖਾਓ। ਇਸ ਨਾਲ ਅੰਤੜਿਆਂ ‘ਚ ਫਸੀ ਗੈਸ ਤੁਰੰਤ ਬਾਹਰ ਆ ਜਾਵੇਗੀ।
    4. ਪੁਦੀਨੇ ਨਾਲ ਸੌਂਫ
    ਇਕ ਚਮਚਾ ਸੌਂਫ, ਇਕ-ਦੋ ਪੁਦੀਨੇ ਦੇ ਪੱਤਿਆਂ ਨੂੰ, ਇਕ ਚੌਥਾਈ ਇਲਾਇਚੀ ਪਾਊਡਰ ਨਾਲ ਇਕ ਕੱਪ ਪਾਣੀ ‘ਚ ਮਿਲਾ ਲਓ। ਇਸ ਨੂੰ ਪੰਜ ਮਿੰਟ ਲਈ ਉਬਾਲੋ ਅਤੇ ਛਾਣ ਲਓ। ਪੁਦੀਨੇ ‘ਚ ਐਂਟੀ-ਸੈਪਟਿਕ ਗੁਣ ਹੁੰਦੇ ਹਨ ਜਿਸ ਨਾਲ ਪਾਚਣ ਤੰਤਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਜਦੋਂ ਵੀ ਤੁਹਾਨੂੰ ਗੈਸ ਦੀ ਪਰੇਸ਼ਾਨੀ ਹੋਵੇ ਇਸ ਨੂੰ ਹੀ ਪੀਓ।
    5.ਸੌਂਫ, ਧਨੀਆ ਅਤੇ ਜ਼ੀਰਾ
    ਇਸ ਲਈ ਸੌਂਫ ਦਾ ਇਕ ਚਮਚਾ, ਇਕ ਚਮਚਾ ਧਨੀਆ ਅਤੇ ਇਕ ਚਮਚਾ ਜੀਰਾ ਲਓ। ਇਨ੍ਹਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਇਸ ਪਾਊਡਰ ਨੂੰ ਭੋਜਨ ਕਰਨ ਤੋਂ ਪਹਿਲਾਂ ਖਾਓ। ਤੁਹਾਡੇ ਢਿੱਡ ‘ਚ ਗੈਸ ਬਣਨੀ ਬੰਦ ਹੋ ਜਾਵੇਗੀ।
    6. ਸੌਂਫ ਅਤੇ ਸੰਤਰੇ ਦੇ ਛਿਲਕੇ
    ਇਕ ਚਮਚਾ ਸੌਂਫ ਅਤੇ ਸੰਤਰੇ ਦੇ ਛਿਲਕੇ ਪਾਣੀ ‘ਚ ਉਬਾਲ ਲਓ। ਇਸ ਨੂੰ ਛਾਣ ਕੇ ਇਸ ‘ਚ ਇਕ ਚਮਚਾ ਸ਼ਹਿਦ ਮਿਲਾਓ। ਇਸ ਨੂੰ ਖਾਣਾ ਖਾਣ ਤੋਂ ਪਹਿਲਾਂ ਖਾਓ। ਇਸ ਨਾਲ ਵੀ ਗੈਸ ਨਹੀਂ ਬਣੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!