ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆਂ)
ਅੱਜ ਕੱਲ੍ਹ ਕੈਲੀਫੋਰਨੀਆਂ ਵਿੱਚ ਸਾਕਰ (ਫੁੱਟਬਾਲ) ਦੇ ਟੂਰਨਾਮੈਂਟ ਪੂਰੇ ਜੋਬਨ ‘ਤੇ ਚੱਲ ਰਹੇ ਹਨ। ਇਹਨਾਂ ਛੋਟੇ ਟੂਰਨਾਮੈਂਟਾਂ ਵਿੱਚ ਦੋ ਪੰਜਾਬੀ ਭਰਾ ਪਰਜਿੰਦਰ ਸਿੰਘ ਅਤੇ ਇੰਦਰਪਾਲ ਸਿੰਘ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਦਾ ਸਾਕਰ ਦੀ ਦੁਨੀਆਂ ਵਿੱਚ ਖੂਬ ਨਾਮ ਰੌਸ਼ਨ ਕਰ ਰਹੇ ਹਨ। ਪਿਛਲੇ ਦਿਨੀਂ ਸਾਕਰ ਦੀ ਚੈਪੀਅਨਸ਼ਿਪ ਕੈਲੀਫੋਰਨੀਆਂ ਦੇ ਸ਼ਹਿਰ ਮੌਰਗਨਹਿੱਲ ਵਿਖੇ ਕਰਵਾਈ ਗਈ। ਇਸ ਚੈਪੀਅਨਸ਼ਿਪ ਦਾ ਫਾਈਨਲ ਬੜਾ ਜ਼ਬਰਦਸਤ ਹੋ ਨਿਬੜਿਆ। ਇਹ ਮੈਚ ਫਰਿਜ਼ਨੋ ਲਾਇਨਜ਼ ਕਲੱਬ ਅਤੇ ਸਨੀਵੇਲ ਲਾਇਨਜ਼ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਦੋਵੇਂ ਪੰਜਾਬੀ ਭਰਾਵਾਂ ਪਰਜਿੰਦਰ ਸਿੰਘ ਅਤੇ ਇੰਦਰਪਾਲ ਸਿੰਘ ਦੀ ਜੋੜੀ ਵੱਲੋਂ ਜ਼ਬਰਦਸਤ ਖੇਡ ਦਾ ਮੁਜ਼ਾਹਰਾ ਕੀਤਾ ਗਿਆ ਅਤੇ ਗੋਲ-ਕੀਪਰ ਅਜੇਗੋ ਨੇ ਗੋਲ ਰੋਕਣ ਵਾਲੀ ਕਤਾ ਕਰ ਦਿੱਤੀ, ਅਖੀਰ ਨਿਬੇੜਾ ਪੈਨਲਟੀ ਸਟਰੋਕਾਂ ਨਾਲ ਹੋਇਆ। ਇਹ ਮੈਚ ਫਰਿਜ਼ਨੋ ਲਾਇਨਜ਼ ਨੇ 2-0 ਨਾਲ ਜਿੱਤ ਲਿਆ।
