
ਫਗਵਾੜਾ, 6 ਅਪ੍ਰੈਲ (ਸ਼ਿਵ ਕੋੜਾ) ਮਾਈ ਭਾਗੋ ਸੇਵਾ ਸੁਸਾਇਟੀ ਵਲੋਂ ਗ੍ਰਾਮ ਪੰਚਾਇਤ ਪਲਾਹੀ ਦੇ ਸਹਿਯੋਗ ਨਾਲ ਪਿੰਡ ਪਲਾਹੀ ਦੇ 16 ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ। ਇਸ ਸਮੇਂ ਬੋਲਦਿਆਂ ਸਰਪੰਚ ਰਣਜੀਤ ਕੌਰ ਨੇ ਕਿਹਾ ਕਿ ਪਿੰਡ ਪਲਾਹੀ ਦੀ ਪੰਚਾਇਤ ਵਲੋਂ ਵਿਕਾਸ ਕਾਰਜ ਜਾਰੀ ਹਨ ਅਤੇ ਲੋੜਬੰਦਾਂ ਦੀ ਸਹਾਇਤਾ ਲਈ ਭਲਾਈ ਸਕੀਮਾਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਸਮੇਂ ਸਿਰ ਪੂਰਾ ਕੀਤਾ ਜਾਵੇਗਾ। ਰਾਸ਼ਨ ਦੀ ਸੇਵਾ ਦਾ ਕਾਰਜ ਵਿਦੇਸ਼ ਵਸਦੇ ਪਲਾਹੀ ਨਿਵਾਸੀ ਵੀਰਾਂ ਵਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਕੰਮ ‘ਚ ਪਿੰਡ ਵਾਸੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਟੇਕ ਸਿੰਘ ਵਲੋਂ ਵੀ ਪੂਰਾ ਯੋਗਦਾਨ ਦਿੱਤਾ ਜਾਂਦਾ ਹੈ। ਅਨਾਜ਼ ਵੰਡ ਸਮਾਗਮ ਵਿੱਚ ਰਣਜੀਤ ਕੌਰ ਸਰਪੰਚ, ਸੁਖਵਿੰਦਰ ਸਿੰਘ ਸੱਲ, ਮਨੋਹਰ ਸਿੰਘ ਪੰਚ, ਮਦਨ ਲਾਲ ਪੰਚ, ਰਵੀਪਾਲ ਪੰਚ, ਗੁਰਨਾਮ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।