16.3 C
United Kingdom
Thursday, May 9, 2024

More

    ਪਿੰਡ ਆਲੀਕੇ ਅਤੇ ਦੁਲਚੀ ਕੇ ਦੀਆਂ ਡਿਸਪੈਂਸਰੀਆਂ ‘ਚ ਮਨਾਇਆ ਗਿਆ ਸੰਸਾਰ ਹਾਰਟ ਦਿਵਸ

    ਆਲੀਕੇ (ਪੰਜ ਦਰਿਆ ਬਿਊਰੋ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪਿੰਡ ਦੁਲਚੀ ਕੇ ਅਤੇ ਪਿੰਡ ਆਲੀਕੇ ਦੀਆਂ ਡਿਸਪੈਂਸਰੀਆਂ ‘ਚ ਸੰਸਾਰ ਹਾਰਟ ਦਿਵਸ ਮਨਾਇਆ ਗਿਆ। ਇਸ ਦੋਰਾਨ ਨਗਰ ਨਿਵਾਸੀਆਂ ਦੇ ਬੀ.ਪੀ. ਤੇ ਸ਼ੁਗਰ ਦੀ ਜਾਂਚ ਕੀਤੀ ਗਈ । ਪਿੰਡ ਦੇ ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਲੱਗਣ ਤੇ ਇਸ ਤੋਂ ਬਚਾਅ ਕਰਨ ਬਾਰੇ ਦੱਸਿਆ ਗਿਆ। ਇਸ ਪ੍ਰੋਗਰਾਮ ਵਿਚ ਸੀ.ਐਚ.ਓ ਰੇਨੂੰ ਅਲੀਕੇ ਨੇ ਦੱਸਿਆ ਕਿ ਦਿਲ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਹਰ ਰੋਜ਼ ਸੈਰ ਕਰਨੀ ਚਾਹੀਦੀ ਹੈ । ਨਮਕ ਤੇ ਤਲੀਆਂ ਵਸਤੂਆ ਦਾ ਘੱਟ ਉਪਯੋਗ ਕਰਨਾ ਚਾਹੀਦਾ ਹੈ । ਫਾਰਮੇਸੀ ਅਫ਼ਸਰ ਹਰਗੁਸ਼ਰਨ ਸਿੰਘ ਬਿੱਟਾ ਸੰਧੂ ਦੁਲਚੀ ਕੇ ਨੇ ਦੱਸਿਆ ਕਿ ਦਿਲ ਨੂੰ ਤੰਦਰੁਸਤ ਰੱਖਣ ਲਈ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ । ਸ਼ਰਾਬ ਤੇ ਸਿਗਰਟ ਦਾ ਉਪਯੋਗ ਨਹੀਂ ਕਰਨਾ ਚਾਹੀਦਾ । ਮੈਡਮ ਔਸ਼ਨ ਸੀ ਐਚ ਓ ਦੁਲਚੀ ਕੇ ਨੇ ਦੱਸਿਆ ਕਿ ਛਾਤੀ ਵਿਚ ਤੇਜ਼ ਦਰਦ ਆਉਣਾ ਜਾਂ ਤਰੇਲੀਆਂ ਆਉਣੀਆਂ ਦਿਲ ਦੀ ਗੰਭੀਰ ਬਿਮਾਰੀ ਦੇ ਲੱਛਣ ਹੋ ਸਕਦੇ ਹਨ। ਇਸ ਦੋਰਾਨ ਮਰੀਜ ਨੂੰ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ । ਲਸਣ ਵਾਲਾ ਦੁੱਧ ਦੇਣਾ ਚਾਹੀਦਾ ਹੈ ਪਿੱਠ ਚ’ ਮਸਾਜ ਕਰਨੀ ਚਾਹੀਦੀ ਹੈ । ਇਸ ਦੋਰਾਨ ਬੇਅੰਤ ਕੌਰ ਮਲਟੀਪਰਪਜ ਹੈਲਥ ਵਰਕਰ, ਐਲ.ਐਚ.ਵੀ. ਮੈਡਮ ਸੁਖਵੰਤ ਕੌਰ ਆਸ਼ਾ ਵਰਕਰ ਆਦਿ ਸਟਾਫ ਦੁਲਚੀ ਕੇ ਹਾਜ਼ਰ ਸਨ ।

    Punj Darya

    Leave a Reply

    Latest Posts

    error: Content is protected !!