ਸਕਾਈ ਟਾਵਰ, ਹਾਰਬਰ ਬਿ੍ਰਜ, ਅਜਾਇਬ ਘਰ, ਵਾਇਡਕਟ ਹਾਰਬਰ ਅਤੇ ਲਾਈਟਪੱਥ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਸਜੇ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਅਗਲੇ ਵੀਰਵਾਰ 4 ਨਵੰਬਰ ਨੂੰ ਰੌਸ਼ਨੀਆ ਦਾ ਤਿਉਹਾਰ ਹੈ। ਭਾਰਤੀਆਂ ਦਾ ਧਾਰਮਿਕ ਆਸਥਾ ਦੇ ਨਾਲ ਵੀ ਇਹ ਤਿਉਹਾਰ ਬੜਾ ਗੂੜਾ ਸਬੰਧ ਰੱਖਦਾ ਹੈ। 2002 ਤੋਂ ਔਕਲੈਂਡ ਕੌਂਸਿਲ ਹਰ ਸਾਲ ਵੱਡੇ ਪੱਧਰ ਉਤੇ ਔਕਲੈਂਡ ਸਿਟੀ ਵਿਖੇ ਦੋ ਦਿਨ ਲਗਾਤਾਰ ਦਿਵਾਲੀ ਮੇਲਾ ਲਗਾਉਂਦੀ ਹੈ, ਪਰ ਇਸ ਵਾਰ ਇਹ ਦਿਵਾਲੀ ਕਰੋਨਾ ਦੀ ਭੇਟ ਚੜ ਗਿਆ ਹੈ। ਇਸ ਦੇ ਬਾਵਜੂਦ ਕੌਂਸਿਲ ਦੇ ਸ਼ਾਬਾਸ਼ ਹੈ ਕਿ ਰੌਸ਼ਨੀਆਂ ਇਸ ਤਿਉਹਾਰ ਨੂੰ ਕੈਂਸਿਲ ਨਾ ਕਰਕੇ ਇਸਨੂੰ ਆਨ ਲਾਈਨ ਕਰ ਦਿੱਤਾ ਗਿਆ ਹੈ ਅਤੇ ਰੰਗ-ਬਿਰੰਗੀ ਰੌਸ਼ਨੀਆਂ ਦੇ ਨਾਲ ਦੇਸ਼ ਦੀ ਧਰੋਹਰ ਉਤੇ ਵਿਸ਼ੇਸ਼ ਲਾਈਟਾਂ ਦੇ ਨਾਲ ਮਨਾਇਆ ਜਾ ਰਿਹਾ ਹੈ। ਅੱਜ ਰਾਤ ਤੋਂ 31 ਅਕਤੂਬਰ ਤੱਕ ਹਾਰਬਰ ਬਿ੍ਰਜ ਅਤੇ ਲਾਈਟਪੱਥ ਉਤੇ ਉਤੇ ਰੰਗ-ਬਿਰੰਗੀਆਂ ਲਾਈਟਾਂ ਸ਼ੁਰੂ ਹੋ ਗਈਆਂ ਹਨ। 30 ਅਕਤੂਬਰ ਤੋਂ 7 ਨਵੰਬਰ ਤੱਕ ਵਾਇਡਕਟ ਹਾਰਬਰ ਉਤੇ ਰੌਸ਼ਨੀਆਂ ਜਗਮਗ ਕਰਨਗੀਆਂ। ਸਕਾਈਟਾਵਰ ਉਤੇ 29 ਤੋਂ 31 ਅਕਤੂਬਰ ਤੱਕ ਇਹ ਲਾਈਟਾਂ ਜਗਣਗੀਆਂ। ਸਿਟੀ ਦੇ ਅਜਾਇਬ ਘਰ ਉਤੇ 1 ਨਵੰਬਰ ਤੋਂ 6 ਨਵੰਬਰ ਤੱਕ ਰੰਗ-ਬਿਰੰਗੀਆਂ ਰੌਸ਼ਨੀਆਂ ਖੂਬ ਨਜ਼ਾਰਾ ਪੇਸ਼ ਕਰਨਗੀਆਂ। ਔਕਲੈਂਡ ਨਿਊਜ਼ੀਲੈਂਡ ਦੀ ਵੈਬਸਾਈਟ ਉਤੇ ਮਹਿੰਦੀ ਲਗਾਉਣ ਵਾਸਤੇ ਡਿਜ਼ਾਈਨ, ਦੀਵੇ ਬਨਾਉਣ ਦੀ ਵਿਧੀ, ਰੰਗੋਲੀ ਬਨਾਉਣੀ, ਮੈਰੀਗੋਲਡ ਦਾ ਮਾਲਾ ਅਤੇ ਵੱਖ-ਵੱਖ ਪਕਵਾਨਾਂ ਦੀ ਰੈਸਪੀ ਡਾਊਨਲੋਡ ਕਰਨ ਵਾਸਤੇ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ। ਜਿਹੜੇ ਭਾਰਤੀ ਇਨ੍ਹਾਂ ਦਿਨਾਂ ਦੇ ਵਿਚ ਰਾਤ ਨੂੰ ਸ਼ਹਿਰ ਦੀ ਗੇੜੀ ਜਾਂ ਕੰਮਾਂ ਕਾਰਾਂ ਉਤੇ ਹੋਣਗੇ ਉਹ ਇਹ ਨਜ਼ਾਰਾ ਜਰੂਰ ਵੇਖਣਗੇ ਜਾਂ ਦੂਰ ਤੋਂ ਵੀ ਇਨ੍ਹਾਂ ਲਾਈਟਾਂ ਨੂੰ ਵੇਖਿਆ ਜਾ ਸਕਦਾ ਹੈ। ਲਾਇਨਜ਼ ਬੀਟ ਵੱਲੋਂ ਬਹੁਤ ਖੂਬਸੂਰਤ ਵੀਡੀਓਜ਼ ਵੀ ਅੱਪਲੋਡ ਕੀਤੀਆਂ ਗਈਆਂ ਹਨ।
