ਸਿੱਕੀ ਝੱਜੀ ਪਿੰਡ ਵਾਲਾ ( ਇਟਲੀ)
ਸੁਣਿਆ ਧਰਤੀ ਮਾਂ ਦਾ ਲੋਕੀ,
ਦਿਵਸ ਪਏ ਅੱਜ ਮਨਾਉੰਦੇ ਆ,
ਰੁੱਖਾਂ ਨੂੰ ਵੱਢ ਵੱਢ ਕੇ ,
ਕਾਹਦਾ ਜਸ਼ਨ ਮਨਾਉਂਦੇ ਆ ?

ਹਵਾ ਪਾਣੀ ਸਭ ਗੰਦਲਾ ਹੋਇਆ,
ਮਾਂ ਧਰਤੀ ਪਈ ਕੁਰਲਾਉਂਦੀ ਏ,
ਕੁਦਰਤ ਨਾਲ ਖਿਲਵਾੜ ਕਰੋ ਨਾ,
ਸੱਚੀਂ ਰੂਹ ਧਰਤੀ ਦੀ ਰੋਂਦੀ ਏ,
ਰੁੱਖਾਂ ਵਾਜੋਂ ਸਾਹ ਲੈਣਾ,
ਕੱਲ੍ਹ ਨੂੰ ਅੌਖਾ ਹੋ ਜਾਣਾ,
ਆਪਣੇ ਹੱਥੋਂ ਆਪਣੇ ਆਪ ਨਾਲ,
ਇੱਕ ਦਿਨ ਵੇਖਿਓ ਧੌਖਾ ਹੋ ਜਾਣਾ,
ਸੁਣ ਤਾਂ ਲੈ “ਝੱਜੀ ਪਿੰਡ” ਵਾਲਿਆ,
ਕੁਦਰਤ ਵੀ ਕੁਝ ਕਹਿਣਾ ਚਾਹੁੰਦੀ ਏ,
ਹਵਾ ਪਾਣੀ ਸਭ ਗੰਦਲਾ ਹੋਇਆ,
ਮਾਂ ਧਰਤੀ ਪਈ ਕੁਰਲਾਉਂਦੀ ਏ।