ਜਰੂਰੀ ਵਾਹਨਾਂ ਨੂੰ ਦਿੱਤਾ ਲੰਘਣ ਲਈ ਰਸਤਾ
ਪਥਰਾਲਾ(ਬਹਾਦਰ ਸਿੰਘ/ਪੰਜ ਦਰਿਆ ਬਿਊਰੋ) ਲੋਕ ਮਾਰੂ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਦਿੱਤੀ ਭਾਰਤ ਬੰਦ ਦੀ ਕਾਲ ਨੂੰ ਸਾਰੇ ਵਰਗਾਂ ਨੇ ਸਾਥ ਦੇ ਕੇ ਸਫਲ ਬਣਾਇਆ। ਜਿੱਥੇ ਕਿ ਅੱਜ ਸਾਰੇ ਭਾਰਤ ਵਿੱਚ ਆਵਾਜਾਈ ਦੇ ਸਾਧਨ ਬੰਦ ਸਨ ਉੱਥੇ ਹੀ ਸ਼ਹਿਰਾਂ ਅਤੇ ਪਿੰਡਾਂ ਦੇ ਦੁਕਾਨਦਾਰ ਅਤੇ ਵਪਾਰੀਆਂ ਨੇ ਆਪਣੇ ਕਾਰੋਬਾਰ ਬੰਦ ਕਰਕੇ ਕਿਸਾਨ ਮਜਦੂਰਾਂ ਦਾ ਡਟ ਕੇ ਸਾਥ ਦਿੱਤਾ। ਕਿਸਾਨਾਂ ਵਲੋਂ ਸੜਕਾਂ ਚੌਕਾਂ ਵਿੱਚ ਧਰਨੇ ਲਾ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ। ਉੱਥੇ ਹੀ ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ‘ਤੇ ਜੱਸੀ ਪਿੰਡ ਬਾਗਵਾਲੀ ਰਿਫਾਇਨਰੀ ਰੋਡ ਤਿੰਨ ਕੋਣੀ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵਲੋਂ ਵੱਡੇ ਪੱਧਰ ‘ਤੇ ਇੱਕਠ ਕਰਕੇ ਰੋਸ ਧਰਨਾ ਲਾਇਆ ਗਿਆ। ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਕਿਸਾਨ ਮਜਦੂਰ ਦੁਕਾਨਦਾਰਾਂ ਨੇ ਹਿੱਸਾ ਲਿਆ। ਮੋਦੀ ਸਰਕਾਰ ਵਲੋਂ ਲਾਗੂ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਦਾ ਡਟ ਕੇ ਵਿਰੋਧ ਕੀਤਾ ਗਿਆ। ਜਿੱਥੇ ਵੱਖ ਵੱਖ ਬੁਲਾਰਿਆਂ ਆਗੂਆਂ ਨੇ ਆਪਣੇ ਵਿਚਾਰ ਰੱਖੇ ਉੱਥੇ ਹੀ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਅਵਤਾਰ ਸਿੰਘ ਤਾਰਾ ਪ੍ਰਧਾਨ ਇਕਾਈ ਪਥਰਾਲਾ , ਇਕਬਾਲ ਸਿੰਘ ਸਹਾਰਨ ਬਲਾਕ ਆਗੂ, ਬਲਜੀਤ ਕੌਰ ਪਥਰਾਲਾ ਨੇ ਵੀ ਆਪਣੇ ਵਿਚਾਰ ਰੱਖੇ। ਇਕਬਾਲ ਸਿੰਘ ਨੇ ਬੋਲਦਿਆਂ ਆਖਿਆ ਸਰਕਾਰ ਦਿਨ ਪ੍ਰਤੀ ਦਿਨ ਲੋਕਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰ ਰਹੀ ਹੈ। ਇਹ ਸਰਕਾਰਾਂ ਪਹਿਲਾਂ ਕਾਰਪੋਰੇਟ ਘਰਾਣਿਆ ਤੋਂ ਫਸਲਾਂ ਉਪਰ ਛਿੜਕਣ ਲਈ ਦਵਾਈਆਂ ਤਿਆਰ ਕਰਵਾਉਂਦੀਆਂ ਹਨ ਫੇਰ ਕਿਸਾਨਾਂ ਨੂੰ ਮਾੜੇ ਬੀਜ ਦੇ ਕੇ ਇਹਨਾਂ ਦੀਆਂ ਦਵਾਈਆਂ ਮਹਿੰਗੇ ਮੁੱਲ ਤੇ ਕਿਸਾਨਾਂ ਨੂੰ ਵੇਚੀਆਂ ਜਾਂਦੀਆਂ ਹਨ । ਜਿਸ ਦਾ ਸਿੱਧਾ ਫਾਇਦਾ ਕਾਰਪੋਰੇਟ ਘਰਾਣਿਆ ਤੇ ਸਰਕਾਰ ਨੂੰ ਮਿਲਦਾ ਹੈ। ਉਹਨਾਂ ਅੰਡਾਨੀ ਅੰਬਾਨੀ ਨੂੰ ਵੀ ਕੜੇ ਹੱਥੀ ਲਿਆ ਭਾਰੀ ਇੱਕਠ ਵਿੱਚ ਮੋਦੀ ਸਰਕਾਰ ਮੁਰਦਾਬਾਦ ਦੇ ਨਾਹਰੇ ਵੀ ਲਗਾਏ ਗਏ। ਬਲਾਕ ਆਗੂ ਇਕਬਾਲ ਸਿੰਘ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀਆਂ ਲੋਕ ਮਾਰੂ ਨੀਤੀਆਂ ਤੋ ਬਾਜ ਆਵੇ ਨਹੀਂ ਤਾਂ ਕਿਸਾਨ ਮਜਦੂਰ ਏਕਤਾ ਵੱਡੇ ਸੰਘਰਸ਼ ਦਾ ਰਾਹ ਅਪਣਾਉਂਣ ਲਈ ਪੂਰੀ ਤਰ੍ਹਾਂ ਤਿਆਰ ਵਰ ਤਿਆਰ ਬੈਠੇ ਹਨ ਜਿਸ ਦੀ ਜਿੰਮੇਵਾਰ ਮੋਦੀ ਸਰਕਾਰ ਖੁਦ ਹੋਵੇਗੀ। ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਇਕਾਈ ਪਥਰਾਲਾ ਦੇ ਪ੍ਰਧਾਨ ਅਵਤਾਰ ਸਿੰਘ ਤਾਰਾ ਪ੍ਰਧਾਨ , ਮੈਂਬਰ ਜਗਵੀਰ ਸਿੰਘ ਖਾਲਸਾ,ਨਗਿੰਦਰ ਸਿੰਘ,ਸੇਵਕ ਸਿੰਘ ਖਾਲਸਾ, ਬਲਦੇਵ ਸਿੰਘ,ਬੂਟਾ ਸਿੰਘ ਸਕੱਤਰ, ਰਾਜਵਿੰਦਰ ਸਿੰਘ,ਪ੍ਰੇਮਜੀਤ ਸਿੰਘ ਖਾਲਸਾ ,ਜੱਗਾ ਸਿੰਘ। ਮਹਿਲਾ ਕਿਸਾਨ ਆਗੂ ਤੇ ਮੈਂਬਰ ਇਕਾਈ ਪਥਰਾਲਾ ਅਮਰਜੀਤ ਕੌਰ , ਬਲਜੀਤ ਕੌਰ,ਕਰਮਜੀਤ ਕੌਰ, ਮਨਵਿੰਦਰ ਕੋਰ ਚਰਨਜੀਤ ਕੌਰ, ਗੁਰਦੀਪ ਕੌਰ , ਕਿਰਨਾ ਕੌਰ ਆਦਿ ਹਾਜ਼ਰ ਸਨ। ਤਸਵੀਰਾ ਵਿੱਚ ਦੇਖ ਰਹੇ ਓਂ ਕਿਸਾਨਾਂ ਵਲੋਂ ਐਂਬੂਲੈਂਸ ਨੂੰ ਰਸਤਾ ਦਿੱਤਾ ਜਾ ਰਿਹਾ ਹੈ।