ਸੁੱਕਿਆ ਪੱਤਾ ਆਖ਼ਰ ਇੱਕ ਦਿਨ ਝੜ ਜਾਂਦਾ ਹੈ
ਨਿੱਤ ਨਿੱਤ ਜਿੱਤਣ ਵਾਲਾ ਵੀ ਕਦੇ ਹਰ ਜਾਂਦਾ ਹੈ।
ਸਮਝਦਾਰ ਜਰਨੈਲ ਜੇ ਹੋਵੇ ਫ਼ੌਜਾਂ ਦਾ
ਇੱਕ ਇੱਕ ਯੋਧਾ ਲੱਖਾਂ ਦੇ ਨਾਲ ਲੜ ਜਾਂਦਾ ਹੈ।
ਲੋਹੇ ਦੀ ਔਕਾਤ ਹੈ ਡੁੱਬਣ ਡੁਬਾਉਣ ਵਾਲੀ
ਪਰ ਲੱਕੜ ਸੁੱਕੀ ਨਾਲ ਲੋਹਾ ਵੀ ਤਰ ਜਾਂਦਾ ਹੈ।
ਹਰ ਬੱਦਲ਼ ਵੀ ਧੁੰਦ ਦੀ ਬੱਦਲ਼ੀ ਨਹੀਂ ਹੁੰਦਾ
ਕਦੇ ਤਿੱਖੜ ਦੁਪਹਿਰੇ ਵੀ ਤਾਂ ਛਰਾਟਾ ਵਰ੍ਹ ਜਾਂਦਾ ਹੈ।
ਸਿੰਮਲ ਹੋ ਕੇ ਆਕੜ ਕਰੀਏ ਕਿਸ ਗੱਲੋਂ
ਓ ਭਲਿਆ ਲੋਕਾ ਘਾਹ ਦਾ ਵੀ ਤਾਂ ਸਰ ਜਾਂਦਾ ਹੈ।
ਲਾਭ ਗਿੱਲ ਨੂੰ ਦੀਦ ਸੱਜਣ ਦੀ ਰੱਬ ਵਰਗੀ
ਤਾਂ ਹੀ ਸੁੱਚੇ ਮੂੰਹ ਓਸ ਦੇ ਦਰ ਜਾਂਦਾ ਹੈ।
RELATED ARTICLES
ਬਹਾਦਰ ਡਾਲਵੀ ਯਾਦਗਾਰੀ ਪੁਰਸਕਾਰ ਉੱਘੇ ਫਿਲਮ ਕਲਾਕਾਰ ਮਨਿੰਦਰ ਮੋਗਾ ਨੂੰ ਦਿੱਤਾ ਗਿਆ
ਇਸ ਸਨਮਾਨ ਨਾਲ ਆਪਣੀ ਹੋਰ ਵਧੇਰੇ ਜ਼ਿੰਮੇਵਾਰੀ ਮਹਿਸੂਸ ਕਰ...
ਗਾਇਕ ਤਰਸੇਮ ਪੁੰਜ ਦੇ ਗੀਤ ਰੈੱਡਬੁਲ ਦਾ ਪੋਸਟਰ ਲੋਕ ਅਰਪਣ ਸਮਾਗਮ ਹੋਇਆ
ਗਲਾਸਗੋ ਦੇ ਨੌਜਵਾਨ ਕਾਰੋਬਾਰੀਆਂ ਨੇ ਸ਼ਿਰਕਤ ਕੀਤੀ
ਗਲਾਸਗੋ (ਮਨਦੀਪ ਖੁਰਮੀ...
2025-26 ਹਾੜ੍ਹੀ ਮੰਡੀਕਰਨ ਸੀਜ਼ਨ ਲਈ ਸਰਕਾਰ ਖਰੀਦੇਗੀ 30 ਮਿਲੀਅਨ ਟਨ ਕਣਕ
ਨਵੀਂ ਦਿੱਲੀ-2025-26 ਦੇ ਹਾੜ੍ਹੀ ਦੇ ਮੰਡੀਕਰਨ ਸੀਜ਼ਨ ਲਈ ਕੇਂਦਰ...