ਰਿੰਪੀ ਪੰਜਾਬੀ ਆਇਰਲੈਡ

ਵਿਦੇਸ਼ ਵਿੱਚ ਰਹਿ ਕੇ ਵੀ ਆਪਣੇ ਸਭਿਆਚਾਰ, ਆਪਣੀ ਬੋਲੀ ਨੂੰ ਪਿਆਰ ਕਰਦੇ ਹਨ। ਮਲਕੀਤ ਸਿੰਘ ਹਮੇਸਾ ਖੁਸ਼ਦਿਲ ਤੇ ਚੰਗੇ ਸੁਭਾਅ ਦੇ ਬਹੁਤ ਵਧੀਆ ਗਾਇਕ ਤੇ ਵਧੀਆ ਇਨਸਾਨ ਵੀ ਹਨ। ਹਮੇਸ਼ਾ ਤੋ ਸ਼ਦਾ ਬਹਾਰ ਗਾਇਕ ਦੇ ਨਾਲ ਸਾਰੀ ਦੁਨਿਆ ਵਿੱਚ ਪ੍ਰਸਿਧ ਹਨ। ਪੰਜਾਬੀ ਗਾਇਕੀ ਦੀ ਗੱਲ ਕਰੀਏ ਤਾ ਸਿਰਫ ਤੇ ਸਿਰਫ ਮਲਕੀਤ ਸਿੰਘ ਜੀ ਨੂੰ ਗੋਲਡਨ ਸਟਾਰ ਦਾ ਰੁੱਤਬਾ ਮਿਲੀਆ ਹੋਇਆ ..ਨਾ ਕਿਸੇ ਹੋਰ ਨੂੰ ਮਿਲੇਗਾ । ਗੁੜ ਨਾਲੋਂ ਇਸ਼ਕ ਮਿੱਠਾ ਜੋ ਕਿ ਪਹਿਲਾ ਬਹੁਤ ਪ੍ਰਸਿਧੀ ਪ੍ਰਾਪਤ ਕਰ ਚੁੱਕਿਆ ।ਇੱਕ ਵਾਰੀ ਫੇਰ ਇਸ ਗਾਨੇ ਨੇ ਆਪਣੇ ਪੁਰਾਨੇ ਰਿਕਾਡਰ ਤੋੜ ਦਿੱਤੇ ਨੇ ਹਨੀ ਸਿੰਘ ਦੇ ਰੈਪ ਵਾਲੇ ਨੇ ਇਸ ਗਾਨੇ ਨੂੰ ਤੱੜਕਾ ਲਾ ਕੇ ਬਹੁਰ ਸਾਰੇ ਦਿਲਾ ਦੀਆਂ ਯਾਦਾ ਤਾਜਾ ਕਰ ਦਿੱਤੀਆਂ ਹਨ। 35 ਸਾਲ ਪਹਿਲਾ ਹਿਟ ਗਾਣਾ ਇੱਕ ਵਾਰੀ ਫਿਰ ਲੋਕਾ ਦੇ ਦਿਲਾ ‘ਤੇ ਰਾਜ ਕਰ ਰਿਹਾ ।ਮਲਕੀਤ ਸਿੰਘ ਹੁਣ ਤੱਕ 72 ਦੇਸ਼ਾ ਵਿੱਚ ਆਪਣੀ ਗਾਇਕੀ ਦਾ ਜਾਦੂ ਦਿਖਾ ਕੇ ਲੋਕਾ ਦੇ ਦਿਲਾ ਵਿੱਚ ਹਮੇਸ਼ਾ ਲਈ ਜੱਗਾ ਬਣਾ ਆਏ ਨੇ।ਮਲਕੀਤ ਸਿੰਘ ਪਹਿਲੇ ਪੰਜਾਬੀ ਗਾਇਕ ਹੋਣਗੇ ਜਿੰਨਾੁ ਨੂੰ ਗਿਨੀਜ਼ ਬੁੱਕ ਆਫ ਰਿਕਾਡ ਵਿੱਚ ਦਰਜ਼ ਕੀਤਾ ਜਾਵੇਗਾ।