ਲੰਡਨ (ਪੰਜ ਦਰਿਆ ਬਿਊਰੋ)
ਬਰਤਾਨੀਆ ਭਰ ਵਿੱਚ ਜਾਣੇ ਪਹਿਚਾਣੇ “ਚਾਂਦਨੀ ਚੌਕ ਰੈਸਟੋਰੈਂਟ” ਦੇ ਮਾਲਕ ਸੁਖਦੇਵ ਕੋਮਲ ਦੇ ਭਰਾ ਬਲਜੀਤ ਕੋਮਲ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜ਼ਿਕਰਯੋਗ ਹੈ ਕਿ ਬਲਜੀਤ ਕੋਮਲ ਬੀਤੇ ਦਿਨੀਂ ਕੋਰੋਨਾਵਾਇਰਸ ਤੋਂ ਪੀੜਤ ਹੋ ਗਏ ਸਨ। ਭਾਈਚਾਰੇ ਦੇ ਲੋਕਾਂ ਵੱਲੋਂ ਕੋਮਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਅਦਾਰਾ “ਪੰਜ ਦਰਿਆ” ਵੀ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ।