ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦਾ ਵਫਦ ਨਿਹਾਲ ਸਿੰਘ ਵਾਲਾ ਦੇ ਡੀ ਐਸ ਪੀ ਮਨਜੀਤ ਸਿੰਘ ਨੂੰ ਮਿਲਿਆ,
ਮੋਗਾ ( ਮਿੰਟੂ ਖੁਰਮੀ)

ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਜਿਲ੍ਹਾ ਮੋਗਾ ਤੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਮਾਛੀਕੇ ਦੀ ਅਗਵਾਈ ਹੇਠ ਇੱਕ ਵਫਦ ਨਿਹਾਲ ਸਿੰਘ ਵਾਲਾ ਦੇ ਡੀ ਐਸ ਪੀ ਸ.ਮਨਜੀਤ ਸਿੰਘ ਢੇਸੀ ਨੂੰ ਬੱਧਨੀ ਕਲਾਂ ਵਿਖੇ ਮਿਲਿਆ| ਵਫਦ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਆ ਰਹੀਆਂ ਰਹੀਆਂ ਮੁਸ਼ਕਿਲਾਂ ਤੇ ਮਾਣਯੋਗ ਡੀ.ਐਸ.ਪੀ ਨਿਹਾਲ ਸਿੰਘ ਵਾਲਾ ਨਾਲ ਵਿਚਾਰਾਂ ਕੀਤੀਆਂ|ਮਾਣਯੋਗ ਡੀ.ਐਸ.ਪੀ ਨੇ ਆਪਣੀ ਗੱਲ੍ਹਬਾਤ ਕਰਦਿਆਂ ਕਿਹਾ ਕਿ ਅੱਜ ਜਦੋਂ ਪੂਰਾ ਸੰਸਾਰ ਕਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ,ਇਸ ਬਿਮਾਰੀ ਤੋਂ ਪੀੜਿਤ ਮਰੀਜਾਂ ਦੀ ਦੇਖਭਾਲ ਜਾਂ ਸਾਭ-ਸੰਭਾਲ ਇੱਥੋ ਤੱਕ ਕਿ ਮ੍ਰਿਤਕ ਮਰੀਜਾਂ ਦਾ ਸੰਸਕਾਰ ਕਰਨ ਤੋਂ ਪਰਿਵਾਰਿਕ ਮੈਂਬਰ ਮੂੰਹ ਮੋੜ ਰਹੇ ਹਨ ਉਸ ਟਾਇਮ ਪਿੰਡਾਂ ਅਤੇ ਸ਼ਹਿਰੀ ਬਸਤੀਆਂ ਅੰਦਰ ਮੈਡੀਕਲ ਪ੍ਰੈਕਟੀਸ਼ਨਰ ਆਪਣੀ ਜਾਨ ਜੋਖਮ ਚ ਪਾ ਕੇ ਮੁਢਲੀ ਕਿਸਮ ਦੀ ਸਿਹਤ ਸਹੂਲਤ ਪ੍ਰਦੲਨ ਕਰ ਰਹੇ ਹਨ ਅਤੇ ਲੋਕਾਂ ਨੂੰ ਕਰੋਨਾ ਵਾਇਰਸ ਦੇ ਲੱਛਣਾਂ ਸਬੰਧੀ ਜਾਗਰੂਕ ਕਟ ਰਹੇ ਹਨ ਅਤੇ ਪ੍ਰਸ਼ਾਸ਼ਨ ਨੂੰ ਵੀ ਭਰਵਾਂ ਸਹਿਯੋਗ ਦੇ ਰਹੇ ਹਨ| ਇਹ ਇੱਕ ਅਹਿਮ ਤੇ ਪ੍ਰਸੰਸਾਯੋਗ ਕਾਰਜ ਹੈ| ਉਹਨਾਂ ਕਿਹਾ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਇਹਨਾਂ ਨੂੰ ਕੋਈ ਵੀ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ|ਜਿਲ੍ਹਾ ਚੇਅਰਮੈਨ ਬਲਦੇਵ ਸਿੰਘ ਧੂੜਕੋਟ ਅਤੇ ਜਿਲ੍ਹਾ ਜਨਰਲ ਸਕੱਤਰ ਰਾਜਿੰਦਰ ਸਿੰਘ ਲੋਪੋਂ ਨੇ ਵਿਸ਼ਵਾਸ਼ ਦੁਆਇਆ ਕਿ ਇਸ ਆਫਤ ਸਮੇਂ ਪ੍ਰਸ਼ਾਸ਼ਨ ਦਾ ਪੂਰਾ-ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਜੇ ਕੋਈ ਪੀੜਿਤ ਵਿਅਕਤੀ ਜਾਂ ਐਨ ਆਰ ਆਈ ਜਥੇਬੰਦੀ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਇਸ ਦੀ ਵਿਭਾਗੀ ਸੂਚਨਾ ਦਿੱਤੀ ਜਾਵੇਗੀ| ਉਹਨਾਂ ਇਸ ਸਮੇਂ ਸਮੂਹ ਮੈਡੀਕਲ ਪ੍ਰੈਕਟੀਸ਼ਨਰਾ ਨੂੰ ਅਪੀਲ ਵੀ ਕੀਤੀ ਕਿ ਭਾਈ ਘਨੱਈਆ ਦੀ ਵਿਰਾਸਤ ਨੂੰ ਸਭਾਲਦੇ ਹੋਏ ਬਿਮਾਰ ਲੋਕਾਂ ਦੀ ਸੇਵਾ ਕਰਦੇ ਹੋਏ ਤਨੋਂ-ਮਨੋਂ ਆਪਣਾ ਰੋਲ ਅਦਾ ਕਰਨ |ੲਿਸ ਸਮੇਂ ਮੋਗਾ 1 ਦੇ ਮੀਤ ਪ੍ਰਧਾਨ ਧਰਮਿੰਦਰ ਕੁਮਾਰ ਬੁੱਟਰ ਅਤੇ ਹੋਰ ਵਿਅਕਤੀ ਹਾਜ਼ਰ ਸਨ।