9.6 C
United Kingdom
Monday, May 20, 2024

More

    ਪ੍ਰਸਿੱਧ ਵਿਦਵਾਨ ਡਾ. ਅਵਤਾਰ ਸਿੰਘ ਈਸੇਵਾਲ ਦੀ ਸੜਕ ਹਾਦਸੇ ‘ਚ ਮੌਤ

    ਜੱਦੀ ਪਿੰਡ ਇਆਲੀ ਖੁਰਦ ਵਿਚ ਸਸਕਾਰ ਅੱਜ 

    ਲੁਧਿਆਣਾ /ਜਲੰਧਰ (ਕੁਲਦੀਪ ਚੂੰਬਰ )- ਸ੍ਰੀ ਗੁਰੂ  ਰਵਿਦਾਸ ਜੀ ਦੇ ਜੀਵਨ ਇਤਿਹਾਸ ਦੇ ਪ੍ਰਸਿੱਧ ਸਕਾਲਰ ਡਾ. ਅਵਤਾਰ ਸਿੰਘ ਈਸੇਵਾਲ  ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਮਿਸ਼ਨ ਦੀ ਖੋਜ ਵਿੱਚ  ਲਾਇਆ। ਉਨ੍ਹਾਂ  ਨੇ ਪੀ.ਐਚ. ਡੀ. ਦੀ ਡਿਗਰੀ ਸ੍ਰੀ ਗੁਰੂ ਰਵਿਦਾਸ ਬਾਣੀ ਤੇ ਕੀਤੀ। ਉਹ 1995 ਤੋਂ ਸ੍ਰੀ ਗੁਰੂ ਰਵਿਦਾਸ ਸਾਹਿਤ ਅਕਾਦਮੀ ਪੰਜਾਬ (ਰਜਿ.) ਦੇ ਅਹੁਦੇਦਾਰ ਸਨ। 2012 ਵਿੱਚ ਉਨ੍ਹਾਂ ਨੇ ਅਪਣੀ ਪੁਸਤਕ  “ਕ੍ਰਾਂਤੀਕਾਰੀ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ” ਦਾ ਪ੍ਰਕਾਸ਼ਨ ਕੀਤਾ। ਗੁਰੂ ਰਵਿਦਾਸ ਜੀ ਨਾਲ ਸਬੰਧਤ ਆਪਣੀ ਇੱਕ ਹੋਰ ਪੁਸਤਕ ਦੀ ਉਹ ਪਰੂਫ ਰੀਡਿੰਗ ਕਰ ਰਹੇ ਸਨ। ਉਨ੍ਹਾਂ ਦੇ ਬਹੁਤ ਸਾਰੇ ਲੇਖ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਹੋਏ। ਉਨ੍ਹਾਂ ਦੇ ਚਲੇ ਜਾਣ ਨਾਲ ਸਮਾਜ ਨੇ ਇਕ ਬਹੁਤ ਵੱਡਾ ਚਿੰਤਕ ਵਿਦਵਾਨ ਗੁਆ ਲਿਆ ਹੈ। ਡਾ. ਅਵਤਾਰ ਸਿੰਘ ਈਸੇਵਾਲ ਦਾ ਸਸਕਾਰ ਮਿਤੀ 12-12-21 ਐਤਵਾਰ ਨੂੰ ਉਨ੍ਹਾਂ ਦੇ ਪਿੰਡ ਇਆਲੀ ਖੁਰਦ ਲੁਧਿਆਣਾ ਦੇ ਸ਼ਮਸ਼ਾਨ ਘਰ ਵਿਖੇ ਹੋਵੇਗਾ। ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਉਨ੍ਹਾਂ ਦੇ ਚਲੇ ਜਾਣ ਸ਼ੋਕ ਵਿਅਕਤ ਕੀਤਾ ਹੈ ਤੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਡਾ. ਹਰਨੇਕ ਸਿੰਘ ਕਲੇਰ ਮੋਹਾਲੀ, ਪ੍ਰੇਮ ਕੁਮਾਰ ਚੁੰਬਰ ਅਮਰੀਕਾ, ਜਗਦੀਸ਼ ਕੌਰ ਲੁਧਿਆਣਾ, ਡਾ. ਅਮਰਜੀਤ ਕਟਾਰੀਆ, ਰੂਪ ਲਾਲ ਰੂਪ, ਮਹਿੰਦਰ ਸੰਧੂ ਮਹੇੜੂ, ਕੁਲਦੀਪ ਚੁੰਬਰ, ਅਸ਼ੋਕ ਕੁਮਾਰ, ਚਰਨਜੀਤ ਸਿੰਘ ਬਿਨਪਾਲਕੇ ਨੇ ਈਸੇਵਾਲ ਜੀ ਦੇ ਚਲੇ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

    PUNJ DARYA

    Leave a Reply

    Latest Posts

    error: Content is protected !!