ਦਲਜੀਤ ਸਿੰਘ ਨੱਲ੍ਹ ਵਾਲਾ
ਬਾਪੂ ਆਖਰੀ ਫਤਿਹ ਬੁਲਾਵਦਾਂ ਹਾਂ,
ਕਿਉਕਿ ਫਤਿਹ ਪਾ ਕਿ ਹੀ ਮੁੜਾਗਾਂ ਮੈਂ।
ਲੋਕੀ ਆਖਣ ਨਾ ਪੁੱਤ ਬਚਾ ਲਏ ਗੋਬਿੰਦ ਨੇ
ਖਾਲਸੇ ਨਾਲ ਹੀ ਮੈਦਾਨੇ ਲੜਾਗਾਂ ਮੈਂ।
ਬਾਪੂ ਜੁਝਾਰ ਨੂੰ ਵੀ ਛੇਤੀ ਤੋਰ ਦੇਵੀਂ
ਕੱਲੇ ਕੱਲੇ ਨੀ ਸਾਥੋ ਰਹਿ ਹੋਣਾ।
ਛਾਤੀ ਤੀਰਾਂ ਨਾਲ ਭਾਵੇਂ ਵਿੰਨ੍ਹ ਹੋਜੇ,
ਆਖਰੀ ਸ਼ਾਹ ਤੱਕ ਨਾਂ ਮੈਥੋ ਢਹਿ ਹੋਣਾ।
ਤੁਸੀਂ ਦੇਖਿਓ ਗੜ੍ਹੀ ਚਮਕੌਰ ਤੋਂ ਖੜ੍ਹੇ ਹੋ ਕੇ,
ਵਾਂਗ ਬਿਜਲੀ ਦੇ ਚੱਲੂ ਕਿਰਪਾਨ ਮੇਰੀ।
ਲੱਖਾਂ ਵੈਰੀ ਮਾਰਕੇ ਮਰੂੰ, ਨੱਲ੍ਹ ਵਾਲਿਆ,
ਤੀਰ ਵੈਰੀ ਦੇ ਮੁਕਾਕੇ ਨਿਕਲੂ ਜਾਨ ਮੇਰੀ।
