10.8 C
United Kingdom
Monday, May 20, 2024

More

    5 ਮਈ ‘ਤੇ ਵਿਸ਼ੇਸ —‘ਕਾਰਲ ਮਾਰਕਸ 19ਵੀਂ ਸਦੀ ਜਰਮਨ ਦਾ ਮਹਾਨ ਦਾਰਸ਼ਨਿਕ

    ਕਾਰਲ ਮਾਰਕਸ ਇੱਕ ਮਹਾਨ ਜਰਮਨ ਦਾਰਸ਼ਨਿਕ , ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥਸ਼ਾਸਤਰੀ ,ਇਨਕਲਾਬੀ 19ਵੀਂ ਸਦੀ ਵਿੱਚ ਹੋਇਆ ਸੀ। ਕਾਰਲ ਮਾਰਕਸ ਦਾ ਜਨਮ 5 ਮਈ 1818 ਨੂੰ ਜਰਮਨੀ ਵਿੱਚ ਟਰਾਏਰ ਦੇ ਸ਼ਹਿਰ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ। ਦੱਸਿਆ ਗਿਆ ਹੈ ਕਿ ਨੌਂ ਬੱਚਿਆਂ ਵਿੱਚੋਂ ਉਹ ਤੀਜਾ ਬੱਚਾ ਸੀ। ਉਸ ਨੇ ਪਹਿਲੀ ਵਾਰ ਮਨੁੱਖੀ ਸਮਾਜ ਦੀ ਬਣਤਰ ਦੇ ਅਧਾਰ ਅਤੇ ਇਸਦੇ ਵਿਕਾਸ ਦੇ ਨਿਯਮਾਂ ਦਾ ਪਤਾ ਲਾਇਆ। ਮਾਰਕਸ ਦੇ ਖ਼ਿਆਲਾਂ ਨੇ ਮੋਟੇ ਤੌਰ ਤੇ ਸਮਾਜਿਕ ਵਿਗਿਆਨ ਅਤੇ ਖ਼ਾਸ ਤੌਰ ਤੇ ਉਸ ਤੋਂ ਬਾਅਦ ਆਉਣ ਵਾਲੇ ਖੱਬੇ ਪੱਖੀ ਇਨਕਲਾਬੀਆਂ ਦੀ ਮਾਨਸਿਕਤਾ ਤੇ ਡੂੰਘਾ ਅਸਰ ਪਾਇਆ ਹੈ।ਇੱਕ ਵਾਰ ਉਹਨਾਂ ਦੇ ਵਿਚਾਰਾਂ ਨੂੰ ਜਰਮਨ ਸਰਕਾਰ ਸਹਿਣ ਨਾ ਕਰ ਸਕੀ ਅਤੇ ਜਰਮਨ ਸਰਕਾਰ ਦੇ ਵਿਰੋਧੀ ਵਿਹਾਰ ਕਾਰਲ ਕਾਰਲ ਮਾਰਕਸ ਆਪਣੇ ਦੇਸ਼ ਨੂੰ ਛੱਡ ਕੇ ਪੈਰਿਸ ਚਲਾ ਗਿਆ।ਪੈਰਿਸ ਪੁੱਜਣ ਮਗਰੋਂ ਕਾਰਲ ਮਾਰਕਸ ਦਾ ਇੱਕ ਹੋਰ ਜਰਮਨ ਨਾਗਰਿਕ ਫਰੈਡਰਿਕ ਏਂਜਲਸ ਨਾਲ ਮੇਲ ਹੋਇਆ। 1847 ਵਿੱਚ ਇਹ ਦੋਵੇਂ ਮਹਾਨ ਕ੍ਰਾਂਤੀਕਾਰੀ ‘ਕਮਿਊਨਿਸਟ ਲੀਗ’ਨਾਮੀ ਇੱਕ ਗੁਪਤ ਸੰਸਥਾ ਵਿੱਚ ਸਾਮਿਲ ਹੋਏ।ਇਸ ਸੰਮੇਲਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਉਹਨਾਂ ਨੇ ਕਮਿਊਨਿਸਟ ਮੈਨੀਫੈਸਟੋ ਨਾਂ ਦੀ ਮਹਾਨ ਇਤਿਹਾਸ ਦਸਤਾਵੇਜ਼ ਤਿਆਰ ਕੀਤੀ।ਇਸ ਵਿੱਚ ਉਹਨਾਂ ਨੇ ਵਿਸ਼ਵ ਦੇ ਸਾਰੇ ਕਿਰਤੀਆਂ ਨੂੰ ਇੱਕ ਮੁੱਠ ਹੋ ਕੇ ਸਾਮਵਾਦੀ ਕ੍ਰਾਂਤੀ ਲਿਆਉਣ ਦੀ ਪੁਕਾਰ ਦਿੱਤੀ ਸੀ।ਇਹ ਦਸਤਾਵੇਜ਼ 1848 ਈ. ਵਿੱਚ ਪ੍ਰਕਾਸਿਤ ਹੋਈ ।ਇਸ ਸਮੇਂ ਫਰਾਂਸ ਦੀ ਕ੍ਰਾਂਤੀ ਵਾਪਰੀ ਸੀ।ਇਸ ਕਰਕੇ ਮਾਰਕਸ ਨੂੰ ਬਰਸੇਲਜ ਵਿੱਚੋਂ ਵੀ ਕੱਢ ਦਿੱਤਾ ਗਿਆ।ਫਿਰ ਕਾਰਲ ਮਾਰਕਸ ਜਰਮਨੀ ਚਲਾ ਗਿਆ। ਫਿਰ ਜਰਮਨੀ ਵਿੱਚੋ ਵੀ ਕੱਢ ਦਿੱਤਾ ਗਿਆ।ਜਰਮਨੀ ਨੂੰ ਛੱਡਣ ਤੋਂ ਬਾਅਦ ਮਾਰਕਸ ਨੇ ਜੈਨੀ ਵਾਨ ਵੇਸਟਫਾਲੇਨ ਨਾਲ ਵਿਆਹ ਕਰ ਲਿਆ । ਉਸ ਨੇ 1843 ਦੀਆਂ ਗਰਮੀਆਂ ਅਤੇ ਖ਼ਿਜ਼ਾਂ ਕਰੂਜ਼ਨੀਸ਼ ਵਿੱਚ ਗਜ਼ਾਰੀਆਂ, ਜਿੱਥੇ ਉਸ ਨੇ ਹੀਗਲ ਦੇ ਹੱਕ ਦੇ ਦਰਸ਼ਨ ਦਾ ਆਲੋਚਨਾਤਮਿਕ ਅਧਿਐਨ ਸ਼ੁਰੂ ਕੀਤਾ। ਅਰਥ ਸ਼ਾਸਤਰ ਵਿੱਚ ਮਾਰਕਸ ਦੇ ਕੰਮ ਨੇ ਮਿਹਨਤ ਅਤੇ ਪੂੰਜੀ ਦੇ ਸੰਬੰਧ ਦੇ ਬਾਰੇ ਵਿੱਚ ਸਾਡੀ ਸਮਝ ਲਈ ਆਧਾਰ ਤਿਆਰ ਕੀਤਾ, ਅਤੇ ਬਾਅਦ ਦੇ ਆਰਥਕ ਵਿਚਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਮਾਰਕਸ ਨੇ ਮਾਰਕਸਵਾਦ ਦਾ ਸਿਧਾਂਤ ਦਿੱਤਾ ਜੋ ਕਿ ਕਾਰਲ ਮਾਰਕਸ ਅਤੇ ਉਸਦੇ ਸਾਥੀ ਫਰੈਡਰਿਕ ਏਜਲਸ ਦੁਆਰਾਂ ਦਿੱਤੇ ਸਿਧਾਂਤਾਂ ਦਾ ਸਮੂਹਿਕ ਨਾਂ ਹੈ।
    ਮਾਰਕਸਵਾਦੀ ਸਿਧਾਂਤ ਦੇ ਅਨੁਸਾਰ, ਪੂੰਜੀਵਾਦੀ ਸਮਾਜਾਂ ਵਿੱਚ, ਦੋ ਮੁੱਖ ਜਮਾਤਾਂ ਹੁੰਦੀਆਂ ਹਨ: ਇੱਕ ਦੱਬੀ-ਕੁਚਲੀ ਅਤੇ ਸ਼ੋਸ਼ਿਤ ਪ੍ਰੋਲੇਤਾਰੀ – ਮਾਲ ਅਤੇ ਸੇਵਾਵਾਂ ਦੇ ਨਿਰਮਾਣ ਵਿੱਚ ਲੱਗੀ ਮਜ਼ਦੂਰਾਂ ਦੀ ਸ਼੍ਰੇਣੀ ਅਤੇ ਦੂਜੀ ਬੁਰਜੀਆਜੀ ,ਹਾਕਮ ਜਮਾਤ ਜੋ ਉਤਪਾਦਨ ਦੇ ਸਾਧਨ ਦੀ ਮਾਲਕ ਹੁੰਦੀ ਹੈ ਅਤੇ ਲਾਭ ਦੇ ਰੂਪ ਵਿੱਚ ਪ੍ਰੋਲੇਤਾਰੀ ਦੁਆਰਾ ਤਿਆਰ ਕੀਤੇ ਵਾਧੂ ਲਾਭ ਨੂੰ ਹੜੱਪ ਲੈਣ ਰਾਹੀਂ ਆਪਣੀ ਦੌਲਤ ਵਧਾਉਂਦੀ ਹੈ। ਇਨ੍ਹਾਂ ਦੋਨਾਂ ਸ਼੍ਰੇਣੀਆਂ ਦੇ ਪਦਾਰਥਕ ਹਿੱਤਾਂ ਦਰਮਿਆਨ ਟਕਰਾਅ ਦੇ ਕਾਰਨ ਜਮਾਤੀ ਟਕਰਾਅ ਪੈਦਾ ਹੁੰਦਾ ਹੈ।
    ਕਾਰਲ ਮਾਰਕਸ ਦੀਆਂ ਮਹਾਨ ਰਚਨਾਵਾਂ –
    1.ਕਮਿਊਨਿਸਟ ਲੀਗ (1848)
    2.ਰਾਜਨੀਤਿਕ ਅਰਥ ਮੈਨੀਫੈਸਟੋ (1859)
    3.ਦਾਸ ਕੈਪੀਟਲ (1867)
    4.ਵੈਲਿਊ ਪ੍ਰਾਈਸ ਪਰੋਫਟ (1867)
    ਕਾਰਲ ਮਾਰਕਸ ਨੇ ਬਰਤਾਨਵੀ ਅਜਾਇਬ ਘਰ ਵਿਖੇ ਮਹਾਨ ਗ੍ਰੰਥਾਂ ਦਾ ਅਧਿਐਨ ਕੀਤਾ।ਕਾਰਲ ਮਾਰਕਸ ਦੀ ਮੌਤ 1883 ਸੀ. ਵਿੱਚ ਲੰਡਨ ਵਿਖੇ ਹੋਈ।

    ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ
    ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨਲ ਕਾਲਜ ਬਰੇਟਾ ।

    Punj Darya

    Leave a Reply

    Latest Posts

    error: Content is protected !!