10.2 C
United Kingdom
Monday, May 20, 2024

More

    ਮੋਰਚੇ ਦੀ ਵਰ੍ਹੇਗੰਢ ਮਨਾਉਣ ਅਤੇ ਸੰਸਦ ਵੱਲ ਮਾਰਚ ਲਈ ਸਿੰਘੂ ਬਾਰਡਰ ਵੱਲ ਕਿਸਾਨਾਂ ਦਾ ਕਾਫਲਾ ਰਵਾਨਾ

    ਸੰਗਰੂਰ (ਦਲਜੀਤ ਕੌਰ ਭਵਾਨੀਗੜ੍ਹ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਪਹਿਲੀ ਵਰ੍ਹੇਗੰਢ ਮਨਾਉਣ ਲਈ ਅਤੇ 29 ਨਵੰਬਰ ਨੂੰ ਸੰਸਦ ਵੱਲ ਮਾਰਚ ਕੀਤਾ ਜਾਵੇਗਾ। ਅੱਜ ਬੀਕੇਯੂ ਡਕੌਂਦਾ ਵਲੋਂ ਪਿੰਡ ਕਿਲਾ ਭਰੀਆਂ ਦੁੱਗਾਂ ਅਤੇ ਮੰਡੇਰ ਕਲਾਂ ਕਿਸਾਨਾਂ ਮਜ਼ਦੂਰਾਂ ਦਾ ਕਾਫ਼ਲਾ ਸਿੰਘੂ ਬਾਰਡਰ ਨੂੰ ਰਵਾਨਾ ਹੋਇਆ। ਇਸ ਮੌਕੇ ਤੇ ਕਿਸਾਨ ਆਗੂ ਸਤਨਾਮ ਸਿੰਘ ਕਿਲਾ ਭਰੀਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਨੇ ਦੱਸਿਆ ਹੈ ਕਿ ਬੇਸ਼ੱਕ ਸੰਘਰਸ਼ ਨੇ ਮੋਦੀ ਦੇ ਮੂੰਹ ਖੋਲ੍ਹਣ ਨੂੰ ਮਜਬੂਰ ਕੀਤਾ ਹੈ ਪਰ ਜਿੰਨਾ ਸਮਾਂ ਇਹ ਕਾਲੇ ਕਾਨੂੰਨ ਪਾਰਲੀਮੈਂਟ ਦੇ ਸੈਸ਼ਨ ਵਿੱਚੋਂ ਰੱਦ ਨਹੀਂ ਕਰੇ ਜਾਂਦੇ ਅਤੇ ਐੱਮਐੱਸਪੀ ਗਾਰੰਟੀ ਕ਼ਾਨੂਨ ਤੇ ਖ਼ਰੀਦ ਦੀ ਗਰੰਟੀ ਨਹੀਂ ਦਿੱਤੀ ਜਾਂਦੀ ਸੰਘਰਸ਼ ਦਿੱਲੀ ਦੀਆਂ ਬਰੂਹਾਂ ਤੇ ਜਾਰੀ ਰਹੇਗਾ।
    ਇਸ ਮੌਕੇ ਕੁਲਦੀਪ ਸਿੰਘ ਜੋਸੀ ਦੁੱਗਾਂ ਜਸਬੀਰ ਸਿੰਘ ਗੁਰਤੇਜ ਸਿੰਘ ਦਰਬਾਰਾ ਸਿੰਘ ਅਤੇ ਹੋਰ ਕਿਸਾਨ ਆਗੂ ਦਿੱਲੀ ਵੱਲ ਨੂੰ ਰਵਾਨਾ ਹੋਏ।

    PUNJ DARYA

    Leave a Reply

    Latest Posts

    error: Content is protected !!