9.6 C
United Kingdom
Saturday, March 7, 2026

More

    ਇੰਡੋ ਹੈਰੀਟੇਜ਼ ਫੋਰਮ ਵਲੋਂ ਸੈਂਟਰਲ ਕੈਲੇਫੋਰਨੀਆਂ ਫੂਡ ਬੈਂਕ ਦੀ ਮਾਲੀ ਮਦਦ

    ਫਰਿਜ਼ਨੋ, ਕੈਲੀਫੋਰਨੀਆ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ):

    ਅੱਜ ਪੂਰੀ ਦੁਨੀਆਂ ਦੇ ਵਾਂਗ ਹੀ ਅਮਰੀਕਾ ਭਰ ਦੇ ਲੋਕੀ ਕਰੋਨਾ ਵਾਇਰਸ ਦਾ ਕਹਿਰ ਝੱਲ ਰਹੇ ਹਨ। ਲੱਖਾਂ ਲੋਕੀ ਕਰੋਨਾ ਵਾਇਰਸ ਨਾਲ ਪੀੜਤ ਹਨ ਅਤੇ ਹਜ਼ਾਰਾ ਆਪਣੀਆ ਜਾਨਾ ਗਵਾ ਚੁੱਕੇ ਹਨ। ਲੱਖਾਂ ਲੋਕੀ ਆਪਣੀਆਂ ਨੌਕਰੀਆ ਅਤੇ ਕਾਰੋਬਾਰਾਂ ਦੇ ਬੰਦ ਹੋਣ ਕਾਰਣ ਰੋਜ਼ਮਰਾਂ ਦੀਆ ਲੋੜਾਂ ਲਈ ਸਰਕਾਰੀ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲ ਵੇਖ ਰਹੇ ਹਨ। ਅਮਰੀਕਾ ਭਰ ਦੇ ਸ਼ਹਿਰਾਂ ਵਿਚ ਰਾਸ਼ਨ ਦਾਨ ਲੈਣ ਲਈ ਲੱਗੀਆ ਲਾਈਨਾਂ ਅਸੀਂ ਸਭ ਨੇ ਵੇਖੀਆਂ ਹਨ ਅਤੇ ਇਨਾਂ ਲਾਈਨਾਂ ਵਿਚ ਖੜੇ ਬਹੁਤੇ ਲੋਕੀ ਅਜਿਹੇ ਹਨ ਜਿਨਾਂ ਨੂੰ ਜ਼ਿੰਦਗੀ ਵਿਚ ਪਹਿਲਾਂ ਕਦੇ ਵੀ ਅਜਿਹੀ ਲੋੜ ਨਹੀਂ ਬਣੀ। ਅਜਿਹੇ ਮੁਸ਼ਕਲ ਦੇ ਸਮੇਂ ਹੋਰ ਸੰਸਥਾਵਾਂ ਦੇ ਨਾਲ ਨਾਲ ਸੈਂਟਰਲ ਕੈਲੇਫੋਰਨੀਆਂ ਫੂਡ ਬੈਂਕ ਸਮਾਜ ਦੇ ਪਿਛੜੇ ਵਰਗ ਦੇ ਲੋਕਾਂ ਨੂੰ ਫੂਡ ਪਰਦਾਨ ਕਰਨ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਅਤੇ ਇਸ ਵਕਤ ਵਧੀਆਂ ਹੋਈਆਂ ਲੋੜਾ ਨੂੰ ਮੁਖ ਰੱਖ ਕੇ ਹੋਰ ਵੀ ਤੰਨ ਦੇਹੀ ਨਾਲ ਕੰਮ ਕਰ ਰਹੀ ਹੈ। ਸੈਂਟਰਲ ਕੈਲੇਫੋਰਨੀਆਂ ਦੇ ਵੱਖ ਵੱਖ ਸ਼ਹਿਰਾ ਵਿਚ ਇਹ ਫੂਡ ਬੈਂਕ ਆਪਣੇ ਵੱਖ ਵੱਖ ਪਰੋਗਰਾਮਾ ਰਾਹੀ ਹਰ ਮਹੀਨੇ ਕੋਈ ੩ ਲੱਖ ਲੋਕਾਂ ਦੀ ਮਦਦ ਕਰਦੀ ਹੈ ਅਤੇ ਇਸ ਸਮੇਂ ਇਹ ਗਿਣਤੀ ਕਿਤੇ ਜਿਆਦਾ ਹੈ। ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਨੇ ਸਮੇਂ ਦੀ ਲੋੜ ਨੂੰ ਪਹਿਚਾਣਦੇ ਹੋਏ ਇਸ ਸੰਸਥਾ ਦੀ ਮਾਇਕ ਮਦਦ ਕਰਨ ਦਾ ਫੈਸਲਾ ਲਿਆ ਸੀ। ਦਾਨ ਰਾਸ਼ੀ ਦਾ ਇਕ ਚੈਕ ਸੈਂਟਰਲ ਕੈਲੇਫੋਰਨੀਆਂ ਫੂਡ ਬੈਂਕ ਦੇ ਪ੍ਰੈਜੀਡੈਂਟ ਅਤੇ ਸੀ ਈ ਏ ਡੀ. ਸੂਜਾ ਅਤੇ ਚੀਫ ਐਡਮਿਨਸਟਰ ਮੈਨੇਜਰ ਕਿਮ ਡਿਲਡਾਇਨ ਨੂੰ ਸੌਪਿਆਂ ਗਿਆ। ਫੋਰਮ ਦੇ ਸੈਕਟਰੀ ਸੁਰਿੰਦਰ ਮੰਢਾਲੀ ਅਤੇ ਸਹਾਇਕ ਪ੍ਰਧਾਨ ਨਵਦੀਪ ਧਾਲੀਵਾਲ ਨੇ ਐਂਡੀ ਅਤੇ ਕਿੰਮ ਦਾ ਅਤੇ ਉਨਾਂ ਦੀ ਸੰਸ਼ਥਾ ਦਾ ਉਨਾਂ ਦੇ ਕੰਮਾ ਲਈ ਧੰਨਵਾਦ ਕੀਤਾ। ਫੋਰਮ ਨੇ ਪੰਜਾਬੀ ਭਾਈਚਾਰੇ ਦੀਆ ਹੋਰ ਬਹੁਤ ਸਾਰੀਆਂ ਸੰਸਥਾਵਾ ਅਤੇ ਲੋਕਾਂ ਦਾ ਜੋ ਆਪਣੇ ਆਪਣੇ ਥਾਂ ਤੇ ਇਸ ਮੁਸ਼ਕਲ ਦੀ ਘੜੀ ਵਿਚ ਲੋਕਾਂ ਦੀ ਮਦਦ ਦੇ ਉਪਰਾਲੇ ਕਰ ਰਹੇ ਹਨ, ਵੀ ਧੰਨਵਾਦ ਕੀਤਾ। ਫੋਰਮ ਨੇ ਆਪਣੇ ਸਾਰੇ ਹਮਦਰਦਾਂ ਅਤੇ ਸਪਾਰਜ਼ ਦਾ ਵੀ ਧੰਨਵਾਦ ਕੀਤਾ ਜੋ ਪਿਛਲੇ ੨੦ ਸਾਲਾਂ ਤੋਂ ਲਗਾਤਾਰ ਹਰ ਤਰਾਂ ਨਾਲ ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਦਾ ਨਾਲ ਘੜੇ ਰਹੇ ਹਨ। ਫੋਰਮ ਨੇ ਲੋਕਾਂ ਨੂੰ ਮਾਹਰਾਂ ਦੀਆਂ ਸਲਾਹਾ ਮੰਨ ਕੇ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਆਪਣਾ ਜੋਗਦਾਨ ਪਾਉਣ ਦੀ ਅਪੀਲ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!