
ਜੋੜ ਹੱਥ ਬੰਦਨਾ ਮੇਰੀ,
ਗੋਬਿੰਦ ਦੇ ਲਾਲਾਂ ਨੂੰ
ਨੌਂ ਅਤੇ ਸੱਤ ਸਾਲ ਦੇ
ਪਿਆਰੇ ਜਿਹੇ ਬਾਲਾਂ ਨੂੰ।
ਜੋੜ ਹੱਥ ਬੰਦਨਾ ਕਰਦਾ,
ਸੂਬੇ ਦੀ ਵਿੱਚ ਕਚਿਹਰੀ
ਭੋਰਾ ਘਬਰਾਏ ਨਾ
ਲਾਲਚ ਸੀ ਦਿੱਤੇ ਬਹੁਤੇ
ਲਾਲਚ ਵਿੱਚ ਆਏ ਨਾ,
ਚੱਲਣ ਨਾ ਦਿੱਤਾ ਉਹਨਾਂ
ਜ਼ਾਲਮ ਦੀਆਂ ਚਾਲਾਂ ਨੂੰ
ਜੋੜ ਹੱਥ ਬੰਦਨਾ ਕਰਦਾ
ਦਿੱਤੇ ਸੀ ਬਹੁਤ ਡਰਾਵੇ
ਪਏ ਉਹ ਪੋਲੇ ਨਾ
ਕਾਇਮ ਰੱਖੀ ਸਰਦਾਰੀ
ਸਿਦਕੋਂ ਵੀ ਡੋਲੇ ਨਾ
ਹਿੰਮਤਾਂ ਦਾ ਨਿੱਘ ਬਖ਼ਸ਼ ਗਏ
ਪੋਹ ਦੇ ਸਿਆਲਾਂ ਨੂੰ
ਜੋੜ ਹੱਥ ਬੰਦਨਾ ਕਰਦਾ
ਦਾਦੀ ਦੀ ਸਿੱਖਿਆ ਪੋਤੇ
ਤੋੜ ਨਿਭਾਅ ਗਏ ਸੀ
ਆਖਿਰ ਨੂੰ ਵਿੱਚ ਸਰਹੰਦ ਦੇ
ਫਤਿਹ ਬੁਲਾ ਗਏ ਸੀ
ਸਾਰਾ ਜੱਗ ਯਾਦ ਕਰੂਗਾ
ਕੀਤੀਆਂ ਕਮਾਲਾਂ ਨੂੰ
ਆਖਿਰ ਨੂੰ ਹਾਰ ਪਾਪੀਆਂ
ਨੀਹਾਂ ਚ ਖਲ੍ਹਾਰੇ ਸੀ
ਮੰਨੀ ਨਾ ਈਨ ਯੋਧਿਆਂ
ਛੱਡ ਜੈਕਾਰੇ ਸੀ
“ਫ਼ੌਜੀ” ਵੀ ਸਿਜਦਾ ਕਰਦੈ
ਘਾਲੀਆਂ ਘਾਲਾਂ ਨੂੰ
ਜੋੜ ਹੱਥ ਬੰਦਨਾ ਮੇਰੀ
ਗੋਬਿੰਦ ਦੇ ਲਾਲ ਨੂੰ
ਜੋੜ ਹੱਥ ਬੰਦਨਾ ਕਰਦਾ।
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ
ਜ਼ਿਲ੍ਹਾ ਮੋਗਾ ਪੰਜਾਬ
95011-27033