
ਮੋਗਾ (ਮਨਪ੍ਰੀਤ ਸਿੰਘ ਮੱਲੇਆਣਾ) :ਮੋਗਾ ਦੇ ਪਿੰਡ ਮੱਲੇਆਣਾ ਵਿਖੇ ਬੁੱਧਵਾਰ ਦੀ ਲੰਘੀ ਰਾਤ ਨੂੰ ਪਾਲ ਸਿੰਘ ਦੇ ਖੇਤ ‘ਚ ਲੱਗੇ ਖੇਤੀਬਾੜੀ ਬਿਜਲੀ ਵਾਲੇ ਟਰਾਂਸਫਾਰਮ ਨੂੰ ਨਿਸਾਨਾਂ ਬਣਾਉਂਦਿਆ ਕੀਮਤੀ ਸਮਾਨ ਚੋਰੀ ਕਰ ਕੇ ਲੈ ਜਾਣ ਦਾ ਪਤਾ ਲੱਗਾ ਹੈ।ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੱਲੇਆਣਾ ਦੇ ਮੱਧਵਰਗੀ ਕਿਸਾਨ ਪਾਲ ਸਿੰਘ ਪੁੱਤਰ ਬੰਤ ਸਿੰਘ ਦੇ ਖੇਤ ਵਿਚ ਲੱਗੇ ਟਰਾਂਸਫਾਰਮ ਚੋਂ ਬੀਤੀ ਰਾਤ ਚੋਰਾਂ ਵੱਲੋਂ ਕੀਮਤੀ ਸਮਾਲ ਚੋਰੀ ਕਰਕੇ ਲੈ ਗਏ। ਬੜੇ ਸਿਤਮ ਜਰੀਫੀ ਦੀ ਗੱਲ ਹੈ ਕਿ ਚੋਰਾਂ ਦੇ ਹੌਸਲੇ ਇਸ ਕਦਰ ਵੱਧ ਗਏ ਹਨ ਕਿ ਉਕਤ ਕਿਸਾਨ ਦੇ ਖੇਤ ਵਿਚ ਦੋ ਕਿਸਾਨਾਂ ਘਰ ਵੀ ਤੇ ਉਹਨਾਂ ਦੀ ਰਹਾਇਸ ਵੀ ਹੈ। ਚੋਰਾਂ ਟਰਾਂਸਫਾਰਮ ਚੋਰੀ ਕਰਨ ਸਮੇਂ ਕਿਸਾਨਾਂ ਭਿਣਕ ਵੀ ਨਹੀਂ ਲੱਗਣ ਦਿੱਤੀ।