
ਕਰਮ ਸੰਧੂ
ਪਿਛਲੇ ਦਿਨੀਂ ਨਸ਼ਾ V/s ਮਾਂ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ l ਪੱਤਰਕਾਰ ਕਰਮ ਸੰਧੂ ਜੀ ਨਾਲ ਗੱਲਬਾਤ ਕਰਦਿਆਂ ਗੀਤਕਾਰ ਚਮਕੌਰ ਥਾਂਦੇਵਾਲਾ ਜੀ ਨੇ ਦੱਸਿਆ ਕਿ ਇਹ ਫ਼ਿਲਮ ਸਾਡੇ ਬਹੁਤ ਹੀ ਪਿਆਰੇ ਮਿੱਤਰ ਡਾਕਟਰ ਕ੍ਰਿਸ਼ਨ ਮਿੱਡਾ ਮੁਕਤਸਰ ਜੀ ਨੇ ਲਿਖੀ ਹੈ। ਤੇ ਗੀਤਕਾਰ ਚਮਕੌਰ ਥਾਂਦੇਵਾਲਾ ਜੀ ਦੇ ਆਸ਼ੀਰਵਾਦ ਸਦਕਾ ਪੂਰੀ ਕਰ ਕੇ ਸ਼ੂਟ ਕਰ ਲਈ ਗਈ ਹੈ।ਏਸ ਫ਼ਿਲਮ ਦੀ ਕਹਾਣੀ ਇੱਕ ਨੇਕ ਤੇ ਸ਼ਰੀਫ ਮੁੰਡੇ ਦੀ ਹੈ ਜੋ ਮਾੜੀ ਸੰਗਤ ਵਿੱਚ ਪੈ ਕੇ ਨਸ਼ਿਆ ਦੀ ਦਲਦਲ ਵਿੱਚ ਫੱਸ ਜਾਂਦਾ ਹੈ। ਉਹ ਨਸ਼ਿਆ ਨੂੰ ਤਿਆਗਣ ਦੀ ਬਜਾਏ ਨਸ਼ੇ ਦੀ ਪੂਰਤੀ ਲਈ ਨਸ਼ੇ ਵਿੱਚ ਰਹਿ ਕੇ ਆਪਣਾ ਹੱਸਦਾ ਵੱਸਦਾ ਘਰ ਉਜਾੜ ਲੈਂਦਾ ਹੈ। ਏਸ ਫ਼ਿਲਮ ਦੀ ਕਹਾਣੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਭੈੜੀ ਬੀਮਾਰੀ ਤੋਂ ਬਚਾਉਣ ਲਈ ਲਾਹੇਵੰਦ ਸਾਬਤ ਹੋਵੇਗੀ। ਇਹ ਫ਼ਿਲਮ ਦੀ ਸ਼ੂਟਿੰਗ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਪਿੰਡ ਰਾਮਗੜ੍ਹ ਚੁੰਘਾਂ ਅਤੇ ਸੁਹੇਲੇ ਵਾਲੇ ਵਿੱਚ ਮੁਕੰਮਲ ਕਰ ਲਈ ਗਈ ਹੈ। ਬਹੁਤ ਜਲਦ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ।ਏਸ ਫ਼ਿਲਮ ਦੇ ਹੀਰੋ ਲਿਖਾਰੀ ਡਾ: ਕ੍ਰਿਸ਼ਨ ਮਿੱਡਾ ਜੀ ਨੌਜਵਾਨ ਦੇ ਰੂਪ ਵਿੱਚ ਨਜ਼ਰ ਆਉਣਗੇ। ਐਸ.ਐਚ.ਓ ਦਾ ਰੋਲ ਗੀਤਕਾਰ ਪ੍ਰੀਤ ਵਧਾਈਆਂ ਜੀ ਨਿਭਾ ਰਹੇ ਹਨ। ਬਿੰਦਰ ਸੁਹੇਲੇ ਵਾਲੀਆ ਵੀ ਪੁਲਿਸ ਦੀ ਵਰਦੀ ਵਿੱਚ ਨਜ਼ਰ ਆਉਣਗੇ। ਅਤੇ ਮਾਂ ਦਾ ਰੋਲ ਭੱਟੀ ਮੈਡਮ ਫ਼ਰੀਦਕੋਟ ਤੋਂ ਅਦਾ ਕਰ ਰਹੇ ਹਨ ਸੋ ਸਾਰੀ ਹੀ ਟੀਮ ਨੇ ਆਪਣਾ ਬਣਦਾ ਯੋਗਦਾਨ ਪਾ ਕੇ ਫਿਲਮ ਤਿਆਰ ਕਰ ਦ ਦਿੱਤੀ ਹੈ। ਜਲਦ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਏਸ ਫ਼ਿਲਮ ਦੀ ਸ਼ੂਟਿੰਗ ਨੂੰ ਸਿਰੇ ਚਾੜ੍ਹਨ ਲਈ ਸਪੈਸ਼ਲ ਧੰਨਵਾਦ ਪ੍ਰਸਿੱਧ ਗੀਤਕਾਰ ਮਿੰਟੂ ਮੁਕਸਤਰ ਤੇ ਗੀਤਕਾਰ ਚਮਕੌਰ ਥਾਂਦੇਵਾਲਾ ਜੀ ਦਾ ਅਖ਼ੀਰ ਵਿੱਚ ਗੱਲਬਾਤ ਕਰਦਿਆਂ ਚਮਕੌਰ ਥਾਂਦੇਵਾਲਾ ਜੀ ਨੇ ਸਾਰੇ ਹੀ ਚਾਹੁਣ ਵਾਲਿਆਂ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਸਭ ਨੂੰ ਹਮੇਸ਼ਾਂ ਹੀ ਚੜਦੀ ਕਲਾ ਵਿੱਚ ਰੱਖਣਾ।