
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਵਿੱਚ ਕੋਵਿਡ ਨੇ ਮੁੜ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕੀਤਾ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ 88,376 ਸਕਾਰਾਤਮਕ ਟੈਸਟਾਂ ਦੇ ਨਤੀਜਿਆਂ ਦੇ ਨਾਲ ਰੋਜ਼ਾਨਾ ਕੋਵਿਡ ਕੇਸਾਂ ਦੀ ਇੱਕ ਹੋਰ ਰਿਕਾਰਡ ਗਿਣਤੀ ਦਰਜ ਕੀਤੀ ਹੈ। ਓਮਿਕਰੋਨ ਅਤੇ ਡੈਲਟਾ ਦੋਹਾਂ ਦੇ ਫੈਲਣ ਕਾਰਨ ਲਾਗ ਪਹਿਲਾਂ ਤੋਂ ਵੀ ਉੱਚੇ ਅਧਾਰ ਤੋਂ ਵੱਧ ਗਈ ਹੈ। ਅੱਜ ਦਾ ਅੰਕੜਾ ਕੱਲ੍ਹ ਦੇਖੇ ਗਏ 78,610 ਅਤੇ ਪਿਛਲੇ ਵੀਰਵਾਰ ਦੇਖੇ ਗਏ 50,867 ਦੀ ਵਿੱਚ ਕਿਤੇ ਵੱਧ ਹੈ ਅਤੇ ਹਫ਼ਤੇ-ਦਰ-ਹਫ਼ਤੇ ਵਿੱਚ 31.4% ਵਾਧਾ ਦਰਸਾਉਂਦਾ ਹੈ। ਅੰਕੜਿਆਂ ਅਨੁਸਾਰ 146 ਮੌਤਾਂ ਵੀ ਦਰਜ਼ ਹੋਈਆਂ ਹਨ ਅਤੇ 849 ਲੋਕ ਹਸਪਤਾਲਾਂ ਵਿੱਚ ਦਾਖਲ ਹੋਏ ਹਨ। ਪੂਰੇ ਦਸੰਬਰ ਦੌਰਾਨ ਮੌਤਾਂ ਕਾਫ਼ੀ ਪੱਧਰ ‘ਤੇ ਰਹੀਆਂ ਹਨ ਜਦੋਂ ਕਿ ਹਸਪਤਾਲ ਵਿਚ ਦਾਖਲੇ ਵਧ ਰਹੇ ਹਨ।