10.2 C
United Kingdom
Saturday, April 19, 2025

More

    ਗਲਾਸਗੋ ‘ਚ ਫਾਈਬਰ ਬ੍ਰਾਡਬੈਂਡ ਲਈ ਹੋਵੇਗਾ 270 ਮਿਲੀਅਨ ਪੌਂਡ ਦਾ ਨਿਵੇਸ਼

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਅਜੋਕੇ ਸਮੇਂ ਵਿੱਚ ਇੰਟਰਨੈੱਟ ਮਨੁੱਖੀ ਜਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕਾ ਹੈ। ਇਸ ਲਈ ਇੰਟਰਨੈੱਟ ਦੀ ਸਪੀਡ ਵੀ ਬਹੁਤ ਮਾਇਨੇ ਰੱਖਦੀ ਹੈ। ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਲੋਕਾਂ ਨੂੰ ਤੇਜ਼ ਸਪੀਡ ਇੰਟਰਨੈੱਟ ਸੇਵਾਵਾਂ ਮੁਹੱਈਆਂ ਕਰਵਾਉਣ ਦੇ ਉਦੇਸ਼ ਨਾਲ ਫੁੱਲ ਫਾਈਬਰ ਬ੍ਰਾਡਬੈਂਡ ਨੈਟਵਰਕ ਵਿੱਚ 270 ਮਿਲੀਅਨ ਪੌਂਡ ਦੇ ਨਿਵੇਸ਼ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਸਿਟੀ ਫਾਈਬਰ ਜੋ ਕਿ ਯੂਕੇ ਦਾ ਫੁੱਲ ਫਾਈਬਰ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ। ਇਸ ਸਮੇਂ ਪ੍ਰੋਜੈਕਟ ਦੇ ਨਿਰਮਾਣ ਵਿੱਚ ਹੈ ਅਤੇ ਇਸਦਾ ਬ੍ਰਾਡਬੈਂਡ ਪਲੇਟਫਾਰਮ ਜਲਦੀ ਹੀ ਹਜ਼ਾਰਾਂ ਘਰਾਂ ਅਤੇ ਕਾਰੋਬਾਰਾਂ ਤੱਕ ਪਹੁੰਚ ਜਾਵੇਗਾ। ਕੈਬਨਿਟ ਸਕੱਤਰ ਕੇਟ ਫੋਰਬਸ ਐੱਮ ਐੱਸ ਪੀ ਨੇ ਬ੍ਰਾਡਬੈਂਡ ਵਾਲੀ ਸਾਈਟ ਦਾ ਦੌਰਾ ਕੀਤਾ ਜੋ ਕਿ ਘਰਾਂ ਅਤੇ ਕਾਰੋਬਾਰਾਂ ਲਈ ਤੇਜ਼ ਅਤੇ ਵਧੇਰੇ ਭਰੋਸੇਯੋਗ ਬ੍ਰਾਡਬੈਂਡ ਪ੍ਰਦਾਨ ਕਰਨ ਦਾ ਵਾਅਦਾ ਕਰਦੀ ਹੈ। ਫੋਰਬਸ ਅਨੁਸਾਰ ਗਲਾਸਗੋ ਸ਼ਹਿਰ ਦੇ ਖੇਤਰ ਵਿੱਚ ਸਿਟੀ ਫਾਈਬਰ ਵੱਲੋਂ ਆਪਣੇ ਪੂਰੇ ਫਾਈਬਰ ਰੋਲਆਊਟ ਵਿੱਚ ਕੀਤੇ ਨਿਵੇਸ਼ ਦਾ ਸੁਆਗਤ ਕੀਤਾ ਜਾਂਦਾ ਹੈ। ਇਹ ਫੁੱਲ ਫਾਈਬਰ ਬ੍ਰਾਡਬੈਂਡ ਰੇਨਫਰਿਊਸ਼ਾਇਰ, ਉੱਤਰੀ ਅਤੇ ਦੱਖਣੀ ਲਾਨਾਰਕਸ਼ਾਇਰ, ਗਲਾਸਗੋ ਸਿਟੀ, ਪੂਰਬੀ ਰੇਨਫਰਿਊਸ਼ਾਇਰ , ਪੂਰਬੀ ਅਤੇ ਪੱਛਮੀ ਡਨਬਾਰਟਨਸ਼ਾਇਰ ਕੌਂਸਲਾਂ ਤੱਕ ਹੋਵੇਗਾ ਅਤੇ 2025 ਵਿੱਚ ਪੂਰਾ ਹੋਣ ‘ਤੇ 540,000 ਘਰਾਂ ਨੂੰ ਕਵਰ ਕਰਨ ਦਾ ਟੀਚਾ ਰੱਖੇਗਾ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!