10.2 C
United Kingdom
Saturday, April 19, 2025

More

    ਮਹਿਲਕਲਾਂ ਲੋਕ ਘੋਲ ਦੇ ਸੰਗਰਾਮੀ 25 ਵਰ੍ਹੇ: ਚੀਮਾ ਅਤੇ ਸ਼ਹਿਣਾ ਸਕੂਲੀ ਵਿਦਿਆਰਥੀਆਂ ਅਤੇ‌ ਅਧਿਆਪਕਾਂ ਨਾਲ ਰਚਾਇਆ ਸੰਵਾਦ

    ਔਰਤ ਮੁਕਤੀ ਦਾ ਚਿੰਨ੍ਹ ਸ਼ਹੀਦ ਕਿਰਨਜੀਤ ਕੌਰ ਦੇ ਸ਼ਰਧਾਂਜਲੀ ਸਮਾਗਮ ‘ਚ 12 ਅਗਸਤ ਨੂੰ ਮਹਿਲਕਲਾਂ ਪੁੱਜਣ ਦਾ ਸੱਦਾ
    ਦਲਜੀਤ ਕੌਰ ਭਵਾਨੀਗੜ੍ਹ 
    ਚੀਮਾ, 1 ਅਗਸਤ, 2022: ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਵੱਲੋਂ ਹਰ ਸਾਲ ਦੀ ਤਰ੍ਹਾਂ ਉਲੀਕੀ ਗਈ ਪ੍ਰਚਾਰ ਮੁਹਿੰਮ ਨੂੰ ਜਾਰੀ ਰੱਖਦਿਆਂ ਸੀਨੀਅਰ ਸੈਕੰਡਰੀ ਸਕੂਲ ਚੀਮਾ, ਸ਼ਹਿਣਾ ਮੁੰਡੇ ਅਤੇ ਕੁੜੀਆਂ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ ਗਿਆ। ਇਸ ਸਮੇਂ ਸਾਥੀ ਨਰਾਇਣ ਦੱਤ, ਗੁਰਮੀਤ ਸੁਖਪੁਰਾ ਅਤੇ ਬਿੱਕਰ ਸਿੰਘ ਔਲਖ ਦੀ ਅਗਵਾਈ ਵਿੱਚ ਵਿਦਿਆਰਥਣਾਂ, ਅਧਿਆਪਕ, ਅਧਿਆਪਕਾਵਾਂ ਨੂੰ ਮਹਿਲਕਲਾਂ ਲੋਕ ਘੋਲ ਦੇ ਇਤਿਹਾਸ ਵਿੱਚ ਅਧਿਆਪਕਾਂ, ਵਿਦਿਆਰਥੀਆਂ ਵੱਲੋਂ ਨਿਭਾਈ ਮਿਸਾਲੀ ਦੀ ਭੂਮਿਕਾ ਦੀ ਜੋਰਦਾਰ ਸ਼ਲਾਘਾ ਕੀਤੀ।ਆਗੂਆਂ ਨੇ ਔਰਤ ਮੁਕਤੀ ਦਾ ਚਿੰਨ੍ਹ ਬਣੀ ਕਿਰਨਜੀਤ ਕੌਰ ਦੀ ਜੂਝ ਮਰਨ ਦੀ ਭਾਵਨਾ ਨੂੰ ਪ੍ਰੇਰਨਾ ਸਰੋਤ ਦੱਸਿਆ। ਕਾਤਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ, ਮਿਸਾਲੀ ਸਜਾਵਾਂ ਦਿਵਾਉਣ ਤੋਂ ਵੀ ਅੱਗੇ ਤਿੰਨ ਲੋਕ ਆਗੂਆਂ ਦੀ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਾਉਣ ਦੇ ਅਹਿਮ ਫੈਸਲਾਕੁੰਨ ਪੜਾਅ ਤੱਕ ਐਕਸ਼ਨ ਕਮੇਟੀ ਮਹਿਲਕਲਾਂ ਦੀ ਢਾਲ ਤੇ ਤਲਵਾਰ ਬਨਣ ਦੇ ਕੁਰਬਾਨੀ ਭਰੇ ਹਰ ਕਦਮ ਨੂੰ ਸਲਾਮ ਕੀਤੀ। ਅਧਿਆਪਕ ਅਤੇ ਵਿਦਿਆਰਥੀ ਵੀ ਸਮਾਜ ਦਾ ਅਹਿਮ ਹਿੱਸਾ ਹੁੰਦੇ ਹਨ। ਸਮੇਂ ਸਮੇਂ ਤੇ ਵਾਪਰੇ ਵਰਤਾਰਿਆਂ ਵਿੱਚ ਅਹਿਮ ਚੇਤੰਨ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਹਰ ਮੋੜ ‘ਤੇ ਬਿਨਾਂ ਕਿਸੇ ਡਰ, ਭੈਅ ਅਤੇ ਦਹਿਸ਼ਤ ਦੇ ਭੂਮਿਕਾ ਨਵਾਂ ਇਤਿਹਾਸ ਸਿਰਜਿਆ ਹੈ। 
    ਇਸ ਸਮੇਂ ਮੱਘਰ ਸਿੰਘ ਅਤੇ ਅੰਗਰੇਜ਼ ਸਿੰਘ ਨੇ ਐਕਸ਼ਨ ਕਮੇਟੀ ਆਗੂਆਂ ਉੱਪਰ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਆਪਣੇ ਹੱਥੀਂ ਸਿਰਜੇ ਲੋਕ ਸੰਘਰਸ਼ਾਂ ਦੇ ਸਾਂਝੀ ਵਿਰਾਸਤ ਨੂੰ ਪੀੜੀਆਂ ਤੱਕ ਯਾਦ ਰੱਖਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਮਹਿਲਕਲਾਂ ਦੀ ਧਰਤੀ ‘ਤੇ ਬਲ ਰਹੀ ਸੰਘਰਸ਼ ਦੀ ਸੂਹੀ ਲਾਟ ਸ਼ਹੀਦ ਕਿਰਨਜੀਤ ਕੌਰ ਦਾ ਇਸ ਵਾਰ ਦਾ ਬਰਸੀ ਸਮਾਗਮ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਖਿਲਾਫ਼ ਸੇਧਤ ਹੋਵੇਗਾ ਕਿਉਂਕਿ ਮੋਦੀ ਹਕੂਮਤ ਜਲ, ਜੰਗਲ, ਜਮੀਨ ਸਮੇਤ ਮੁਲਕ ਦੇ ਕੁੱਲ ਕੁਦਰਤੀ ਸੋਮੇ ਕੌਡੀਆਂ ਦੇ ਭਾਅ ਅਡਾਨੀਆਂ, ਅੰਬਾਨੀਆਂ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਵੇਚ ਰਹੀ ਹੈ। ਆਰਥਿਕ ਸੁਧਾਰਾਂ ਦਾ ਲੋਕ ਵਿਰੋਧੀ ਏਜੰਡਾ ਲਾਗੂ ਕਰਨ ਲਈ ਜਬਰ ਦਾ ਸਹਾਰਾ ਲੈ ਰਹੀ ਹੈ। ਲੋਕਾਂ ਦੇ ਹੱਕ ਵਿੱਚ ਅਵਾਜ਼ ਉਠਾਉਣ ਵਾਲੇ ਲੇਖਕਾਂ, ਸਮਾਜਿਕ ਕਾਰਕੁਨਾਂ, ਵਕੀਲਾਂ,ਬੁੱਧੀਜੀਵੀਆਂ, ਪੱਤਰਕਾਰਾਂ ਨੂੰ ਦੇਸ਼ ਧ੍ਰੋਹ ਵਰਗੇ ਬਦਨਾਮ ਕਾਨੂੰਨਾਂ ਰਾਹੀਂ ਸਾਲਾਂ ਬੱਧੀ ਸਮੇਂ ਤੋਂ ਜੇਲੵਾਂ ਵਿੱਚ ਡੱਕਿਆ ਹੋਇਆ ਹੈ। ਮੋਦੀ ਹਕੂਮਤ ਦੇ ਇਸ ਹੱਲੇ ਨੂੰ ਸਾਂਝੀ ਆਵਾਜ਼ ਬੁਲੰਦ ਕਰਕੇ ਹੀ ਭਾਂਜ ਦਿੱਤੀ ਜਾਵੇਗੀ।
    ਆਗੂਆਂ ਨੇ ਨੌਜਵਾਨ ਵਿਦਿਆਰਥੀਆਂ ਨੂੰ 12 ਅਗਸਤ ਦਾਣਾ ਮੰਡੀ ਮਹਿਲਕਲਾਂ ਪੁੱਜਣ ਦੀ ਜੋਰਦਾਰ ਅਪੀਲ ਕੀਤੀ। ਇਸ ਸਮੇਂ ਮੈਡਮ ਇਕਬਾਲ ਕੌਰ ਉਦਾਸੀ, ਪਰਮਿੰਦਰ ਸਿੰਘ, ਅਨਿਲ ਮੋਦੀ ਅਤੇ ਜਸਮੇਲ ਸਿੰਘ ਨੇ ਹਰ ਪੱਖੋਂ ਸਹਿਯੋਗ ਕਰਨ ਦਾ ਵਿਸ਼ਵਾਸ ਦਿਵਾਇਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!