10.2 C
United Kingdom
Saturday, April 19, 2025

More

    ਕਿਸਾਨ ਅੰਦੋਲਨ ਨੂੰ ਲੀਹੋਂ ਲਾਹੁਣ ਦੀ ਸਰਕਾਰੀ ਸਾਜਿਸ਼ ਲੀਡਰਸ਼ਿਪ ਦੀ ਸੁਚੱਜੀ ਅਗਵਾਈ ਕਾਰਨ ਫੇਲ੍ਹ ਹੋਈ : ਕਿਸਾਨ ਆਗੂ

    ਹਾਲੀਆ ਬੇਹੱਦ ਭਟਕਾਊ ਪਲਾਂ ‘ਚ ਵੀ ਅੰਦੋਲਨ ਸ਼ਾਂਤਮਈ ਰਿਹਾ: ਕਿਸਾਨ ਜਥੇਬੰਦੀਆਂ

    ਅਫਵਾਹਾਂ ਅਤੇ ਗੋਦੀ ਮੀਡੀਆ ‘ਤੇ ਭਰੋਸਾ ਨਾ ਕਰੋ; ਐੱਸਕੇਐੱਮ ਦੇ ਸੋਸ਼ਲ ਮੀਡੀਆ ਮੰਚਾਂ ‘ਤੇ ਭਰੋਸਾ ਰੱਖੋ: ਕਿਸਾਨ ਆਗੂ 

    ਚੰਡੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਕਿਸਾਨੀ ਧਰਨਿਆਂ ਦੇ 372ਵੇਂ ਦਿਨ‌ ਅੱਜ ਬੁਲਾਰਿਆਂ ਨੇ ਅੱਜ ਲਖੀਮਪੁਰ ਖੇੜੀ ਦੀ ਬੇਹੱਦ ਦੁੱਖਦਾਈ, ਭਟਕਾਊ ਤੇ ਨਿੰਦਾਜਨਕ ਘਟਨਾ ਦੀ ਚੀਰਫਾੜ ਕੀਤੀ। ਇਨ੍ਹਾਂ ਬੇਹੱਦ ਭਟਕਾਊ ਪਲਾਂ ਦੌਰਾਨ ਵੀ ਅੰਦੋਲਨ ਨੂੰ ਸ਼ਾਂਤਮਈ ਰੱਖਣ ਲਈ ਮੋਰਚੇ ਦੀ ਲੀਡਰਸ਼ਿਪ ਤੇ ਤਮਾਮ ਅੰਦੋਲਨਕਾਰੀਆਂ ਦਾ ਧੰਨਵਾਦ ਵੀ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਵਾਜਬੀਅਤ ਤੇ ਨੈਤਿਕ ਸਚਾਈ ਮੂਹਰੇ ਬੇਬਸ ਸਰਕਾਰ ਨੇ ਹੁਣ ਅੰਦੋਲਨ ਨੂੰ ਹਿੰਸਕ ਬਣਾਉਣ ਦੀਆਂ ਸਾਜਿਸ਼ਾਂ ਰਚ ਰਹੀ ਹੈ। ਦੇਸ਼ ਦਾ ਗ੍ਰਹਿ ਰਾਜ ਮੰਤਰੀ ‘ਦੋ ਦਿਨ ‘ਚ ਸਿੱਧੇ ਕਰਨ’ ਵਾਲਾ ਤੇ ਖੱਟਰ ਦਾ ‘ਜੈਸੇ ਨੂੰ ਤੈਸਾ’ ਵਾਲਾ ਬਿਆਨ ਅਤੇ ਹੁਣ ਲਖੀਮਪੁਰ ਖੀਰੀ ਦਾ ਦਰਦਨਾਕ ਕਾਂਡ, ਸਭ ਇੱਕੋ ਸਾਜਿਸ਼ ਦੀਆਂ ਕੜੀਆਂ ਹਨ। ਸਾਜਿਸ਼ ਇਹ ਕਿ ਕਿਸਾਨਾਂ ਨੂੰ ਭਟਕਾਅ ਕੇ ਅੰਦੋਲਨ ਨੂੰ ਹਿੰਸਕ ਬਣਾਇਆ ਜਾਵੇ ਤਾਂ ਜੁ ਇਸ ਵਿਰੁੱਧ ਬਲ-ਪ੍ਰਯੋਗ ਨੂੰ ਵਾਜਬ ਠਹਿਰਾਇਆ ਜਾ ਸਕੇ‌ ਪਰ ਸਦਕੇ ਸਾਡੀ ਲੀਡਰਸ਼ਿਪ ਤੇ ਅੰਦੋਲਨਕਾਰੀਆਂ ਦੀ ਪ੍ਰਪੱਕ ਸੂਝ-ਬੂਝ ਦੇ ਜੋ ਇਨ੍ਹਾਂ ਭਟਕਾਊ ਪਲਾਂ ‘ਚ ਵੀ ਅਸੀਂ ਅੰਦੋਲਨ ਨੂੰ ਸ਼ਾਤਮਈ ਬਣਾਈ ਰੱਖਿਆ। ਮਹਾਨ ਇਨਕਲਾਬੀ ਭਗਵਤੀ ਚਰਨ ਵੋਹਰਾ ਦੀ ਪਤਨੀ ਅਤੇ ਇਨਕਲਾਬੀ ਸਰਗਰਮੀਆਂ ‘ਚ ਵਧ ਚੜ੍ਹ ਕੇ ਹਿੱਸਾ ਲੈਣ ਵਾਲੀ ਦੁਰਗਾ ਭਾਬੀ ਦਾ ਜਨਮ ਦਿਨ ਸੀ। ਸਾਂਡਰਸ ਕਾਂਡ ਤੋਂ ਬਾਅਦ ਸ਼ਹੀਦ ਭਗਤ ਨੂੰ ਸੁਰੱਖਿਅਤ ਲਾਹੌਰ ਸ਼ਹਿਰ ‘ਚੋਂ ਬਾਹਰ ਕੱਢਣ ਵਿੱਚ ਉਸ ਨੇ ਅਹਿਮ ਰੋਲ ਅਦਾ ਕੀਤਾ। ਅੱਜ ਬੁਲਾਰਿਆਂ ਨੇ ਉਨ੍ਹਾਂ ਦੀ ਕੁਰਬਾਨੀ ਬਾਰੇ ਚਰਚਾ ਕਰਦਿਆਂ ਭਾਵ-ਪੂਰਤ ਸਿਜਦਾ ਕੀਤਾ। ਬੁਲਾਰਿਆਂ ਨੇ ਅੱਜ ਲਖੀਮਪੁਰ ਖੇੜੀ ਕਾਂਡ ਦੀ ਭਾਰਤੀ ਗੋਦੀ ਮੀਡੀਆ ਵੱਲੋਂ ਕੀਤੀ ਇੱਕਪਾਸੜ ਕਵਰੇਜ ਦੀ ਨਿਖੇਧੀ ਕੀਤੀ। ਸੋਸ਼ਲ ਮੀਡੀਆ ਉਪਰ ਆ ਰਹੀਆਂ ਸਪੱਸ਼ਟ ਵੀਡੀਓਜ਼ ਦੇ ਬਾਵਜੂਦ ਗੋਦੀ ਮੀਡੀਆ ਟੀਵੀ ਚੈਨਲ ਤੇ ਅਖਬਾਰ ਇਸ ਸਾਰੀ ਘਟਨਾ ਨੂੰ ਕਿਸਾਨਾਂ ਦੇ ਵਿਰੁੱਧ ਤੇ ਸਰਕਾਰ ਦੇ ਹੱਕ ਵਿੱਚ ਭੁਗਤਾਉਣ ਲਈ ਤਾਹੂ ਹਨ। ਗੋਦੀ ਮੀਡੀਆ ਐਂਕਰ ਟੀਵੀ ਬਹਿਸਾਂ ਵਿੱਚ ਕਿਸਾਨ ਅੰਦੋਲਨ ਵਿਰੋਧੀ ਬਿਰਤਾਂਤ ਸਿਰਜ ਰਹੇ ਹਨ। ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਸਿਰਫ ਕੁੱਝ ਕੁ ਨਿਰਪੱਖ ਬਚੇ ਹੋਏ ਟੀਵੀ ਚੈਨਲਾਂ ਤੇ ਅਖਬਾਰਾਂ ‘ਤੇ ਭਰੋਸਾ ਕਰਨ ਲਈ ਕਿਹਾ। ਅਸਲ ਵਿੱਚ ਸਾਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਚਲਾਏ ਜਾ ਰਹੇ ਸੋਸ਼ਲ ਮੀਡੀਆ ਮੰਚਾਂ ‘ਤੇ ਟੇਕ ਰੱਖਣ ਦੀ ਸਲਾਹ ਦਿੱਤੀ ਅਤੇ ਅਫਵਾਹਾਂ ਤੋਂ ਬਚਣ ਲਈ ਸਾਵਧਾਨ ਰਹਿਣ ਲਈ ਕਿਹਾ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!