ਸਿੱਕੀ ਝੱਜੀ ਪਿੰਡ ਵਾਲਾ – ਸੁਰਾਂ ਦੀ ਸ਼ਹਿਜਾਦੀ ਸਾਫ ਸੁਥਰੇ ਗੀਤ ਗਾਉਣ ਵਾਲੀ ਪ੍ਰਸਿੱਧ ਗਾਇਕਾ “ਮਨਦੀਪ ਕੌਰ ਮਾਛੀਵਾੜਾ” ਜੋ ਕਿ 2010 ਵੋਇਸ ਆਫ ਪੰਜਾਬ ਦੀ ਪਹਿਲੀ ਰਨਰ ਅੱਪ ਅਤੇ 2013 ਦੇ ਡੀਡੀ ਪੰਜਾਬੀ ਤੇ ਹੋਣ ਵਾਲੇ ਗਾਇਕੀ ਦੇ ਮੁਕਾਬਲੇ “ਸੁਰ ਸਿਰਤਾਜ” ਦੀ ਵਿਜੇਤਾ ਵਜੋਂ ਖਿਤਾਬ ਆਪਣੀ ਝੋਲੀ ਪਵਾ ਚੁੱਕੀ ਹੈ ਆਪਣੇ ਨਵੇਂ ਗੀਤ “ਨਹੀਂਓ ਉੱਚਾ ਬੋਲੀਦਾ” ਨਾਲ ਸਰੋਤਿਆਂ ਦੀ ਕਚਿਹਿਰੀ ਵਿੱਚ ਮੁੜ ਹਾਜਿਰ ਹੋਈ ਹੈ। ਮਨਦੀਪ ਕੌਰ ਮਾਛੀਵਾੜਾ ਨੇ ਹਮੇਸ਼ਾਂ ਸਾਫ ਸੁਥਰੇ ਪਰਿਵਾਰਕ ਗੀਤ ਗਾਉਣ ਨੂੰ ਹੀ ਤਰਜੀਹ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਪ੍ਰਮਾਤਮਾ ਦੀ ਮੇਹਰ ਸਦਕਾ ਗਾਇਕੀ ਦੀ ਗੁੜਤੀ ਉਨ੍ਹਾਂ ਨੂੰ ਪਰਿਵਾਰ ਵਿੱਚੋਂ ਹੀ ਮਿਲੀ ਹੈ। ਪਿਤਾ ਜੀ ਸਰਦਾਰ ਨਿਰੰਜਨ ਸਿੰਘ ਨੂਰ ਅਤੇ ਭਰਾ ਦਾ ਸੰਗੀਤ ਨਾਲ ਮੋਹ ਮਨਦੀਪ ਲਈ ਵੀ ਵਰਦਾਨ ਸਾਬਿਤ ਹੋਇਆ। ਲੋਕ ਗਥਾਵਾਂ ਅਤੇ ਲੋਕ ਗੀਤ ਜੋ ਕਿ ਲੰਮੀ ਹੇਕ ਨਾਲ ਤਾਂ ਗਾਏ ਹੀ ਜਾਂਦੇ ਹਨ ਇਸ ਦੇ ਨਾਲ ਇਨ੍ਹਾਂ ਚ ਕੋਈ ਨਾ ਕੋਈ ਸੁਨੇਹਾ ਜਰੂਰ ਹੁੰਦਾ ਇਹੋ ਜਿਹੇ ਗੀਤ ਜਿਹਨਾਂ ਨੂੰ ਲੋਕ ਤੱਥ ਵੀ ਕਿਹਾ ਜਾਂਦਾ ਮਨਦੀਪ ਕੌਰ ਮਾਛੀਵਾੜੇ ਦਾ ਕਹਿਣਾ ਹੈ ਕਿ ਇਸ ਤਰਾਂ ਦੇ ਗੀਤਾਂ ਨੂੰ ਗਾ ਕੇ ਰੂਹ ਨੂੰ ਸਕੂਨ ਮਿਲਦਾ। ਪੰਜਾਬ ਦੇ ਅਨੇਕਾਂ ਸੱਭਿਆਚਾਰਕ ਮੇਲਿਆਂ ਤੇ ਸੋਨੇ ਦੀਆਂ ਮੁੰਦੀਆਂ ਨਾਲ ਸਨਮਾਨਿਤ ਹੋਣ ਵਾਲੀ ਮਨਦੀਪ ਕੌਰ ਮਾਛੀਵਾੜਾ “ਧੀ ਪੰਜਾਬ ਦੀ” ਅਵਾਰਡ ਅਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਵੀ ਇਸ ਨੂੰ ਕਿਹਾ ਜਾਂਦਾ ਹੈ। ਦੇਸ਼ ਦੇ ਨਾਲ ਵਿਦੇਸ਼ਾ ਚ ਵੀ ਆਪਣੀ ਗਾਇਕੀ ਨਾਲ ਝੰਡੇ ਗੱਡਣ ਵਾਲੀ ਮਨਦੀਪ ਕੌਰ ਮਾਛੀਵਾੜਾ ਹੋਂਗਕਾਂਗ, ਅਤੇ ਯੂਰਪ ਦੇ ਇਟਲੀ, ਅਤੇ ਬੈਲਜੀਅਮ ਵਰਗੇ ਮੁਲਕਾਂ ਚ ਰਹਿਣ ਵਾਲੇ ਪੰਜਾਬੀ ਸਰੋਤਿਆਂ ਦੇ ਰੂਬਰੂ ਹੋ ਚੁੱਕੇ ਹਨ। ਜਿਕਰਯੋਗ ਹੈ ਕਿ ਖੂੰਡਾ ਅਤੇ ਚੁੰਨੀ ਦੀ ਕਲੀ ਜਿਹੇ ਗੀਤਾਂ ਦੀ ਸਫਲਤਾ ਤੋਂ ਬਾਅਦ “ਨਹੀਂਓ ਉੱਚਾ ਬੋਲੀਦਾ” ਗੀਤ ਨਾਲ ਹਾਜਰੀ ਲਗਵਾਉਣ ਵਾਲੀ ਮਨਦੀਪ ਕੌਰ ਮਾਛੀਵਾੜਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਜੀਵਨ ਰਿਕਾਰਡਜ਼ ਯੂਕੇ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਇਤਲੀ ਰਹਿੰਦੇ ਗੀਤਕਾਰ ਸਿੱਕੀ ਝੱਜੀ ਪਿੰਡ ਵਾਲੇ ਨੇ ਬਹੁਤ ਹੀ ਕਮਾਲ ਲਿਖਿਆ ਹੈ। ਲਵਲੀ ਬੀਟਸ ਕਨੇਡਾ ਵਲੋਂ ਸੰਗੀਤ ਦੀਆਂ ਧੁਨਾਂ ਚ ਸ਼ਿੰਗਾਰੇ ਇਸ ਗੀਤ ਨੂੰ ਹਰ ਪਾਸਿਓਂ ਭਰਵਾਂ ਹੁੰਗਾ ਮਿਲ ਰਿਹਾ ਹੈ। ਪ੍ਰਸਿੱਧ ਗੀਤਕਾਰ “ਹਰਵਿੰਦਰ ਉਹੜਪੁਰੀ” ਹੋਣਾਂ ਦੇ ਅਸ਼ੀਰਵਾਦ ਅਤੇ ਬਿੰਦਰ ਨਵੇਂ ਪਿੰਡੀਆ ਜਰਮਨੀ ਦੀ ਇਸ ਪੇਸ਼ਕਸ਼ ਨੂੰ ਹਰ ਵਰਗ ਦੇ ਸਰੋਤੇ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਜਿਸ ਦੀ ਸ਼ੋਸ਼ਲ ਮੀਡੀਆ ਤੇ ਵੀ ਭਰਪੂਰ ਚਰਚਾ ਹੋ ਰਿਹੀ ਹੈ।
