
ਮੁਕਤਸਰ ਸਾਹਿਬ: ਸ਼੍ਰੋਮਣੀ ਸਾਹਿਤਕਾਰ ਤੇ ਪ੍ਰਮੁੱਖ ਕਹਾਣੀਕਾਰ ਗੁਰਦੇਵ ਸਿੰਘ ਰੁਪਾਣਾ, ਜਿੰਨਾ ਦਾ ਕੱਲ ਦਿਹਾਂਤ ਹੋ ਗਿਆ ਸੀ, ਉਨਾ ਦਾ ਅੰਤਿਮ ਸੰਸਕਾਰ ਉਨਾ ਦੇ ਜੱਦੀ ਪਿੰਡ ਰੁਪਾਣਾ ਵਿਖੇ ਸੋਗਮਈ ਮਾਹੌਲ ਵਿਚ ਕਰ ਦਿੱਤਾ ਗਿਆ। ਇਸ ਮੌਕੇ ਗੁਰਦੇਵ ਸਿੰਘ ਰੁਪਾਣਾ ਨੂੰ ਪੰਜਾਬ ਸਰਕਾਰ ਦੀ ਆਰਟਸ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਵੱਲੋ ਪਰਿਸ਼ਦ ਦੇ ਮੀਡੀਆ ਸਲਾਹਕਾਰ ਨਿੰਦਰ ਘੁਗਿਆਣਵੀ ਨੇ ਰੀਥ ਭੇਟ ਕੀਤੀ। ਇਸ ਸਮੇਂ ਪਿੰਡ ਦੇ ਲੋਕ ਤੇ ਮੁਕਤਸਰ ਸਾਹਿਬ ਦੇ ਕਹਾਣੀਕਾਰ ਹਰਜਿੰਦਰ ਸੂਰੇਵਾਲੀਆ, ਗੁਰਸੇਵਕ ਸਿੰਘ ਪ੍ਰੀਤ, ਡਾ ਪਰਮਜੀਤ ਢੀਂਗਰਾ, ਰਣਜੀਤ ਥਾਂਦੇਵਾਲਾ,ਕੁਲਵੰਤ ਗਿੱਲ, ਦਲਜੀਤ ਐਮੀ,ਭੁਪਿੰਦਰ ਕੌਰ ਪ੍ਰੀਤ ਹਾਜਰ ਰਹੇ। ਲੇਖਕਾਂ ਨੇ ਸਵਰਗੀ ਰੁਪਾਣਾ ਨੂੰ ਸ਼ਾਲ ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਜਿਲਾ ਪ੍ਰਸ਼ਾਸ਼ਨ ਤੇ ਸਿਆਸੀ ਖੇਤਰ ਦੀ ਕੋਈ ਵੀ ਸਖਸ਼ੀਅਤ ਇਸ ਮੌਕੇ ਹਾਜਰ ਨਹੀ ਸੀ।
