
ਰਾਜਵਿੰਦਰ ਰੌਂਤਾ
ਸਾਵਧਾਨੀ ਅਪਣਾਓ
ਆਖੋ ਕਦੇ ਨੋ ਨਾ।
ਰਹੋ ਜੀ ਸੁਚੇਤ
ਫੇਰ ਹੁੰਦਾ ਨਹੀਂ ਕਰੋਨਾ।
ਭੀੜ ਵਾਲੀ ਥਾਂ ਤੇ
ਤੁਸੀਂ ਕਰਿਓ ਜੀ ਗੋ ਨਾ।
ਖਾਣਾ ਪੌਸ਼ਟਿਕ ਲਓ
ਇਮੁਨਿਟੀ ਹੋਜੇ ਲੋ ਨਾ।
ਰੱਖ ਹਿੰਮਤ ਦਲੇਰੀ
ਡਰਪੋਕ ਐਵੇਂ ਹੋ ਨਾ।
ਹੱਥ ਵਾਰ ਵਾਰ ਧੋਵੋ
ਸੈਨੇਟਾਈਜ ਜਾਏ ਖੋ ਨਾ।
ਨੰਗੇ ਮੂੰਹ ਲੱਗੇ ਰੋਗ
ਲਿਓ ਮਾਸਕ ਲੁਕੋ ਨਾ।
ਸਾਡੀ ਵੈਰਨ ਕਰੋਨਾ
ਹੁੰਦੀ ਛੇਤੀ ਸ਼ੋ ਨਾ।
ਸਦਾ ਦਿਲ ਰੱਖੋ ਨੇੜੇ
ਪਰ ਆਪ ਨੇੜੇ ਹੋ ਨਾ।
ਮੋਹ ਮਨੁੱਖਤਾ ਨਾ ਟੁੱਟੇ
ਘਟੇ ਪਿਆਰ ਖੁਸ਼ਬੋ ਨਾ।
ਕਰੋਨਾ ਸੰਕਟ ਦਾ ਸਮਾਂ
ਫੈਲੇ ਨਫਰਤੀ ਬੋ ਨਾ ।
ਬੰਦਾ ਬੰਦੇ ਦੀ ਦਾਰੂ ਰੌਂਤੇ
ਆਹ ਕਦੇ ਐਹ ਨਾ।।
ਰਾਜਵਿੰਦਰ ਰੌਂਤਾ 9876486187