ਮਨਜੋਤ ਤੇ ਅਮਨਜੋਤ ਨੇ ਬਿਲਜਈ ਮੋਟਰ ਦਾ ਮਾਡਲ ਬਣਾ ਕੇ ਹਾਸਲ ਕੀਤਾ ਪਹਿਲਾ ਸਥਾਨ
ਦਿੜ੍ਹਬਾ ਮੰਡੀ (ਪੰਜ ਦਰਿਆ ਬਿਊਰੋ) ਸਰਕਾਰੀ ਹਾਈ ਸਕੂਲ ਕਮਾਲਪੁਰ ਨੰਨ੍ਹੇ ਵਿਗਿਆਨੀਆਂ ਨੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਬਲਾਕ ਪੱਧਰੀ ਵਿਗਿਆਨ ਮੇਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਕੋਆਰਡੀਨੇਟਰ ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ ਨੌਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕਰਵਾਏ ਗਏ ਬਲਾਕ ਪੱਧਰੀ ਵਿਗਿਆਨ ਮੇਲੇ ਵਿੱਚ ਵਿਗਿਆਨ ਦੇ ਅਧਿਆਪਕ ਲਖਵੀਰ ਸਿੰਘ ਦੀ ਅਗਵਾਈ ਵਿੱਚ ਇਸ ਸਕੂਲ ਦੇ ਦੋ ਵਿਦਿਆਰਥੀਆਂ ਮਨਜੋਤ ਸਿੰਘ (10ਵੀਂ ਏ) ਅਤੇ ਅਮਨਜੋਤ ਸਿੰਘ (10ਵੀਂ ਏ) ਨੇ ਬਿਜਲਈ ਮੋਟਰ ਦਾ ਵਰਕਿੰਗ ਮਾਡਲ ਤਿਆਰ ਕਰ ਕੇ ਬਲਾਕ ਦੇ ਸਾਰੇ ਸਕੂਲਾਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਪਹੁੰਚਣ ‘ਤੇ ਜੇਤੂ ਵਿਦਿਆਰਥੀਆਂ ਦਾ ਸਕੂਲ ਮੁਖੀ ਅਤੇ ਸਮੂਹ ਸਟਾਫ ਵੱਲੋੱਂ ਸ਼ਾਨਦਾਰ ਸਵਾਗਤ ਕੀਤਾ ਗਿਆ। ਸਕੂਲ ਮੁਖੀ ਡਾ. ਪਰਮਿੰਦਰ ਸਿੰਘ ਦੇਹੜ ਨੇ ਜੇਤੂ ਵਿਦਿਆਰਥੀਆਂ ਮਨਜੋਤ ਸਿੰਘ ਤੇ ਅਮਨਜੋਤ ਸਿੰਘ ਅਤੇ ਗਾਈਡ ਅਧਿਆਪਕ ਲਖਵੀਰ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਹੋਇਆਂ ਉਮੀਦ ਕੀਤੀ ਕਿ ਇਹ ਵਿਦਿਆਰਥੀ ਜਿਲ੍ਹਾ ਪੱਧਰੀ ਵਿਗਿਆਨ ਮੇਲੇ ਵਿੱਚ ਵੀ ਸ਼ਾਨਦਾਰ ਕਾਰਗੁਜ਼ਾਰੀ ਦਿਖਾ ਕੇ ਇਸ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਅਧਿਆਪਕਾ ਯਾਦਵਿੰਦਰ ਕੌਰ, ਨੀਤੂ ਸ਼ਰਮਾ, ਕੰਚਨਪ੍ਰੀਤ ਕੌਰ, ਸੁਖਵੀਰ ਕੌਰ, ਮੰਗਤ ਸਿੰਘ, ਮੰਗਲ ਸਿੰਘ, ਮਨਦੀਪ ਸਿੰਘ, ਹੇਮੰਤ ਸਿੰਘ, ਸਤਨਾਮ ਸਿੰਘ, ਟਿੰਕੂ ਕੁਮਾਰ, ਕੁਲਵੀਰ ਸਿੰਘ ਅਤੇ ਰਣਜੀਤ ਕੁਮਾਰ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
