ਸੰਜੀਵ ਭਨੋਟ, ਪੰਜ ਦਰਿਆ
ਸਿੱਖ ਇਤਿਹਾਸ ਸਬੰਧੀ ਕਈ ਕਿਤਾਬਾਂ ਪੰਥ ਦੀ ਝੋਲੀ ਪਾਉਣ ਵਾਲੇ ਪ੍ਰਸਿੱਧ ਵਿਦਵਾਨ ਭਾਈ ਰਣਜੀਤ ਸਿੰਘ ਰਾਣਾ ਨੇ ਆਪਣੇ ਗੀਤ ‘ਨੇਰ੍ਹੀ ਲੰਘੀ ਤੇ ਵੇਖਿਓ ਨਜ਼ਾਰੇ ਥੋੜ੍ਹੇ ਦਿਨ ਘਰ ਕੱਟ ਲਓ, ਮਹਾਂਮਾਰੀ ਨੇ ਹਜ਼ਾਰਾਂ ਲੋਕ ਮਾਰੇ ਥੋੜ੍ਹੇ ਦਿਨ ਘਰ ਕੱਟ ਲਓ’ ਰਾਹੀਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ, ਜਿਸ ਨੂੰ ਗੁਰਪ੍ਰੀਤ ਵਾਰਿਸ ਨੇ ਆਵਾਜ਼ ਦਿੱਤੀ ਹੈ ਅਤੇ ਅਰਗ ਮਿਊਜ਼ਿਕ ਦੀਆਂ ਧੁਨਾਂ ਨਾਲ ਵੀਡੀਓ ਨੂੰ ਜਤਿੰਦਰ ਸਿੰਘ ਜੀਤੂ ਨੇ ਨਿਰਦੇਸ਼ਤ ਕੀਤਾ ਹੈ। ‘ਪੰਜ ਦਰਿਆ’ ਨਾਲ ਗੱਲ ਕਰਦਿਆਂ ਭਾਈ ਰਾਣਾ ਨੇ ਕਿਹਾ ਕਿ ਅਜੋਕੇ ਸਮੇਂ ‘ਚ ਹਰ ਕੋਈ ਆਪੋ ਆਪਣੇ ਢੰਗ ਨਾਲ ਲੋਕਾਂ ਨੂੰ ਘਰਾਂ ‘ਚ ਰਹਿਣ ਲਈ ਪ੍ਰੇਰਿਤ ਕਰ ਰਿਹਾ ਹੈ ਅਤੇ ਮੈਂ ਵੀ ਇਸ ‘ਚ ਆਪਣਾ ਹਿੱਸਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ।
