10.2 C
United Kingdom
Saturday, April 19, 2025

More

    ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬੀ ਗੀਤ ‘ਠੰਡੀਆਂ ਛਾਵਾਂ’ ਤੇ ‘ਕੁੱਖ ਵਿੱਚ ਕਬਰ’ ਉੱਪਰ ਵਿਚਾਰ ਚਰਚਾ

    ਡਾ ਐਸ ਪੀ ਸਿੰਘ ਤੇ ਪ੍ਰੋ ਰਜਿੰਦਰ ਪਾਲ ਸਿੰਘ ਬਰਾੜ ਵਿਸ਼ੇਸ਼ ਤੌਰ ‘ਤੇ ਹੋਏ ਸ਼ਾਮਿਲ

    ਸਿੱਕੀ ਝੱਜੀ ਪਿੰਡ ਵਾਲਾ (ਇਟਲੀ) ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਆਪਣੀ ਸਾਹਿਤਕ ਲੜੀ ਨੂੰ ਅੱਗੇ ਤੋਰਦਿਆਂ ਪੰਜਾਬੀ ਗੀਤ ‘ਠੰਡੀਆਂ ਛਾਵਾਂ’ ਤੇ ‘ਕੁੱਖ ਵਿੱਚ ਕਬਰ’ ਉੱਪਰ ਆਨਲਾਈਨ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਗੀਤਕਾਰ ਸ਼ਹਿਬਾਜ ਨੂੰ ਯਾਦ ਕਰਦਿਆਂ 2 ਮਿੰਟ ਦਾ ਮੌਨ ਧਾਰਨ ਕਰਕੇ ਕੀਤੀ ਗਈ। ਆਰੰਭਕ ਭਾਸ਼ਨ ਵਿੱਚ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਸਭਾ ਦੀ ਕਾਰਗੁਜ਼ਾਰੀ ਤੇ ਭਵਿੱਖ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਇਸ ਆਨਲਾਈਨ ਸਾਹਿਤਿਕ ਸਮਾਗਮ ਵਿੱਚ ਪ੍ਰੋ ਰਜਿੰਦਰਪਾਲ ਸਿੰਘ ਬਰਾੜ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ। ਲੋਕ ਗਾਇਕ ਗੁਰਬਖਸ਼ ਸ਼ੌਂਕੀ ਤੇ ਵਾਤਾਵਰਨ ਗਾਇਕ ਬਲਵੀਰ ਸ਼ੇਰਪੁਰੀ ਨੇ ਆਪਣੇ ਗੀਤਾਂ ਨੂੰ ਸਭ ਨਾਲ ਸਾਂਝਾ ਕੀਤਾ। ਇਸ ਸਮੇਂ ਬੋਲਦੇ ਹੋਏ ਪ੍ਰੋ ਰਜਿੰਦਰਪਾਲ ਸਿੰਘ ਬਰਾੜ ਨੇ ਪੰਜਾਬੀ ਸੱਭਿਆਚਾਰ ਵਿੱਚ ਗੀਤਾਂ ਦੇ ਮੌੋਲਕ ਸੰਬੰਧ ਬਾਰੇ, ਅਜੋਕੇ ਸੰਦਰਭ ਵਿੱਚ ਗੀਤਾਂ ਦਾ ਸਥਾਨ ਅਤੇ ਉਪਰੋਕਤ ਦੋਵਾਂ ਗੀਤਾਂ ਬਾਰੇ ਖੁੱਲੀ ਕੇ ਵਿਚਾਰ ਚਰਚਾ ਕੀਤੀ। ਗਾਇਕ ਗੁਰਬਖਸ਼ ਸ਼ੌਂਕੀ ਨੇ ‘ਕੁੱਖ ਵਿੱਚ ਕਬਰ’ ਗੀਤ ਤੋਂ ਇਲਾਵਾ ਆਪਣੇ ਹੋਰ ਗੀਤ ਵੀ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਤੋਂ ਬਾਅਦ ਗਾਇਕ ਬਲਵੀਰ ਸ਼ੇਰਪੁਰੀ ਨੇ ‘ਠੰਡੀਆਂ ਛਾਂਵਾਂ’ ਅਤੇ ਹੋਰ ਗੀਤ ਗਾ ਕੇ ਸੁਣਾਏ। ਬਿੰਦਰ ਕੋਲੀਆਂਵਾਲ ਨੇ ਆਪਣੇ ਸਾਹਿਤਕ ਤੇ ਗੀਤਕਾਰੀ ਦੇ ਸਫ਼ਰ ਬਾਬਤ ਵਿਚਾਰਾਂ ਦੀ ਸਾਂਝ ਪਾਈ। ਦਲਜਿੰਦਰ ਰਹਿਲ ਬਾਰੇ ਬਲਵਿੰਦਰ ਸਿੰਘ ਚਾਹਲ ਨੇ ਉਹਨਾਂ ਦੇ ਜੀਵਨ, ਲੇਖਣੀ ਅਤੇ ਪ੍ਰਵਾਸੀ ਸਾਹਿਤ ਵਿੱਚ ਨਿਭਾਏ ਜਾ ਰਹੇ ਰੋਲ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ: ਸ ਪ ਸਿੰਘ ਨੇ ਸਭਾ ਵੱਲੋਂ ਉਲੀਕੇ ਜਾ ਰਹੇ ਕਾਰਜਾਂ ਦੀ ਸਰਾਹਨਾ ਕਰਦਿਆਂ ਭਵਿੱਖ ਵਿੱਚ ਹੋਰ ਉਮੀਦਾਂ ਦੀ ਆਸ ਜਿਤਾਈ । ਸਾਹਿਤ ਕਲਾ ਕੇਂਦਰ ਸਾਊਥਹਾਲ ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ ਨੇ ਗੀਤਾਂ ਤੋਂ ਭਾਵੁਕ ਹੁੰਦੇ ਹੋਏ ਮਾਂ ਨੂੰ ਸਮਰਪਿਤ ਕਵਿਤਾ ਸਾਂਝੀ ਕੀਤੀ। ਪੰਜਾਬੀ ਸ਼ਾਇਰ ਗੁਰਚਰਨ ਸਿੰਘ ਜੋਗੀ , ਸਿੱਕੀ ਝੱਜੀ ਪਿੰਡ ਵਾਲਾ, ਨਿਰਵੈਲ ਸਿੰਘ ਢਿੱਲੋਂ ਤਾਸ਼ਪੁਰੀ, ਰਾਣਾ ਅਠੌਲਾ, ਪ੍ਰੋ ਜਸਪਾਲ ਸਿੰਘ, ਹਰਦੀਪ ਸਿੰਘ ਮੰਗਲੀ ਟਾਂਡਾ, ਤੇਜਿੰਦਰ ਕੌਰ ਆਦਿ ਨੇ ਵੀ ਬਾਖੂਬੀ ਹਾਜ਼ਰੀ ਲਗਵਾਈ। ਦਲਜਿੰਦਰ ਰਹਿਲ ਦੀ ਸੰਚਾਲਨਾ ਹਰ ਵਾਰ ਦੀ ਤਰ੍ਹਾਂ ਗਹਿਰੇ ਤੇ ਸਾਹਿਤਿਕ ਭਾਵਾਂ ਨਾਲ ਲਬਰੇਜ਼ ਸੀ ਜਿਸ ਨੂੰ ਸਭ ਨੇ ਪਸੰਦ ਕੀਤਾ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!