
ਇਥੇ ਇਮਾਨਦਾਰਾਂ ਦੀ ਲੋੜ ਨਹੀਂ, ਏਹ ਪੰਜਾਬ ਹੈ। ਏਥੇ ਤਾਂ ਵੱਡੇ ਤੇ ਮੋਟੇ ਟੋਕਿਆਂ ਵਾਲੇ ਚਾਹੀਦੇ ਨੇ, ਵੱਢਣ ਵਾਲੇ। ਲੁੱਟਣ ਵਾਲੇ ਤੇ ਟੁੱਕਣ ਵਾਲੇ। ਹੁਣ ਤੀਕ ਇਹੋ ਕੁਛ ਹੀ ਹੁੰਦਾ ਆਇਆ ਹੈ ਪੰਜਾਬ ਨਾਲ। ਇਮਾਨ ਤੇ ਮਿਹਨਤਾਂ ਨੂੰ ਕੌਣ ਪੁਛਦਾ ਏਥੇ? ਉੱਤਰ ਕਾਟੋ ਮੈਂ ਚੜਾਂ,ਹੁਣ ਮੇਰੀ ਵਾਰੀ। ਬਥੇਰੇ ਨੇਕ ਚਿਹਰੇ ਸਨ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਦੁਰਕਾਰੇ। ਪਿਆਰੇ ਵਿਕਰਮ, ਤੇਰੀ ਮੇਹਨਤ, ਆਪਣੇ ਕੰਮ ਪ੍ਰਤੀ ਲਗਨ ਤੇ ਵਿਸ਼ਵਾਸ਼ ਨੂੰ ਸਲਾਮ ਹੈ। ਪੰਜਾਬ ਆਇਆ ਮੇਰੀ ਨਜਰ ਵਿਚ ਬਾਹਰਲੇ ਕਾਡਰ ਦਾ ਪਹਿਲਾ ਆਈ ਪੀ ਐਸ ਪੰਜਾਬੀ ਪੁੱਤਰ ਵਿਕਰਮਜੀਤ ਦੁੱਗਲ ਹੋਵੇਗਾ, ਜੋ ਇਕੋ ਸਮੇਂ ਦੋ ਜਿਲਿਆਂ ਦਾ ਐਸ ਐਸ ਪੀ, ਡੀ ਆਈ ਜੀ ਤੇ ਪੁਲਿਸ ਕਮਿਸ਼ਨਰ ਲੱਗਿਆ। ਰੱਬ ਭਲਾ ਕਰੇ! God bless you brother