10.2 C
United Kingdom
Saturday, April 19, 2025

More

    ਟਰੇਸੀ ਫੀਲਡ ਹਾਕੀ ਕਲੱਬ ਨੇ ਕਰਵਾਇਆ ਸ਼ਾਨਦਾਰ ਹਾਕੀ ਟੂਰਨਾਮੈਂਟ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ,ਟਰੇਸੀ (ਕੈਲੀਫੋਰਨੀਆਂ)
    ਪੰਜਾਬੀ ਦੁਨੀਆਂ ਵਿੱਚ ਜਿੱਥੇ ਵੀ ਗਏ, ਉਹਨਾਂ ਓਥੇ ਹੀ ਮਿੰਨੀ ਪੰਜਾਬ ਵਸਾ ਲਿਆ। ਕੈਲੀਫੋਰਨੀਆਂ ਦੀ ਧਰਤੀ ‘ਤੇ ਜਿੱਥੇ ਹਰ ਕੋਈ ਟੂਰਨਾਮੈਂਟ, ਮੇਲਾ, ਧਾਰਮਿਕ ਸਮਾਗਮ ਜਾਂ ਸੱਭਿਆਚਾਰਕ ਪ੍ਰੋਗ੍ਰਾਮ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾਂਦਾ ਹੈ ਦੀ ਇਸੇ ਕੜੀ ਤਹਿਤ ਸਾਡੀ ਨਵੀਂ ਪਨੀਰੀ ਨੂੰ ਅਮਰੀਕਾ ਦੀ ਧਰਤੀ ‘ਤੇ ਹਾਕੀ ਨਾਲ ਜੋੜਨ ਲਈ ਸਥਾਨਿਕ ਟਰੇਸੀ ਫੀਲਡ ਹਾਕੀ ਕਲੱਬ ਵੱਲੋਂ ਛੋਟੇ ਬੱਚਿਆਂ ਦਾ ਸ਼ਾਨਦਾਰ ਹਾਕੀ ਟੂਰਨਾਮੈਂਟ ਟਰੇਸੀ ਸਥਿਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ 8 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆ ਨੇ ਹਾਕੀ ਦੇ ਖੂਬ ਜੌਹਰ ਵਿਖਾਏ। ਯੂ-14 ਵਰਗ ਵਿੱਚ ਬੇ-ਏਰੀਆ ਲਾਇਨਜ਼ ਜੇਤੂ ਰਹੇ, ਬੇ-ਏਰੀਆ ਲਾਈਟਨਿੰਗ ਦੂਸਰੇ ਸਥਾਨ ‘ਤੇ ਰਹੇ ਅਤੇ ਟਰੇਸੀ ਫੀਲਡ ਹਾਕੀ ਕਲੱਬ ਤੀਸਰੇ ਨੰਬਰ ‘ਤੇ ਰਹੇ। ਇਸ ਦੇ ਨਾਲ ਹੀ ਯੂ-10 ਵਰਗ ਵਿੱਚ ਬੇ-ਏਰੀਆ ਲਾਈਟਨਿੰਗ ਜੇਤੂ ਰਹੇ, ਫਰਿਜ਼ਨੋ ਕਲੱਬ ਦੂਸਰੇ ਨੰਬਰ ‘ਤੇ ਰਹੀ ਅਤੇ ਸਾਨਫਰਾਂਸਿਸਕੋ ਹਾਕਸ ਨੂੰ ਤੀਸਰੇ ਸਥਾਨ ‘ਤੇ ਸਬਰ ਕਰਨਾ ਪਿਆ। ਯੂ-8 ਵਰਗ ਵਿੱਚ ਬੱਚੇ ਹਾਕੀ ਦੇ ਜਲਵੇ ਵਿਖਾਉਂਦੇ ਗ੍ਰਾਊਂਡ ਵਿੱਚ ਛਾਏ ਰਹੇ ਅਤੇ ਇਹਨਾਂ ਮੁਕਾਬਲਿਆਂ ਵਿੱਚ ਫਰਿਜ਼ਨੋ ਕਲੱਬ ਜੇਤੂ ਰਹੀ, ਬੇ-ਏਰੀਆ ਲਾਈਟਨਿੰਗ ਦੂਸਰੇ ਸਥਾਨ ‘ਤੇ ਰਹੀ ਅਤੇ ਟਰੇਸੀ ਫੀਲਡ ਹਾਕੀ ਕਲੱਬ ਨੂੰ ਤੀਸਰਾ ਸਥਾਨ ਹਾਸਲ ਹੋਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਘੇ ਹਾਕੀ ਖਿਡਾਰੀ ਤੇ ਮਸ਼ਹੂਰ ਗਾਇਕ ਰਾਜਪਾਲ ਸੰਧੂ ਨੇ ਦੱਸਿਆ ਕਿ ਸਾਡੀ ਟਰੇਸੀ ਫੀਲਡ ਹਾਕੀ ਕਲੱਬ ਗੁਰਦਵਾਰਾ ਨਾਨਕ ਪ੍ਰਕਾਸ਼ ਟਰੇਸੀ ਦੀ ਸਮੁੱਚੀ ਪ੍ਰਬੰਧਕ ਕਮੇਟੀ, ਖਾਸ ਕਰਕੇ ਬਾਬਾ ਧਰਮ ਸਿੰਘ ਦੀ ਬਹੁਤ ਧੰਨਵਾਦੀ ਹੈ ਜਿਹਨਾਂ ਨੇ ਸਾਡੇ ਅੱਧੇ ਬੋਲ ‘ਤੇ ਸਾਨੂੰ ਗ੍ਰਾਊਂਡ ਮੁਹੱਈਆ ਕਰਵਾਇਆ ਤੇ ਗੁਰੂ-ਘਰ ਵੱਲੋਂ ਦੋ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਉਹਨਾਂ ਦੱਸਿਆ ਕਿ ਅਸੀਂ ਅਮੈਰਕਿਨ ਨੈਸ਼ਨਲ ਹਾਕੀ ਮਾਹਿਰਾਂ ਨਾਲ ਰਲਕੇ ਬੱਚਿਆ ਨੂੰ ਉਤਸ਼ਾਹਿਤ ਕਰਨ ਲਈ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਉਂਦੇ ਰਹਾਂਗੇ ਤਾਂ ਕਿ ਟਰੇਸੀ ਨੂੰ ਫੀਲਡ ਹਾਕੀ ਦੀ ਹੱਬ ਬਣਾਇਆ ਜਾ ਸਕੇ। ਇਸ ਮੌਕੇ ਉਹਨਾਂ ਉਲੰਪੀਅਨ ਬਲਜੀਤ ਸਿੰਘ ਸੈਣੀ, ਜਸਵੀਰ ਸਿੰਘ ਜੱਸੀ (ਹੈੱਡ ਕੋਚ ਪੰਜਾਬ ਰਾਜ ਬਿਜਲੀ ਬੋਰਡ), ਚੋਟੀ ਦੇ ਹਾਕੀ ਖਿਡਾਰੀ ਹਰਿੰਦਰਾ ਸਿੰਘ (ਹੈੱਡ ਕੋਚ ਅਮੈਰਕਿਨ ਨੈਸ਼ਨਲ ਟੀਮ), ਡੀ.ਐਸ. ਮਾਂਗਟ (ਪਹਿਲੇ ਅੰਤਰਰਾਸ਼ਟਰੀ ਸਿੱਖ ਹਾਕੀ ਅੰਪਾਇਰ) , ਸ. ਭੁਪਿੰਦਰ ਸਿੰਘ ਭੂੱਪੀ (ਨੈਸ਼ਨਲ ਹਾਕੀ ਕੋਚ ਪੰਜਾਬੀ ਯੂਨੀਵਰਸਿਟੀ ਪਟਿਆਲਾ) ਅਤੇ ਅਮਰਜੀਤ ਸਿੰਘ ਦੌਧਰ (ਖੇਡ ਲੇਖਕ) ਆਦਿ ਦਾ ਟੂਰਨਾਮੈਂਟ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕਰਨ ਲਈ ਖਾਸ ਧੰਨਵਾਦ ਕੀਤਾ। ਉਹਨਾਂ ਸਮੂਹ ਟਰੇਸੀ ਨਿਵਾਸੀਆਂ, ਗੁਰਦਵਾਰਾ ਨਾਨਕ ਪ੍ਰਕਾਸ਼ ਦੀ ਕਮੇਟੀ, ਸਮੂਹ ਸਪਾਂਸਰਾਂ ਅਤੇ ਦਰਸ਼ਕਾਂ ਦਾ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ। ਉਹਨਾਂ ਮਾਪਿਆ ਨੂੰ ਖਾਸ ਤੌਰ ‘ਤੇ ਬੇਨਤੀ ਕੀਤੀ ਕਿ ਬੱਚਿਆ ਨੂੰ ਹਾਕੀ ਵੱਲ ਪ੍ਰੇਰਤ ਕਰਨ ਲਈ ਬੱਚਿਆ ਦੀ ਰਜਿਸਟਰੇਸ਼ਨ ਕਰਵਾਉਣ ‘ਤੇ ਟਰੇਸੀ ਫੀਲਡ ਹਾਕੀ ਕਲੱਬ ਦਾ ਸਾਥ ਦੇਣ ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!