ਜਲੰਧਰ (ਪੰਜ ਦਰਿਆ ਬਿਊਰੋ)
ਜਲੰਧਰ ਦੇ ਇੱਕ ਐਨ . ਆਰ. ਆਈ. ਅਮਰਜੀਤ ਸਿੰਘ ਦੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ। ਅਮਰਜੀਤ ਸਿੰਘ ਫਰਵਰੀ ਵਿੱਚ ਆਪਣੀ ਪਤਨੀ ਨਾਲ ਇੰਗਲੈਂਡ ਤੋਂ ਆਇਆ ਸੀ। ਅਮਰਜੀਤ ਸਿੰਘ ਦੇ ਬੱਚੇ ਇੰਗਲੈਂਡ ਵਿੱਚ ਹਨ ਅਤੇ ਇਹ ਜੋੜਾ ਹਰ ਸਾਲ ਮਹੀਨੇ 15 ਦਿਨਾਂ ਲਈ ਇੰਡੀਆ ਆਉਂਦਾ ਸੀ। ਪਰ ਹੁਣ ਫਲਾਈਟਾਂ ਰੱਦ ਹੋਣ ਕਾਰਨ ਇੰਗਲੈਂਡ ਨਹੀ ਸੀ ਜਾ ਸਕਿਆ। ਜਿਸ ਕਾਰਨ ਅਮਰਜੀਤ ਸਿੰਘ ਕਾਫੀ ਪਰੇਸ਼ਾਨ ਰਹਿਣ ਲੱਗਿਆ ਸੀ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ। ਖੁਦਕੁਸ਼ੀ ਕਰਨ ਵਾਲੇ ਅਮਰਜੀਤ ਸਿੰਘ ਸੰਬੰਧੀ ਵਧੇਰੇ ਜਾਣਕਾਰੀ ਵੀ ਪ੍ਰਾਪਤ ਨਹੀਂ ਕੀਤੀ ਜਾ ਸਕੀ।